ਨਗਰ ਪੰਚਾਇਤ ਵੱਲੋ ਰਈਆ ਦੇ ਵਿਕਾਸ ਕਾਰਜ ਸਹੀ ਢੰਗ ਨਾਲ ਨਾ ਚਲਾਉਣ ਤੇ ਮੱਚੀ ਹਾਹਾਕਾਰ
ਰਈਆ, 24 ਜੂਨ (ਬਲਵਿੰਦਰ ਸੰਧੂ)- ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਰਈਆ ਦੀਆਂ ਵੱਖ ਵੱਖ ਵਾਰਡਾਂ ਵਿੱਚ ਆਮ ਲੋਕਾਂ ਨੂੰ ਬਹੁਤ ਹੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਈਆ ਵਿੱਚ ਕਿਸੇ ਵੀ ਵਿਅਕਤੀ ਨੇ ਮੀਟਰ ਲਗਾਉਣਾ ਹੋਵੇ ਜਾਂ ਲੋਡ ਵਧਾਉਣਾ ਹੋਵੇ ਤਾਂ ਬਿਜਲੀ ਬੋਰਡ ਉਸਨੂੰ ਕਹਿੰਦਾ ਹੈ ਕਿ ਨਗਰ ਪੰਚਾਇਤ ਪਾਸੋ ਨੋ ਡਿਊ ਸਰਟੀਫਿਕੇਟੀ ਲਿਆ ਕੇ ਦਿੱਤਾ ਜਾਵੇ । ਜਿਸ ਲਈ ਈ.ਓ. ਨਗਰ ਪੰਚਾਇਤ ਰਈਆ ਹਰ ਵਿਅਕਤੀ ਪਾਸੋ ਨੋ ਡਿਊ ਸਰਟੀਫਿਕੇਟ ਲੈਣ ਲਈ 1000/- ਰੁਪਿਆ ਚਾਰਜ ਕਰਦਾ ਹੈ। ਜਿਕਰਯੋਗ ਹੈ ਕਿ 1000/- ਰੁਪਿਆ ਨਗਰ ਪੰਚਾਇਤ ਨੂੰ ਦੇਣ ਨਾਲ ਕੀ ਸਾਰੇ ਬਕਾਏ ਕਲੀਅਰ ਹੋ ਜਾਂਦੇ ਹਨ। ਕਈ ਗਰੀਬ ਲੋਕਾਂ ਨੇ ਦੱਸਿਆ ਕਿ ਅਸੀ ਤਾਂ ਮੀਟਰ ਲਗਾਉਣ ਲਈ ਸਿਕਉਰਟੀ ਦੀ ਰਕਮ ਵੀ ਬਹੁਤ ਮੁਸਕਿਲ ਨਾਲ ਇਕੱਠੀ ਕੀਤੀ ਹੈ । ਈ.ਓ. ਨਗਰ ਪੰਚਾਇਤ ਰਈਆ ਵੱਲੋ ਇਹ 1000/- ਰੁਪਿਆ ਬਿਲਕੁਲ ਨਜਾਇਜ ਤੌਰ ਤੇ ਲਿਆ ਜਾ ਰਿਹਾ ਹੈ , ਕਿਉਕਿ 1000/- ਰੁਪਿਆ ਫੀਸ ਲੈ ਕੇ ਸਾਰਾ ਖਾਤਾ ਕਲੀਅਰ ਨਹੀ ਹੋ ਜਾਦਾ ਕਿ ਉਸਨੂੰ ਨੋ ਡਿਊ ਸਰਟੀਫਿਕੇਟ ਦਿੱਤਾ ਜਾਵੇ । ਕੰਗ ਨੇ ਕਿਹਾ ਕਿ ਆਮ ਲੋਕਾਂ ਨੂੰ ਤਾਂ ਪਹਿਲਾ ਹੀ ਸਰਕਾਰ ਦੇ ਕਈ ਤਰ੍ਹਾਂ ਦੇ ਨਜਾਇਜ ਟੈਕਸਾ ਕਾਰਨ ਹੋਸa ਨਹੀ ਆ ਰਹੀ ਅਤੇ ਇਹ ਨਗਰ ਪੰਚਾਇਤਾਂ ਵਾਲੇ ਆਪਣੀ ਮਨਮਰਜੀ ਨਾਲ ਹੀ ਲੋਕਾਂ ਪਾਸੋ ਇਸ ਤਰ੍ਹਾਂ ਦੇ ਨਜਾਇਜ ਟੈਕਸਾਂ ਦੀ ਉਗਰਾਹੀ ਕਰ ਰਹੇ ਹਨ । ਉਹਨਾ ਕਿਹਾ ਕਿ ਅਸੀ ਇਸ ਨਜਾਇਜ ਪਾਏ ਜਾ ਰਹੇ ੧੦੦੦/- ਰੁਪਏ ਦਾ ਸਖਤ ਵਿਰੋਧ ਕਰਦੇ ਹਾਂ ਅਤੇ ਆਉਣ ਵਾਲੇ ਸਮੇ ਵਿੱਚ ਈ.