
ਬਟਾਲਾ, 24 ਜੂਨ ( ਨਰਿੰਦਰ ਬਰਨਾਲ) – ਗੁਰੂ ਨਾਨਕ ਕਾਲਜ ਬਟਾਲਾ ਪਹਿਲਾਂ ਵੀ ਜਿਲਾ ਟੂਰਨਾਂਮੈਟ ਖੇਡਾ ਵਿਚ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਵਾਸਤੇ ਜਾਣਿਆ ਜਾਂਦਾ ਹੈ| ਪੜਾਈ ਤੇ ਖੇਡਾਂ ਵਿਚ ਮੋਹਰੀ ਇਸੇ ਸਕੂਲ ਦੇ ਵਿਦਿਆਰਥੀ ਮਲੇਸੀਆਂ ਵਿਖੇ ਕਬੱਡੀ ਮੈਚ ਖੇਡਣ ਵਾਸਤੇ ਜਾ ਰਹੇ ਹਨ| ਇਹਨਾ ਵਿਦਿਆਰਥੀਆਂ ਦੇ ਨਾਲ ਬਾਬਾ ਦੀਪ ਸਿੰਘ ਅਕੈਡਮੀ ਬੱਲਪੁਰੀਆਂ ਦੇ ਵਿਦਿਆਰਥੀ ਜਿੰਨਾ ਵਿਚ ਗੁਰਪਿੰਦਰ ਸਿੰਘ, ਰਣਧੀਰ ਸਿਘ, ਸਮਸੇਰ ਸਿੰਘ , ਬਿਕਰਮਜੀਤ ਸਿੰਘ, ਸੁਖਦੇਵ ਸਿੰਘ , ਸਾਮਿਲ ਹਨ| ਸਕੂਲ ਪ੍ਰਿੰਸੀਪਲ ਹਰਭਜਨ ਸਿਘ ਸੇਖੋ, ਕਸਮੀਰ ਸਿੰਘ ਪ੍ਰਿੰਸੀਪਲ ਗੁਰੂਨਾਨਕ ਕਾਲਜ ਬਟਾਲਾ, ਚਰਨਜੀਤ ਸਿਘ ਤੋ ਇਲਾਵਾ ਦਲਬੀਰ ਸਿੰਘ ਕੋਚ,ਕੁਲਜੀਤ ਕੌਰ , ਇਕਬਾਲ ਸਿਘ ਬੱਲਪੁਰੀਆਂ ਵੱਲੋ ਮਲੇਸੀਆਂ ਜਾਣ ਵਾਲੇ ਵਿਦਿਆਰਥੀਆਂ ਅਸੀਰਵਾਦ ਦਿਤਾ ਗਿਆ|
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media