
ਅੰਮ੍ਰਿਤਸਰ, 21 ਜੂਨ (ਸਾਜਨ)- ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਦੀਆਂ ਮੰਗਾਂ ਮੰਨ ਲਏ ਜਾਣ ‘ਤੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਨਹਾਸ ਅਤੇ ਸਾਰੇ ਵਰਕਰਾਂ ਨੇ ਪਹੁੰਚ ਕੇ ਗੁਰੂ ਚਰਨਾ ਵਿੱਚ ਮੱਥਾ ਟੇਕ ਕੇ ਹਾਜਰੀਆਂ ਭਰੀਆਂ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਅੱਗੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ।ਇਸ ਦੌਰਾਨ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਪਿਛਲੇ ੩ ਦਿਨ ਪਹਿਲਾਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ ਵਰਕਰ ਯੂਨੀਅਨ ਵਲੋਂ ਸੇਂਟਰਬਾਡੀ ਦੇ ਸੱਦੇ ਤੇ ਹੜਤਾਲ ਕੀਤੀ ਗਈ ਸੀ, ਜੋ ਕਿ ਮੰਗਾਂ ਮੰਨੀਆਂ ਜਾਣ ਤੇ ਖਤਮ ਕਰ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਮੰਗਾਂ ਮੰਨੀਆਂ ਜਾਣ ‘ਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਪ੍ਰਮਾਤਮਾ ਦਾ ਸ਼ੂਕਰਾਨਾ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ।ਉਨ੍ਹਾਂ ਕਿ ਜਦੋਂ ਵੀ ਪ੍ਰਮਾਤਮਾ ਦਾ ਸ਼ੂਕਰਾਨਾ ਕਰੀਦਾ ਹੈ ਸਾਰੇ ਕੰਮ ਸਿਰੇ ਚੜ ਜਾਂਦੇ ਹਨ।ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਵਰਤਾਇਆ ਗਿਆ।ਇਸ ਮੌਕੇ ਬਲਜਿੰਦਰ ਸਿੰਘ, ਸੁਖਚੇਨ ਸਿੰਘ, ਰਾਜਨਾਥ, ਵਿਜੇ ਕੁਮਾਰ ਸਿੰਘ, ਤਜਿੰਦਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media