ਓ. ਨਗਰ ਪੰਚਾਇਤ ਰਈਆ ਦੇ ਖਿਲਾਫ ਤਿੱਖਾ ਸੰਘਰਸa ਵਿੱਢਿਆ ਜਾਵੇਗਾ ਅਤੇ ਆਮ ਲੋਕਾਂ ਦੇ ਇੱਕ ਇੱਕ ਰੁਪਏ ਦਾ ਹਿਸਾਬ ਲਿਆ ਜਾਵੇਗਾ । ਇਸੇ ਤਰ੍ਹਾਂ ਡੀ ਲੈਕਸ ਕਲੋਨੀ ਵਿੱਚ ਈ.ਓ. ਨਗਰ ਪੰਚਾਇਤ ਰਈਆ ਨੇ ਮਿਲੀ ਭੁੱਗਤ ਕਰਕੇ ਅਬਾਦੀ ਵਾਲੀ ਜਗ੍ਹਾਂ ਵਿੱਚ ਇੱਕ ਨਜਾਇਜ ਟਾਵਰ ਲਗਾਉਣ ਦੀ ਪ੍ਰਮਿਸaਨ ਦਿੱਤੀ ਹੈ ਜੋ ਕਿ ਬਿਲਕੁਲ ਨਜਾਇਜ ਹੈ ਅਤੇ ਪੂਰੇ ਇਲਾਕਾ ਨਿਵਾਸੀਆਂ ਨੇ ਇਸਦਾ ਡਟਕੇ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਟਾਵਰ ਕਿਸੇ ਵੀ ਹਾਲਤ ਵਿੱਚ ਚਾਲੂ ਨਹੀ ਹੋਣ ਦਿੱਤਾ ਜਾਵੇਗਾ । ਇਸੇ ਤਰ੍ਹਾਂ ਹੀ ਸਰਕਾਰੀ ਟੂਟੀਆਂ ਵਿੱਚ ਕਈ ਕਈ ਦਿਨਾਂ ਤੱਕ ਪਾਣੀ ਬੰਦ ਰਹਿੰਦਾ ਹੈ ਜਿਸ ਕਾਰਨ ਗਰੀਬ ਲੋਕ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਾਸਦੀ ਗਰਮੀ ਵਿੱਚ ਤਰਸ ਜਾਂਦੇ ਹਨ। ਰਈਆਂ ਦੀਆਂ ਕਈ ਗਲੀਆਂ ਹਨ ਜਿੰਨਾਂ ਵਿੱਚ ਅੱਜ ਤੱਕ ਕੂੜੇਦਾਨ ਨਹੀ ਰੱਖੇ ਗਏ ਅਤੇ ਗਲੀਆਂ ਵਿੱਚ ਵੱਡੇ ਵੱਡੇ ਢੇਰ ਕੂੜੇ ਦੇ ਲੱਗੇ ਹੋਏ ਹਨ , ਜਿਨ੍ਹਾਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆਂ ਰਹਿੰਦਾ ਹੈ। ਰਈਆਂ ਕਸਬੇ ਵਿੱਚ ਪੁਲ ਦੇ ਆਸ ਪਾਸ ਫੁੱਟਪਾਥ ਤੇ ਜਿੱਥੇ ਕਿ ਫੁੱਲ ਬੂਟੇ ਲੱਗੇ ਹੋਏ ਹੋਣੇ ਚਾਹੀਦੇ ਹਨ ਉਥੇ ਵੀ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਅਤੇ ਦੁਕਾਨਾਂ ਅਤੇ ਬੈਕਾਂ ਆਦਿ ਵਿੱਚ ਜਾਣ ਵਾਲੇ ਲੋਕ ਆਪਣੀਆਂ ਗੱਡੀਆਂ ਸੜਕ ਦੇ ਵਿਚਕਾਰ ਲਗਾ ਕੇ ਕਈ ਕਈ ਚਿਰ ਤੱਕ ਗੱਡੀਆਂ ਸੜਕ ਵਿੱਚੋ ਨਹੀ ਹਟਾਉਦੇ ਜਿਸ ਕਾਰਨ ਕਈ ਕਈ ਘੰਟੇ ਜਾਮ ਲੱਗ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਇਸ ਨਾਲ ਬਹੁਤ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਮੌਕੇ ਮਾਸਟਰ ਧਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਈ.ਓ. ਨਗਰ ਪੰਚਾਇਤ , ਰਈਆ, ਐਸ.ਡੀ.ਐਮ. ਬਾਬਾ ਬਕਾਲਾ, ਡੀ.ਸੀ. ਅੰਮ੍ਰਿਤਸਰ ਨੂੰ ਦਰਖਸਤਾਂ ਦਿੱਤੀਆਂ ਕਿ ਇੱਕ ਵਿਅਕਤੀ ਨੇ ਵਾਰਡ ਨੰਬਰ 3 ਨਹਿਰ ਕਲੋਨੀ ਗਲੀ ਹਰਪਾਲ ਸਿੰਘ ਵਾਲੀ ਵਿੱਚ ਗਲੀ ਵਿੱਚ ਬੁਰਜੀਆਂ ਬਣਾਈਆਂ ਹਨ । ਸਾਰੀ ਇਨਕੁਆਰੀ ਹੋਣ ਦੇ ਬਾਵਯੂਦ ਵੀ ਈ.ਓ. ਨਗਰ ਪੰਚਾਇਤ ਰਈਆ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ । ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੇ ਮੀਟਿੰਗ ਵਿੱਚ ਅਹਿਦ ਲਿਆ ਕਿ ਜੇਕਰ ਜਲਦੀ ਤੋ ਜਲਦੀ ਉਪਰੋਕਤ ਮਸਲੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਈ.ਓ. ਨਗਰ ਪੰਚਾਇਤ ਰਈਆ ਦਾ ਘਿਰਾਓ ਕਰਕੇ ਤਿੱਖਾ ਸੰਘਰਸa ਕਰਨੇ । ਇਸ ਮੌਕੇ ਰਈਆਂ ਨਿਵਾਸੀਆਂ ਵੱਲੋ ਈ.ਓ. ਨਗਰ ਪੰਚਾਇਤ ਰਈਆ ਦੇ ਖਿਲਾਫ ਨਜਾਇਜ ਟਾਵਰ ਲਗਾਉਣ ਅਤੇ ਕਸਬਾ ਰਈਆ ਦੇ ਵਿਕਾਸ ਕਾਰਜ ਸਹੀ ਢੰਗ ਨਾਲ ਨਾ ਚਲਾਉਣ ਵਿਰੁੱਧ ਜੰਮਕੇ ਨਾਹਰੇਬਾਜੀ ਕੀਤੀ ਗਈ । ਇਸ ਮੌਕੇ ਇੰਦਰਬੀਰ ਸਿੰਘ ਬਾਬਾ ਬਕਾਲਾ, ਜਸਵਿੰਦਰ ਸਿੰਘ ਖਿਲਚੀਆਂ, ਸਵਰਨ ਸਿੰਘ ਸਾਬੀ , ਦਲਬੀਰ ਸਿੰਘ ਬੇਦਾਪੁਰ, ਮਲਕੀਤ ਸਿਘ ਬੇਦਾਦਪੁਰ, ਤਰਸੇਮ ਸਿੰਘ ਬੁਤਾਲਾ, ਦਲਬੀਰ ਸਿੰਘ ਟੌਗ, ਹਰਜੀਤ ਸਿੰਘ , ਸਾਬਾ ਲੋਹਗੜ੍ਹ, ਗੁਰਮੀਤ ਸਿੰਘ, ਬਾਜ ਸਿੰਘ, ਰਿੰਕੂ, ਇੰਦਰਜੀਤ ਸਿੰਘ ਮਾਸਟਰ, ਬਖਸ਼ੀਸ਼ ਸਿੰਘ, ਤਰਲੋਕ ਸਿੰਘ, ਦਲਜੀਤ ਸਿੰਘ ਟਿੱਕਾ, ਪ੍ਰੇਮ ਮਸੀਹ, ਸਕੱਤਰ ਸਿੰਘ, ਸਰਤਾਜ ਸਿੰਘ, ਰਾਮ ਕੁਮਾਰ, ਬਲਦੇਵ ਸਿੰਘ ਪੰਨੂੰ, ਬਲਜੀਤ ਸਿੰਘ ਸਾਨ ਰਈਆ ਖੁਰਦ, ਬਿਕਰਮਜੀਤ ਸਿੰਘ ਕੰਗ, ਸੈਲੀ, ਸਿਮਰਨ ਸਿੰਘ, ਰੋਬਨਪ੍ਰੀਤ ਸਿੰਘ, ਬਲਜਿੰਦਰ ਸਿੰਘ ਮਾਨ, ਸਮਸੇਰ ਸਿੰਘ ਸੇਰਾ, ਅਨਿਲ ਕੁਮਾਰ ਸਰਮਾਂ, ਬਲਵਿੰਦਰ ਸਿੰਘ ਸੰਧੂ ਆਦਿ ਹਾਜਰ ਸਨ ।