Wednesday, December 31, 2025

ਪਾਵਰ ਕਾਮ ਦੀ ਅਣਗਹਿਲੀ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ

ਬਿਜਲੀ ਬੰਦ ਹੋਣ ਨਾਲ ਮੁਹੱਲਾ ਵਾਸੀਆਂ ਦਾ ਜੀਣਾ ਹੋਇਆ ਮੁਹਾਲ

PPN240623
ਰਈਆ, 24  ਜੂਨ (ਬਲਵਿੰਦਰ ਸੰਧੂ)- ਵਾਰਡ ਨੰਬਰ ੪ ਰਈਆ ਦੇ ਵਸਨੀਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਵਾਰਡ ਵਿੱਚ ਅੱਜ ਤੋ ਕਰੀਬ ਚਾਰ ਮਹੀਨੇ ਪਹਿਲਾ ਬਿਜਲੀ ਬੋਰਡ ਵਾਲਿਆਂ ਨੇ ਦੋ ਪੋਲ ਗੱਡੇ ਸਨ ਕਿ ਇਸ ਜਗ੍ਹਾਂ ਤੁਹਾਡਾ ਨਵਾਂ ਟਰਾਂਸਫਾਰਮ ਚੜਾਇਆ ਜਾਵੇਗਾ । ਜਿਸ ਸਬੰਧੀ ਪ੍ਰਾਈਵੇਟ ਠੇਕੇਦਾਰ ਨੇ ਮੁਹੱਲਾ ਵਾਲੀਆਂ ਪਾਸੋ ਪੈਸੇ ਮੰਗੇ ਤਾਂ ਸਾਰੇ ਮੁਹੱਲੇ ਵਿੱਚੋ 7400  ਰੁਪਿਆ ਉਗਰਾਹੀ ਕਰਕੇ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਗਿਆ। ਪਰੰਤੂ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਕਿਸੇ ਨੇ ਵੀ ਟਰਾਂਸਫਾਰਮਰ ਨਹੀ ਚੜਾਇਆ ਅਤੇ ਦੋ ਪੋਲ ਗੱਡੇ ਹੋਏ ਹਨ ‘ਤੇ ਤਾਰ ਦਾ ਰੋਲ ਲਾਗੇ ਪਿਆ ਹੈ ਜੋ ਕਿ ਕਿਸੇ ਸਮੇ ਵੀ ਚੋਰੀ ਹੋ ਸਕਦਾ ਹੈ। ਜਿਸਤੋ ਸਾਫ ਪਤਾ ਚਲਦਾ ਹੈ ਕਿ ਪ੍ਰਸਾਸaਨ ਗਹਿਰੀ ਨੀਦ ਸੁੱਤਾ ਪਿਆ ਹੈ ਅਤੇ ਨਾਂ ਤਾਂ ਇਹਨਾਂ ਨੂੰ ਆਮ ਲੋਕਾਂ ਦੀ ਫਿਕਰ ਹੈ ਅਤੇ ਨਾ ਹੀ ਇਹਨਾਂ ਨੂੰ ਪਾਵਰ ਕਾਮ ਦੇ ਸਮਾਨ ਦੀ ਫਿਰ ਹੈ। ਇਹ ਤਾਂ ਸਿਰਫ ਆਪਣੀ ਹਰ ਮਹੀਨੇ ਦੀ ਤਨਖਾਹ ਦਾ ਖਿਆਲ ਹੀ ਰੱਖਦੇ ਹਨ ।  ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਜਲਦੀ ਤੋ ਜਲਦੀ ਇਹ ਟਰਾਂਸਫਾਰਮ ਨਹੀ ਚੜਾਇਆ ਗਿਆ ਤਾਂ ਆਉਣ ਵਾਲੇ ਸਮੇ ਵਿੱਚ ਮਹੁੱਲਾ ਵਾਸੀ ਇਸਦੇ ਖਿਲਾਫ ਸਖਤ ਐਕਸaਨ ਲੈਣਗੇ ਜਿਸਦੀ ਜਿੰਮੇਵਾਰੀ ਪਾਵਰ ਕਾਮ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ , ਕਿਉਕਿ ਟਰਾਂਸਫਾਰਮ ਪੁਰਾਣਾ ਅਤੇ ਓਵਰਲੋਡ ਹੋਣ ਕਰਕੇ ਰੋਜਾਂਨਾਂ ਮੁਹੱਲਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਕਈ ਕਈ ਘੰਟੇ ਬਿਜਲੀ ਤੋ ਬਗੈਰ ਰਹਿਣਾ ਪੈਦਾ ਹੈ ਅਤੇ ਮੁਹੱਲਾ ਵਾਸੀ ਬਾਰ ਬਾਰ ਬਿਜਲੀ ਬੰਦ ਹੋਣ ਦੀਆਂ ਕੰਪਲੇਟਾਂ ਲਿਖਵਾਉਣ ਵਿੱਚ ਹੀ ਰਹਿੰਦੇ ਹਨ । ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਸੀ ਇਸ ਸਬੰਧੀ ਐਸ.ਡੀ.ਓਂ. ਰਈਆ ਅਤੇ ਜੇ.ਈ. ਸਾਹਿਬ ਨੂੰ ਬਾਰ ਬਾਰ ਬੇਨਤੀ ਕਰ ਚੁੱਕੇ ਹਾਂ ਪਰ ਉਹ ਹਰ ਵਾਰ ਕੋਈ ਨਹੀ ਕਹਾਣੀ ਸੁਣਾ ਕੇ ਸਾਨੂੰ ਤੋਰ ਦਿੰਦੇ ਹਨ ਅਤੇ ਹਲਾਤ ਜਿਉ ਦੇ ਤਿਉ ਹੀ ਬਣੇ ਰਹਿੰਦੇ ਹਨ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply