Wednesday, March 18, 2026

ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ. ਸੈਕੰ. ਮਜੀਠਾ ਰੋਡ ਬਾਈਪਾਸ ਵਿਖੇ ਸਲਾਨਾ ਸਮਾਰੋਹ ਅਯੋਜਿਤ

PPN1703201725ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਮਜੀਠਾ ਰੋਡ ਬਾਈਪਾਸ” ਵਿੱਚ ਪੰਜਵੀਂ ਜਮਾਤ ਦੇ ਬੱਚਿਆਂ ਦਾ ਸਲਾਨਾ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਰਾਜਮੋਹਿੰਦਰ ਸਿੰਘ ਮਜੀਠੀਆ, ਨਿਰਮਲ ਸਿੰਘ ਤੇ ਗੁਰਿੰਦਰ ਸਿੰਘ ਚਾਵਲਾ ਮੁੱਖ ਮਹਿਮਾਨਾਂ ਵਜੋ ਸ਼ਾਮਲ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।
ਇਸ ਤੋਂ ਉਪਰੰਤ ਪ੍ਰਿੰਸੀਪਲ ਮੈਡਮ ਸ੍ਰੀਮਤੀ ਦਪਿੰਦਰ ਕੋਰ ਨੇ ਮੁੱਖ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।ਇਸ ਤੋਂ ਬਾਅਦ, ਬੱਚਿਆਂ ਵੱਲੌ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਟੈਕਨਾਲੋਜ਼ੀ ਦੇ ਲਾਭ ਤੇ ਹਾਨੀਆ ਅਤੇ ਕਿਸ ਤਰਾਂ ਲੋਕਾਂ ਵਿੱਚ ਘੱਟ ਰਹੇ ਪਿਆਰ ਤੇ ਲੋਕ ਇੱਕ ਦੂਜੇ ਤੋਂ ਵਧ ਰਹੀ ਦੂਰੀ ਬਾਰੇ ਦੱਸਿਆ ਗਿਆ।ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਡਾਂਸ ਪੇਸ਼ ਕੀਤਾ ਗਿਆ।ਜਿਵੇ ਕਿ ਬੱਚੇ ਅੱਜਕਲ ਮਾਂ-ਬਾਪ ਦੇ ਪਿਆਰ ਤੇ ਚਿੰਤਾ ਨੂੰ ਨੋਕਾਟੋਕੀ ਦਾ ਨਾਂ ਦਿੰਦੇ ਹਨ।ਇਸੇ ਸੁਮੇਲ ਨੂੰ ਪੇਸ਼ ਕਰਦਿਆਂ ਇੱਕ ਕਵਾਲੀ ਪੇਸ਼ ਕੀਤੀ ਗਈ। ਪੜ੍ਹਾਈ ਦੇ ਨਾਲ ਨਾਲ ਤੰਦਰੁਸਤੀ ਦੇ ਮਹੱਤਵ ਨੂੰ ਦੱਸਦਿਆ ਯੋਗ ਦੇ ਕਰਤੱਬ ਦਿਖਾਏ ਗਏ।ਸਕੂਲ ਦੇ ਮੈਂਬਰ ਇੰਚਾਰਜਾਂ ਤੇ ਪ੍ਰਿੰਸੀਪਲ ਮੈਡਮ ਵੱਲੌਂ ਬੱਚਿਆਂ ਨੂੰ ਸਰਟੀਫੀਕੇਟ ਵੰਡੇ ਗਏ।ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply