ਸੁਜਾਨਪੁਰ, 5 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦਾ ਬੀ.ਏ, ਬੀ.ਕਾਮ ਅਤੇ ਬੀ.ਐਸ.ਸੀ (ਇਕਨਾਮਿਕਸ) ਸਮੈਸਟਰ-1 ਦਾ ਨਤੀਜਾ ਸ਼ਾਨਦਾਰ ਰਿਹਾ।
ਕਾਲਜ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੀ.ਏ ਸਮੈਸਟਰ-1 ਦੀਆਂ ਵਿਦਿਆਰਥਣਾਂ ਕਵਿਤਾ ਦੇਵੀ ਨੇ 400 ਵਿਚੋਂ 284, ਕ੍ਰਿਸ਼ਨਾ ਦੇਵੀ ਨੇ 283 ਅਤੇ ਕਨਿਕਾ ਨੇ 282 ਅੰਕ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸੇ ਤਰਾਂ ਬੀ.ਕਾਮ ਸਮੈਸਟਰ-1 ਵਿਚੋਂ ਨਿਤਿਨ, ਮਨਜੀਤ ਕੌਰ ਤੇ ਦੀਪਕ ਕੁਮਾਰ ਅਤੇ ਬੀ.ਐਸ.ਸੀ (ਇਕਨਾਮਿਕਸ) ਵਿੱਚ ਆਰਤੀ ਦੇਵੀ, ਰਿਤੂ ਧੀਮਾਨ ਤੇ ਅੰਬਿਕਾ ਨੇ ਉਚ ਪੁਜਸ਼ਿਨਾਂ ਹਾਸਲ ਕੀਤੀਆਂ ਹਨ।ਪ੍ਰਿੰਸੀਪਲ ਭੁਪਿੰਦਰ ਕੌਰ ਨੇ ਚੰਗੇ ਨੰਬਰ ਲੈ ਕੇ ਕਾਲਜ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media