Sunday, February 22, 2026

ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸਾਂਘਣਾ ਕਮੇਟੀ ਭੰਗ

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜੋਨ ਬਾਬਾ ਨੌਧ ਸਿੰਘ ਜੀ ਦੀ ਇਕਾਈ ਦੀ ਪਿੰਡ ਸਾਂਘਣਾ ਕਮੇਟੀ ਭੰਗ ਕਰ ਦਿੱਤੀ ਗਈ ਹੈ।ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਹੁੰਚੇ ਸੂਬਾ ਸੀਨੀ: ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਸਾਂਘਣਾ ਦੇ ਪ੍ਰਧਾਨ ਮੰਗਲ ਸਿੰਘ ਸਾਂਘਣਾ, ਗੁਰਪ੍ਰੀਤ ਸਿੰਘ ਗੋਪੀ, ਬਿੱਕਰ ਸਿੰਘ, ਨਿਸ਼ਾਨ ਸਿੰਘ ਸ਼ਾਨਾ, ਬਿੱਟੂ, ਰਣਧੀਰ ਸਿੰਘ ਧੀਰਾ ਆਦਿ ਆਗੂਆਂ ਨੂੰ ਜਥੇਬੰਦੀ ਵਿਰੋਧੀ ਕਾਰਵਾਈ ਕਰਨ ਕਰਕੇ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ਼ ਕਰ ਦਿੱਤਾ ਗਿਆ ਹੈ।ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਗਲ ਸਿੰਘ ‘ਤੇ ਪਿੰਡ ਦੇ ਹੀ ਕਿਸਾਨ ਹਰਜਿੰਦਰ ਸਿੰਘ ਵਲੋਂ ਗੰਭੀਰ ਦੋਸ਼ ਲਾਏ ਗਏ ਸਨ।ਜਿਸ ਦੇ ਸਬੂਤ ਮਿਲਣ ਕਰਕੇ ਉਸ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ਼ ਕਰ ਦਿੱਤਾ ਗਿਆ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਦੋਸ਼ੀ ਵਿਅਕਤੀਆਂ ਨਾਲ ਹੁਣ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਦਾ ਕੋਈ ਲੈਣਾ-ਦੇਣਾ ਨਹੀਂ ਰਿਹਾ।ਇਸ ਲਈ ਜੇਕਰ ਉਕਤ ਵਿਅਕਤੀਆਂ ਨੇ ਜਥੇਬੰਦੀ ਨੇ ਨਾਮ, ਝੰਡੇ, ਬੈਚ ਜਾਂ ਮੈਂਬਰਸ਼ਿਪ ਪਰਚੀ ਦੀ ਵਰਤੋਂ ਕਰਕੇ ਕਿਸੇ ਵੀ ਦਫਤਰ, ਪਾਵਰਕਾਮ, ਪੁਲਿਸ ਸਟੇਸ਼ਨ ਜਾਂ ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਵਰਤੋਂ ਕੀਤੀ ਤਾਂ ਪਾਰਟੀ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।ਮੀਟਿੰਗ ਵਿੱਚ ਕੁਲਦੀਪ ਸਿੰਘ ਬਾਸਰਕੇ, ਜਿਲ੍ਹਾ ਪ੍ਰੈਸ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਪਿਆਰ ਸਿੰਘ ਪੰਡੋਰੀ, ਤਰਸੇਮ ਸਿੰਘ ਮੁੱਲੀਆਂ ਆਦਿ ਆਗੂ ਵੀ ਮੌਜੂਦ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply