ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਸਾਇਸ਼ਾ ਡਾਂਸ ਦੀ ਕਲਾ ਸਦਕਾ ਸਫਲਤਾ ਦੀ ਇਕ ਪੌੜੀ ਚੜਣ ਜਾ ਰਹੀ ਹੈ।ਸਥਾਨਕ ਡੀ.ਏ.ਵੀ ਪਬਲਿਕ ਸਕੂਲ ਕੈਂਟ `ਚ ਪੜਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਸ਼ਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਤਾਰੇ ਜਮੀਨ ਤੇ’ ਰਾਹੀਂ ਹੁਣ ਟੀ.ਵੀ ਦਰਸ਼ਕਾਂ ਦੇ ਰੂਬਰੂ ਹੋਵੇਗੀ ਅਤੇ ਆਪਣੇ ਡਾਂਸ ਦੀ ਚਮਕ ਬਿਖੇਰੇਗੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਛੇਹਰਟਾ ਵਾਸੀ ਸਾਇਸ਼ਾ ਦੀ ਮਾਂ ਰੇਖਾ ਅਤੇ ਪਿਤਾ ਦਿਨੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਾਇਸ਼ਾ ਜਲੰਧਰ ਦੂਰਦਰਸ਼ਨ ਤੇ ਜਲਦ ਹੀ ਸ਼ੁਰੂ ਹੋਣ ਵਾਲੇ ਬੱਚਿਆਂ ਦੇ ਸ਼ੋਅ ‘ਤਾਰੇ ਜਮੀਨ ਤੇ’ ਵਿਚ ਦਿਖਾਈ ਦੇਵੇਗੀ।ਇਸ ਪ੍ਰੋਗਰਾਮ ਦੀ ਸ਼ੂਟਿੰਗ ਬੀਤੇ ਦਿਨੀਂ ਜਲੰਧਰ ਵਿਖੇ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਲਈ ਉਸ ਦੀ ਡਾਂਸ ਪ੍ਰਤੀ ਲਗਨ ਨੂੰ ਦੇਖਦਿਆਂ ਚੁਣਿਆ ਗਿਆ ਹੈ ਅਤੇ ਜਲੰਧਰ ਦੂਰਦਰਸ਼ਨ ਵਲੋਂ ਉਸ ਨੂੰ ਹੋਰ ਵੀ ਪ੍ਰੋਗਰਾਮਾਂ ਲਈ ਚੋਣ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਾਇਸ਼ਾ ਨੇ ਛੋਟੀ ਉਮਰ ਵਿਚ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੇ ਸੰਚਾਲਿਕਾ ਰੇਖਾ ਮਹਾਜਨ ਵਲੋਂ ਮੁਹੱਈਆ ਕਰਵਾਏ ਗਏ ਮੰਚ ਤੋਂ ਆਪਣੇ ਡਾਂਸ ਦੀ ਸ਼ੁਰੂਆਤ ਕਰ ਕੇ ‘ਗਰੋਇੰਗ ਸਟਾਰ ਡਾਂਸ ਅਕੈਡਮੀ’ ਦੀ ਟਰੇੰਿਨੰਗ ਨਾਲ ਦੂਰਦਰਸ਼ਨ ਦੇ ਮੰਚ `ਤੇ ਕਾਲਕਾਰੀ ਦੇ ਜੌਹਰ ਦਿਖਾਉਣ ਦਾ ਸੁਭਾਗ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਰੇਖਾ ਮਹਾਜਨ ਤੇ ਡਾਂਸ ਅਕੈਡਮੀ ਦੀ ਤਹਿ ਦਿਲੋਂ ਧੰਨਵਾਦ ਕਰਦੀ ਹੈ।ਡੀ.ਏ.ਵੀ ਪਬਲਿਕ ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵੀ ਸਾਇਸ਼ਾ ਦੀ ਇਸ ਉਪਲੱਬਧੀ `ਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media