Wednesday, December 31, 2025

ਇਰਾਕ ‘ਚ ਫਸੇ ਨੌਜਵਾਨਾਂ ਸਬੰਧੀ ਗੁਰਦੁਆਰਾ ਕੱਥੂਨੰਗਲ ਵਿਖੇ ਅਰਦਾਸ

ਪੰਜਾਬ ਅਤੇ ਕੇਂਦਰ ਸਰਕਾਰ ਨੌਜਵਾਨਾਂ ਦੀ ਰਿਹਾਈ ਲਈ ਹਰ ਸੰਭਵ ਯਤਨਸ਼ੀਲ ਤਲਬੀਰ ਗਿੱਲ

PPN240607
ਅੰਮ੍ਰਿਤਸਰ, 24 ਜੂਨ ( ਪੰਜਾਬ ਪੋਸਟ ਬਿਊਰੋ) – ਇਰਾਕ ਦੇ ਗ੍ਰਹਿ ਯੁੱਧ ਦੌਰਾਨ ਫਸੇ ਪੰਜਾਬੀ ਨੌਜਵਾਨ ਅਤੇ ਭਾਰਤੀਆਂ ਦੇ ਸੁਰੱਖਿਅਤ ਦੇਸ਼ ਵਾਪਸੀ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰਖਾਏ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ ਅਤੇ ਫਸੇ ਹੋਏ ਨੌਜਵਾਨਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ 20 ਦੇ ਕਰੀਬ ਪੀੜਤ ਪਰਿਵਾਰਾਂ ਨੇ ਵੀ ਗੁਰੂ ਦਾ ਓਟ ਆਸਰਾ ਲੈਂਦਿਆਂ ਅਰਦਾਸ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਸ: ਤਲਬੀਰ ਸਿੰਘ ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਪੀੜਤ ਪਰਿਵਾਰਾਂ ਨਾਲ ਹੈ। ਉਨ੍ਹਾਂ ਸ: ਪਰਕਾਸ਼ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਇਰਾਕ ਵਿੱਚ ਬੰਧਕ ਬਣਾਏ ਗਏ 40 ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਪੀੜਤ ਪਰਿਵਾਰਾਂ ਦੇ ਆਗੂ ਬੀਬੀ ਗੁਰਪਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਉਕਤ ਨੌਜਵਾਨਾਂ ਨੂੰ ਛਡਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਜੇ ਲੋੜ ਪਈ ਤਾਂ ਉਹ ਇਰਾਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਸੰਗਤਾਂ ਨੂੰ ਗੁਰੂ ਅਤੇ ਰੋਜ਼ਾਨਾ ਅਰਦਾਸ ਕਰਨ ਦੀ ਅਪੀਲ ਕੀਤੀ। ਇਸ ਮੌਕੇ ਇਰਾਕ ‘ਚ ਫਸੇ ਨੌਜਵਾਨਾਂ ਵਿੱਚੋਂ ਗੁਰਚਰਨ ਸਿੰਘ ਜਲਾਲਉਸਮਾ, ਮਨਜਿੰਦਰ ਸਿੰਘ ਭੋਏਵਾਲ, ਹਰਸਿਮਰਨਜੀਤ ਸਿੰਘ ਬਾਬੋਵਾਲ, ਜਤਿੰਦਰ ਸਿੰਘ ਸਿਆਲਕਾ, ਸੋਨੂੰ ਚਵਿੰਡਾਦੇਵੀ, ਗੁਰਚਰਨ ਸਿੰਘ ਜਲਾਲਉਸਮਾ, ਗੋਬਿੰਦਰ ਸਿੰਘ ਕਪੂਰਥਲਾ, ਮਲਕੀਤ ਸਿੰਘ ਬਟਾਲਾ, ਕਮਲਜੀਤ ਸਿੰਘ ਰੂਪੋਵਾਲੀ, ਬਲਵੰਤ ਰਾਏ ਜਲੰਧਰ, ਹਰੀਸ਼ ਕੁਮਾਰ ਅੰਮ੍ਰਿਤਸਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪ੍ਰੋ: ਸਰਚਾਂਦ ਸਿੰਘ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਮੈਨੇਜਰ ਜਸਪਾਲ ਸਿੰਘ ਕੱਥੂਨੰਗਲ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ, ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਮਾਸਟਰ ਸੁਖਦੇਵ ਸਿੰਘ, ਤਰਸੇਮ ਸਿੰਘ ਸਿਆਲਕਾ, ਬਾਪੂ ਮੋਹਿੰਦਰ ਸਿੰਘ, ਸਰਪੰਚ ਬਲਦੇਵ ਸਿੰਘ, ਅਮਰੀਕ ਸਿੰਘ ਏ ਆਰ, ਬਲਬੀਰ ਸਿੰਘ ਸਰਪੰਚ ਚੋਗਾਵਾਂ, ਸਵਰਣਜੀਤ ਸਿੰਘ ਕੁਰਾਲੀਆਂ, ਜਸਪਾਲ ਸਿੰਘ ਸਿਆਲਕਾ, ਪਾਲ ਸਿੰਘ ਬੱਠੂਚੱਕ, ਬੀਬੀ ਧਰਮ ਕੌਰ ਮਹਿਮੂਦਪੁਰਾ, ਗੁਰਵੇਲ ਸਿੰਘ ਅਲਕੜੇ, ਕੰਵਰ ਸਿੰਘ ਮਾਨ, ਬਾਪੂ ਕੁੰਦਨ ਸਿੰਘ, ਭੁਪਿੰਦਰ ਸਿੰਘ ਯੂ ਐੱਸ ਏ, ਸਿਕੰਦਰ ਸਿੰਘ ਸਰਪੰਚ ਖੀਦੋਵਾਲੀ, ਸਤਨਾਮ ਸਿੰਘ ਹੰਸ, ਜਸਪਾਲ ਸਿੰਘ ਮਾਂਗਾਸਰਾਏ, ਸਰਪੰਚ ਜਸਪਾਲ ਸਿੰਘ ਭੋਆ, ਦਿਲਬਾਗ ਸਿੰਘ ਲਹਿਰਕਾ, ਜਤਿੰਦਰ ਸਿੰਘ ਲਤਾਮੁੰਡਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply