ਬਠਿੰਡਾ, 4 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਜੀ.ਸੀ.ਸੀ.ਆਈ ਸੰਸਥਾ ਵੱਲੋਂ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਡਾ.ਡੀ.ਕੇ ਬਾਂਸਲ, ਡਾ. ਚਿਤਰਲੇਖਾ ਬਾਂਸਲ, ਡਾ. ਸ਼ੈਲੀ ਬਾਂਸਲ ਜੋ ਕਿ ਸਰਜਰੀ, ਔਰਤਾਂ ਅਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਹਨ ਨੇ ਕੈਂਪ ਵਿਚ 150 ਤੋਂ ਉਪਰ ਆਏ ਮਰੀਜਾਂ ਦਾ ਚੈਂਕਅੱਪ ਕੀਤਾ ਅਤੇ ਮੁਫ਼ਤ ਟੈਸਟ ਤੋਂ ਇਲਾਵਾ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਵਿਸ਼ੇਸ਼ ਚੈੱਕਅੱਪ ਕੈਂਸਰ ਦੀ ਜਾਂਚ ਲਈ ਪੰਪ ਸਮੀਅਰ ਟੈਸਟ,ਪੇਟ ਦੀਆਂ ਬਿਮਾਰੀਆਂ ਲਈ ਅਲਟਰਾਂ ਸਾਊਡ,ਸੀ.ਬੀ.ਸੀ ਤੇ ਹੋਰ ਬਲੱਡ ਟੈਸਟ ਵੀ ਕੀਤੇ ਗਏ। 
ਇਸ ਮੌਕੇ ਡਾਕਟਰਾਂ ਦੀਆਂ ਟੀਮਾਂ ਵਿਚ ਅਨੂਪ ਸਿੰਘ, ਨਵਜੋਤ ਕੌਰ,ਰਮਨਦੀਪ ਕੌਰ ਕਾਂਸਲਰੀ,ਭੁਪਿੰਦਰ ਸਿੰਘ, ਜਗਦੇਵ ਸਿੰਘ ਆਦਿ ਟੀਮ ਮੈਂਬਰ ਵੀ ਹਾਜ਼ਰ ਸਨ। ਇਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਮੈਂਬਰਾਂ ਵੱਲੋਂ ਮੈਡੀਕਲ ਕੈਂਪ `ਚ ਪਹੰੁਚੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ, ਜਿਨਾਂ ਵਿਚ ਸਾਥਾ ਸਿੰਘ, ਗੁਰਰਾਜ ਸਿੰਘ, ਸੁਰਜੀਤ ਸਿੰਘ ਬਰਨਾਲਾ, ਕਾਕਾ ਸਿੰਘ ਅਤੇ ਲਖਵਿੰਦਰ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਕੈਂਥ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media