Monday, March 23, 2026

ਗਿੱਦੜਬਾਹਾ ਪੱਤਰਕਾਰ ਕੁੱਟਮਾਰ ਮਾਮਲੇ ਦੇ ਵਿਰੋਧ `ਚ ਪੱਤਰਕਾਰ ਭਾਈਚਾਰੇ ਨੇ ਕਾਂਗਰਸ ਦਾ ਪੁਤਲਾ ਫੂਕਿਆ

ਵਿਧਾਇਕ ਰਾਜਾ ਵੜਿੰਗ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਤੋਂ ਮੰਗੀ ਮੁਆਫੀ  ਕਿਹਾ ਦੋਸ਼ੀਆਂ ਦੀ ਤੁਰੰਤ ਹੋਵੇ ਗ੍ਰਿਫਤਾਰੀ
ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – PPN1704201706ਬੀਤੇ ਦਿਨੀਂ ਗਿੱਦੜਬਾਹਾ ਵਿਖੇ ਕਾਂਗਰਸੀ ਆਗੂਆਂ ਵੱਲੋਂ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੀ ਕੀਤੀ ਗਈ ਕੁੱਟਮਾਰ ਅਤੇ ਦੁਰਵਿਵਹਾਰ ਦੇ ਵਿਰੋਧ `ਚ ਅੱਜ ਸਥਾਨਕ ਕੱਕੜਵਾਲ ਚੌਕ ਵਿਖੇ ਪ੍ਰੈਸ ਟਰੱਸਟ ਪੰਜਾਬ, ਪ੍ਰੈਸ ਕਲੱਬ ਧੂਰੀ ਅਤੇ ਪ੍ਰੈਸ ਕਲੱਬ ਸ਼ੇਰਪੁਰ ਵੱਲੋਂ ਇੱਕਠੇ ਹੋ ਕੇ ਪੁਤਲਾ ਫੂਕ ਮੁਜਾਹਰਾ ਕਰਦਿਆਂ ਆਵਾਜ਼ਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਂਗਰਸੀ ਆਗੂਆਂ ਦੀ ਚੱਲ ਰਹੀ ਸ਼ਰੇਆਮ ਗੁੰਡਾਗਰਦੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪ੍ਰੈਸ ਟਰੱਸਟ ਪੰਜਾਬ ਦੇ ਪ੍ਰਧਾਨ ਡਾ. ਅਨਵਰ ਭਸੌੜ, ਚੇਅਰਮੈਨ ਰਾਜੇਸ਼ਵਰ ਪਿੰਟੂ, ਪ੍ਰੈਸ ਕੱਲਬ ਧੂਰੀ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ ਅਤੇ ਪ੍ਰੈਸ ਕਲੱਬ ਸ਼ੇਰਪੁਰ ਦੇ ਪ੍ਰਧਾਨ ਬੀਰਬਲ ਰਿਸ਼ੀ ਨੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ `ਤੇ ਹਮਲੇ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਪ੍ਰੈਸ ਕਲੱਬ ਬਠਿੰਡਾ ਵੱਲੋਂ ਇਸ ਸਬੰਧੀ ਵਿੱਢੇ ਜਾਣ ਵਾਲੇ ਸੰਘਰਸ਼ `ਚ ਹਰ ਸੰਭਵ ਮੱਦਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੱਤਰਕਾਰਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੂੰ ਤੁਰੰਤ ਅਜਿਹੇ ਅਨਸਰਾਂ ਖਿਲਾਫ ਪਾਰਟੀਬਾਜ਼ੀ ਦਾ ਮੋਹ ਤਿਆਗ ਕੇ ਸਖਤ ਕਾਰਵਾਈ ਕਰਨ ਦੀ ਲੋੜ ਹੈ। ਉਹਨਾਂ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਿਆਸੀ ਸ਼ਹਿ `ਤੇ ਵਾਪਰੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਨੂੰ ਨੈਤਿਕ ਅਧਾਰ `ਤੇ ਸਮੁੱਚੇ ਪੱਤਰਕਾਰ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।PPN1704201705
ਸਾਬਕਾ ਵਿਧਾਇਕ ਧਨਵੰਤ ਸਿੰਘ, ਸੀ.ਪੀ.ਆਈ ਦੇ ਸੂਬਾਈ ਆਗੂ ਸੁਖਦੇਵ ਸ਼ਰਮਾ, ਧੂਰੀ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਪਨ ਕਾਂਝਲਾ, `ਆਪ` ਆਗੂ ਹਰਪ੍ਰੀਤ ਮੀਮਸਾ, ਭਾਰਤੀ ਕਿਸਾਨ ਯੂਨੀਅਨ ਦੇ ਖਜਾਨਚੀ ਕਿਰਪਾਲ ਸਿੰਘ ਬਟੂਹਾ ਨੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਨਾਲ ਗਿੱਦੜਬਾਹਾ ਦੇ ਕਾਂਗਰਸੀ ਆਗੂਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੂੰ ਜਿੱਥੇ ਸਖਤ ਕਦਮ ਚੁੱਕਣ ਦੀ ਲੋੜ ਹੈ, ਉੱਥੇ ਹੀ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਲਈ ਕੁੱਟਮਾਰ ਕਰਨ ਵਾਲਿਆਂ ਨੂੰ ਤੁਰੰਤ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ। ਇਸ ਮੌਕੇ ਪੁੱਜੇ ਨਾਇਬ ਤਹਿਸੀਲਦਾਰ ਸਵਰਨ ਸਿੰਘ ਨੂੰ ਪੱਤਰਕਾਰਾਂ ਵੱਲੋਂ ਘਟਨਾ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਸਰਪ੍ਰਸਤ ਮਨੋਹਰ ਸਿੰਘ ਸੱਗੂ, ਸੰਜੀਵ ਜੈਨ, ਦਵਿੰਦਰ ਖੀਪਲ, ਬਿੰਨੀ ਗਰਗ, ਰਤਨ ਸਿੰਘ ਭੰਡਾਰੀ, ਪਵਨ ਵਰਮਾ, ਵਿਨੋਦ ਗੁਪਤਾ, ਰਵਿੰਦਰ ਜੌਲੀ, ਰਾਜਾ ਵਰਮਾਂ, ਕੁਲਵਿੰਦਰ ਸਿੰਘ ਮਿੰਟੂ, ਜਸਵੀਰ ਸਿੰਘ ਮਾਨ, ਹਰਸ਼ ਕੌਸ਼ਲ, ਅਮਨ ਗਰਗ ਆਦਿ ਤੋਂ ਇਲਾਵਾ ਪ੍ਰੈਸ ਕਲੱਬ ਸ਼ੇਰਪੁਰ ਦੇ ਆਗੂ ਅਨੀਸ਼ ਗਰਗ, ਵਿਜੈ ਸਿੰਗਲਾ, ਦਰਸ਼ਨ ਖੇੜੀ, ਅਜਮੇਰ ਸਿੰਘ ਸਿੱਧੂ, ਸੱਤਪਾਲ ਕਾਲਾਬੂਲਾ, ਬਲਜੀਤ ਸਿੰਘ ਟਿੱਬਾ, ਗੌਰਵ ਭਾਰਦਵਾਜ ਅਤੇ ਬਲਵਿੰਦਰ ਸਿੰਘ ਛੰਨਾ ਆਦਿ ਵੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply