Sunday, October 4, 2026

ਦੋ ਟਰਾਲਿਆਂ ਦੀ ਟੱਕਰ ਵਿਚ ਇੱਕ ਜ਼ਖ਼ਮੀ

PPN1204201716ਫਾਜ਼ਿਲਕਾ, 12 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਸਥਾਨਕ ਅਨਾਜ਼ ਮੰਡੀ ਦੇ ਗੇਟ ਨੰਬਰ 2 ਦੇ ਨੇੜੇ ਅੱਜ ਸਵੇਰੇ ਦੋ ਟਰਾਲਿਆਂ (ਟਰੱਕ) ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।ਜਦਕਿ ਇੱਕ ਟਰਾਲਾ ਅਤੇ ਟਰੈਕਟਰ ਨੁਕਸਾਨੇ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਪਰਮਜੀਤ ਸਿੰਘ (28) ਵਾਸੀ ਪਿੰਡ ਮਾਹਤਮ ਨਗਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਸ਼ਹਿਰ ਵਿਚ ਕਿਸੇ ਕੰਮ ਲਈ ਆਇਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਸਥਾਨਕ ਅਨਾਜ਼ ਮੰਡੀ ਦੇ ਗੇਟ ਨੰਬਰ ਦੋ ਦੇ ਨੇੜੇ ਸੜ੍ਹਥ ਦੇ ਇੱਕ ਪਾਸੇ ਖੜ੍ਹਾ ਸੀ ਤਾਂ ਉਸਦੇ ਅੱਗੇ ਤੋਂ ਇੱਕ ਟਰਾਲੇ ਦਾ ਚਾਲਕ ਆਪਣਾ ਟਰਾਲਾ ਬੈਕ ਕਰ ਰਿਹਾ ਸੀ ਕਿ ਇਸੇ ਦੌਰਾਨ ਫਾਜ਼ਿਲਕਾ-ਅਬੋਹਰ ਰੋਡ ਵੱਲੋਂ ਇੱਕ ਹੋਰ ਟਰਾਲਾ ਆਇਆ ਅਤੇ ਸੜ੍ਹਕ ਦੇ ਇੱਕ ਪਾਸੇ ਪਸ਼ੁਆਂ ਦੇ ਪੱਠਿਆਂ ਵਾਲੀ ਟਾਲ ਦੇ ਨੇੜੇ ਖੜ੍ਹੇ ਟਰੈਕਟਰ ਟਰਾਲੀ ਦੇ ਨਾਲ ਟਕਰਾਉਂਦਾ ਹੋਇਆ ਬੈਕ ਹੋ ਰਹੇ ਟਰਾਲੇ ਦੇ ਵਿਚ ਜਾ ਵੱਜਿਆ।ਜਿਸ ਕਾਰਨ ਉਹ ਉਕਤ ਟਰਾਲਿਆਂ ਦੀ ਚਪੇਟ ਵਿਚ ਆਉਣ ਕਾਰਨ ਪਿੱਛੇ ਤੋਂ ਆ ਰਹੇ ਟਰਾਲੇ ਦੇ ਹੇਠਾਂ ਆ ਗਿਆ।ਜਿਸ `ਤੇ ਨੇੜਲੇ ਦੁਕਾਨਦਾਰਾਂ ਨੇ ਉਕਤ ਟਰਾਲੇ ਨੂੰ ਪਿੱਛੇ ਧੱਥਕੇ ਉਸਨੂੰ ਟਰਾਲੇ ਦੇ ਹੇਠੋਂ ਕੱਢਿਆ ਅਤੇ ਉਸ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ।ਜਦਕਿ ਇਸ ਟੱਕਰ ਵਿਚ ਪਿੱਛੇ ਤੋਂ ਆ ਕੇ ਵੱਜਣ ਵਾਲਾ ਟਰਾਲਾ ਅਤੇ ਸੜ੍ਹਕ ਦੇ ਇੱਕ ਪਾਸੇ ਖੜ੍ਹਾ ਟਰੈਕਟਰ ਨੁਕਸਾਨੇ ਗਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply