Friday, October 2, 2026

ਖਾਲਸਾ ਅਕੈਡਮੀ ਮਹਿਤਾ ਦੀ ਜੂਨੀਅਰ ਹਾਕੀ ਟੀਮ ਦਾ ਸਪੋਰਟਸ ਤੇ ਕਲਚਰਲ ਕਲੱਬ ਖੇਡਾਂ ‘ਚ ਦੂਸਰਾ ਸਥਾਨ

PPN0303201724ਚੌਂਕ ਮਹਿਤਾ, 3 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ) – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੀ ਜੂਨੀਅਰ ਹਾਕੀ ਟੀਮ ਨੇ 23 ਤੋਂ 26 ਫਰਵਰੀ ਤੱਕ ਪਿੰਡ ਉਦੋਨੰਗਲ ਵਿਖੇ ਕਰਵਾਏ ਗਏ ਰੰਧਾਵਾ ਸਪੋਰਟਸ ਅਤੇ ਕਲਚਰਲ ਕਲੱਬ ਖੇਡਾਂ ਵਿੱਚ ਭਾਗ ਲਿਆ।ਇਸ ਵਿੱਚ ਬਤਾਲਾ, ਖਡੂਰ ਸਾਹਿਬ, ਚੀਮਾ ਅਕੈਡਮੀ, ਪਾਖਰਪੁਰ, ਲਹਿਰਕਾ, ਕਾਦਿਰਾਬਾਦ, ਬਾਬਾ ਬਕਾਲਾ ਆਦਿ ਟੀਮਾਂ ਨੇ ਹਿੱਸਾ ਲਿਆ।ਜਿਸ ਵਿੱਚ ਖਾਲਸਾ ਅਕੈਡਮੀ ਅਤੇ ਖਡੂਰ ਸਾਹਿਬ ਦੀ ਟੀਮ ਵਿਚਾਲੇ ਫਾਈਨਲ ਮੈਚ ਹੋਇਆ ਅਤੇ ਫਾਈਨਲ ਮੈਚ 1-1 ਗੋਲ ਤੇ ਬਰਾਬਰ ਰਿਹਾ।ਇਸ ਉਪਰੰਤ ਦੋਨਾਂ ਟੀਮਾਂ ਨੂੰ ਪੈਨਲਟੀ ਸਟਰੋਕ ਦਿੱਤੇ ਗਏ ਤੇ ਪੈਨਲਟੀ ਸਟਰੋਕ ਤੇ ਵੀ ਦੋਨੋਂ ਟੀਮਾਂ ਬਰਾਬਰ ਰਹੀਆਂ ਅਤੇ ਅੰਤ ਸਡਨ ਡੈੱਥ ਵਿਧੀ ਰਾਹੀਂ ਖਾਲਸਾ ਅਕੈਡਮੀ ਨੂੰ ਦੂਸਰਾ ਸਥਾਨ ਦੀ ਜੇਤੂ ਟੀਮ ਘੋਸ਼ਿਤ ਕੀਤਾ ਗਿਆ।
ਇਸ ਸ਼ਾਨਦਾਰ ਜਿੱਤ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰਸੀਪਲ ਮੈਡਮ ਹਰਜਿੰਦਰ ਕੌਰ ਬੱਲ, ਸਕੂਲ ਵਾਈਸ ਪ੍ਰਿੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸਕੂਲ ਸੁਪਰਡੈਂਟ  ਬਾਜ ਸਿੰਘ, ਕਾਲਜ ਸੁਪਰਡੈਂਟ ਮੈਡਮ  ਕੁਲਦੀਪ ਕੌਰ, ਹਾਕੀ ਕੋਚ ਬਲਜਿੰਦਰ ਸਿੰਘ, ਅਥਲੈਟਿਕਸ ਕੋਚ ਹਰਭਜਨ ਸਿੰਘ, ਗੁਰਦੀਪ ਸਿੰਘ (ਡੀ.ਪੀ) ਅਤੇ ਸਮੂਹ ਸਟਾਫ ਨੇ ਵਿਦਿਆਰਥੀਆ ਅਤੇ ਮਾਪਿਆ ਨੂੰ ਵਧਾਈ ਦਿੱਤੀ।

Check Also

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ

ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …

Leave a Reply