Monday, September 28, 2026

ਗਾਡ ਗਿਫਟਿਡ ਸੁਸਾਇਟੀ ਨੇ ਮਰੀਜ਼ਾਂ ਨੂੰ ਫਲ ਵੰਡੇ

PPN1203201709
ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਸਥਾਨਕ ਸਰਕਾਰੀ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਅਤੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਦੀ ਪ੍ਰਧਾਨਗੀ ਵਿਚ ਸਵ. ਕ੍ਰਿਸ਼ਨਾ ਭਠੇਜਾ ਧਰਮ ਪਤਨੀ ਸਵ. ਸੋਹਨ ਲਾਲ ਭਠੇਜਾ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਸਤੀਸ਼ ਭਠੇਜਾ ਦੇ ਸਹਿਯੋਗ ਨਾਲ ਮਰੀਜ਼ਾਂ ਵਿਚ ਫੱਲ ਵੰਡਣ ਸਬੰਧੀ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਲੀਲਾਧਰ ਸ਼ਰਮਾ ਅਤੇ ਅਰੁਣ ਵਧਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਅਯੋਜਤ ਕੀਤੇ ਜਾਂਦੇ ਹਨ। ਚੇਅਰਮੈਨ ਸੁਰਿੰਦਰ ਠਕਰਾਲ ਨੇ ਫੱਲ ਵੰਡਣ ਦੌਰਨ ਮਰੀਜ਼ਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।ਸੰਸਥਾ ਦੇ ਅਹੁੱਦੇਦਾਰ ਸਲਾਹਕਾਰ ਇੰਜੀਨੀਅਰ ਬਾਬੂ ਲਾਲ ਅਰੋੜਾ, ਸਲਾਹਕਾਰ ਸੁਭਾਸ਼ ਅਰੋੜਾ, ਸਲਾਹਕਾਰ ਡਾ. ਜੱਗਾ ਰਮ ਕੰਬੋਜ, ਸਲਾਹਕਾਰ ਅਸ਼ੋਕ ਸ਼ਰਮਾ, ਸੰਜੇ ਅਨੇਜਾ, ਸੰਦੀਪ ਜਲੰਧਰਾ, ਮੈਡਮ ਕੀਰਤੀ ਜਲੰਧਾ, ਰਜਿੰਦਰ ਖੁਰਾਣਾ ਅਤੇ ਹੋਰਨਾਂ ਮੈਂਬਰਾਂ ਨੇ ਹਸਪਤਾਲ ਦੇ ਅਮਰਜੰਸੀ, ਲੇਬਰ ਅਤੇ ਜਨਰਲ ਵਰਡਾਂ ਵਿਚ ਜਾਕੇ ਉੱਥੇ ਭਰਤੀ ਲਗਭਗ ਸੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੱਲ ਵੰਡੇ। ਸੰਸਥ ਵੱਲੋਂ ਇਸ ਪ੍ਰੋਜੈਕਟ ਲਈ ਸਤੀਸ਼ ਭਠੇਜਾ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply