Wednesday, December 31, 2025

ਮਾਂ ਦੇ ਦਰਦ ਭਰੀ ਦਸਤਾਨ-1984

PPN340613                                                                                                                                                                                                     ਤਸਵੀਰ- ਅਵਤਾਰ ਸਿੰਘ ਕੈਂਥ
ਬਠਿੰਡਾ, 24  ਜੂਨ (ਜਸਵਿੰਦਰ ਸਿੰਘ ਜੱਸੀ)-  ਸਿੱਖ ਸੰਘਰਸ਼ ਦੇ ੧੯੮੪ਦੇ  ਉਸ ਮਾੜੇ ਦੌਰ ਨੇ ਪੰਜਾਬ ਦੇ ਕਈ ਪਰਵਾਰਾਂ ਨੂੰ ਨੁਕਸਾਨ ਪਹੁੰਚਾਇਆ। ਲੋਕ ਬੇਘਰ ਹੋਏ, ਬੇਵਜ੍ਹਾ ਮਾਰੇ ਗਏ ਅਤੇ ਕਿਸੇ ਵੀ ਨੁੱਕਰ ‘ਚ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਅਜਿਹੇ ਹੀ ਇੱਕ ਪਜਰਵਾਰ ਦੇ ਦਰਦ ਦੀ ਕਹਾਣੀ ਹੈ ‘ਪੰਜਾਬ 1984’ ਜਿਥੇ ਇੱਕ ਸਤਵੰਤ ਕੌਰ ਨਾਮ ਦੀ ਮਾਂ ਪਿਛਲੇ ਇੱਕ ਸਾਲ ਤੋਂ ਰੋਜ਼ ਪੁਲਿਸ ਸਟੇਸ਼ਨ ਸਾਹਮਣੇ ਆਪਣਾ ਪੂਰਾ ਦਿਨ ਗੁਜ਼ਾਰ ਦਿੰਦੀ ਹੈ, ਪਰ ਉਸ ਦੀ ਸੁਣਨ ਵਾਲਾ ਕੋਈ ਨਹੀਂ। ਸਤਵੰਤ ਕੌਰ, ਜਿਸ ਦਾ ਪੁੱਤਰ ਇੱਕ ਦਿਨ ਖੇਤਾਂ ‘ਚ ਕੰਮ ਕਰਨ ਗਿਆ, ਪਰ ਕਦੇ ਵਾਪਸ ਨਾ ਆਇਆ। ਮਾਂ ਦੇ ਇਸ ਦਰਦ ਅਤੇ ਪੁੱਤਰ ਦੀ ਲੜਾਈ ਦੀ ਇਹ ਕਹਾਣੀ ਪਰਦੇ ‘ਤੇ ਲੈ ਕੇ ਆ ਰਹੇ ਹਨ ਵਾਈਟ ਹਿੱਲ ਪ੍ਰੋਡਕਸ਼ਨ ਅਤੇ ਬੇਸਿਕ ਬ੍ਰਦਰਜ਼ ਪ੍ਰੋਡਕਸ਼ਨ। 
ਮਾਂ ਦੀ ਭੂਮਿਕਾ ‘ਚ ਨਜ਼ਰ ਆਵੇਗੀ ਕਿਰਨ ਖੇਰ ਅਤੇ ਪੁੱਤਰ ਦੀ ਭੂਮਿਕਾ ਨੂੰ ਨਿਭਾਇਆ ਹੈ ਪੰਜਾਬੀ ਫ਼ਿਲਮਾਂ ਦੇ ਸਟਾਰ ਦਲਜੀਤ ਦੋਸਾਂਝ ਨੇ। ਇਸ ਤੋਂ ਪਹਿਲਾਂ ਸੁਪਰਹਿੱਟ ਫ਼ਿਲਮਾਂ ਬਣਾ ਚੁੱਕੇ ਅਨੁਰਾਗ ਸਿੰਘ ਇਸ ਫ਼ਿਲਮ ਨੂੰ ਡਾਈਰੈਕਟ ਕਰਨ ਦੇ ਨਾਲ-ਨਾਲ ਕਹਾਣੀ ਅਤੇ ਡਾਇਲਾਗ ਲਿਖੇ ਹਨ। ਇਸ ਨੂੰ ਪ੍ਰੋਡਿਊਜ਼ ਕੀਤਾ ਹੈ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ। ਫ਼ਿਲਮ ‘ਚ ਪਵਨ ਮਲਹੋਤਰਾ, ਸੋਨਮ ਬਾਜਵਾ, ਅਰੁਣ ਬਾਲੀ, ਰਾਣਾ ਰਣਬੀਰ, ਮਾਨਵ ਵਿਜ ਅਤੇ ਵਿਸ਼ਵਾਸ ਕਿਨੀ ਵੀ ਨਜ਼ਰ ਆਉਣਗੇ। ਪੰਜਾਬ 1984’ ਬਣਾਉਣਾ ਮੇਰੀ ਜ਼ਿੰਦਗੀ ‘ਚ ਇੱਕ ਵੱਡਾ ਬਦਲਾਅ ਲਿਆ ਹੈ। ਮੈਂ ਇਹ ਜਾਣਿਆ ਹੈ ਕਿ ਪੰਜਾਬ ਦੇ ਪਿੰਡਾਂ ‘ਚ ਰਹਿਣ ਵਾਲੀ ਸਾਦਾਰਨ ਮਹਿਲਾਵਾਂ ‘ਚ ਕਿੰਨੀ ਵਿਲੱਖਣ ਬਹਾਦਰੀ ਹੈ। ਦਿਲਜੀਤ ਦੋਸਾਂਝ ਨੇ ਕਿਰਨ ਖੇਰ ਅਤੇ ਪਵਨ ਮਲਹੋਤਰਾ ਨਾਲ ਕੰਮ ਕਰਨ ਨਾਲ ਬਹੁਤ ਸਿੱਖਿਆ। ਉਨ੍ਹਾਂ ਕਿਹਾ ਕਿ ਅਜਿਹੇ ਸੀਨੀਅਰ ਅਤੇ ਇੰਡਸਟਰੀ ਦੇ ਪੁਰਾਣੇ ਅਦਾਕਾਰਾਂ ਨਾਲ ਕੌਣ ਕੰਮ ਕਰਨਾ ਨਹੀਂ ਚਾਹੁੰਦਾ। ਮੈਂ ਮੰਨਦਾ ਹਾਂ ਕਿ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਇੱਕ ਸਟੂਡੈਂਟ ਦੇ ਤੌਰ ‘ਤੇ ਕਈ ਕਦਮ ਅੱਗੇ ਵਧਿਆ ਹਾਂ। ਦੂਜੇ ਪਾਸੇ ਸੋਨਮ ਬਾਜਵਾ ਨੇ ਕਿਹਾ ਕਿ ਪੰਜਾਬੀ ਫ਼ਿਲਮ ‘ਚ ਕੰਮ ਕਰਨਾ ਮੇਰਾ ਲਈ ਮਾਣ ਦੀ ਗੱਲ ਹੈ। ਖ਼ੁਸ਼ੀ ਹੈ ਕਿ ਪਾਲੀਵੁੱਡ ਦੀ ਸਭ ਤੋਂ ਵਧੀਆ ਟੀਮ ਨੇ ਮੈਨੂੰ ਇਸ ਕਿਰਦਾਰ ਲਈ ਚੁਣਿਆ। 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply