Friday, August 7, 2026

ਗ੍ਰਾਹਕ ਦਾ ਪਰਸ ਖੋਹ ਕੇ ਭੱਜਿਆ ਲੁਟੇਰਾ ਕਾਬੂ

PPN1203201708
ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਮੈਹਰੀਆਂ ਬਾਜ਼ਾਰ ਦੇ ਨੇੜੇ ਸਥਿਤ ਪੁਰਾਣੇ ਪੀ.ਐਨ.ਬੀ ਬੈਂਕ ਦੇ ਨੇੜੇ ਅੱਜ ਇੱਕ ਲੋਹੇ ਦੀ ਦੁਕਾਨ ਤੋਂ ਸਮਾਨ ਲੈਣ ਲਈ ਆਏ ਇੱਕ ਗ੍ਰਾਹਕ ਦਾ ਪਰਸ ਖੋਹ ਕੇ ਭੱਜੇ ਨੋਜ਼ਵਾਨ ਨੂੰ ਲੋਕਾਂ ਨੇ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਇੱਕ ਵਿਅਕਤੀ ਸਥਾਨਕ ਮੈਹਰੀਆਂ ਬਾਜ਼ਾਰ ਦੇ ਨੇੜੇ ਸਥਿਤ ਪੁਰਾਣੇ ਪੀਐਨਬੀ ਬੈਂਕ ਦੇ ਕੋਲ ਇੱਕ ਲੋਹੇ ਦੀ ਦੁਕਾਨ ਤੋਂ ਕੁੱਝ ਸਮਾਨ ਲੈਣ ਲਈ ਆਇਆ ਸੀ।ਜਦੋਂ ਉਕਤ ਵਿਅਕਤੀ ਸਮਾਨ ਲੈਣ ਲੱਗਿਆ ਤਾਂ ਇੱਕ ਲਗਭਗ 15-16 ਸਾਲ ਦੇ ਨੋਜ਼ਵਾਨ ਨੇ ਉਕਤ ਵਿਅਕਤੀ ਦਾ ਪਰਸ ਖੋਹ ਲਿਆ ਅਤੇ ਭੱਜ ਗਿਆ।ਵਿਅਕਤੀ ਨੇ ਰੋਲਾ ਪਾਇਆ ਤਾਂ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਨੇ ਉਕਤ ਨੋਜਵਾਨ ਦਾ ਪਿੱਛਾ ਕੀਤਾ। ਕੁੱਝ ਹੀ ਦੂਰੀ `ਤੇ ਸਥਿਤ ਸਚਦੇਵਾ ਹਸਪਤਾਲ ਦੇ ਨੇੜੇ ਉਕਤ ਪਰਸ ਖੋਹ ਕੇ ਭੱਜਿਆ ਲੁਟੇਰਾ  ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਕੇ ਡਿੱਗ ਗਿਆ।ਜਿਸ `ਤੇ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਚੰਗੀ ਛਿੱਤਰ ਪਰੇਡ ਕੀਤੀ ਅਤੇ ਉਕਤ ਗ੍ਰਾਹਕ ਦਾ ਪਰਸ ਵਾਪਸ ਕਰਵਾਇਆ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply