ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਬਿਲਡਿੰਗ ਅਤੇ ਕੰਸਟਕਸ਼ਨ ਵਰਕਸ ਵੈਲਫੇਅਰ ਬੋਰਡ ਚੰਡੀਗੜ ਵੱਲੋਂ ਕੰਸਟਕਸ਼ਨ ਵਰਕਸ ਦੀਆਂ ਵੱਖ ਵੱਖ ਸਕੀਮਾਂ ਅਧੀਨ ਕਿਰਤੀਆਂ ਦੀ ਇਕ ਸਾਲ ਦੀ ਰਜਿਸਟ੍ਰੇਸਨ ਹੋਣ ਮਗਰੋਂ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਕਰੀਬ 140 ਕਿਰਤੀਆਂ ਨੂੰ ਸਾਇਕਲ ਵੰਡੇ।ਇਸ ਮੋਕੇ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸੁਰਿੰਦਰ ਸਿੰਘ ਐਸ.ਡੀ.ਐਮ ਪਠਾਨਕੋਟ, ਵਿਪਨ ਪਰਮਾਰ ਸਹਾਇਕ ਲੇਬਰ ਕਮਿਸ਼ਨਰ ਬਟਾਲਾ, ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫਸਰ ਪਠਾਨਕੋਟ, ਸੰਤੋਖ ਸਿੰਘ ਕਿਰਤ ਤੇ ਸੁਲਾਹ ਅਫਸਰ ਗੁਰਦਾਸਪੁਰ, ਪਰਮਜੀਤ ਲੈਬਰ ਇੰਸਪੈਕਟਰ ਪਠਾਨਕੋਟ, ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮਾਰੋਹ ਵਿੱਚ ਬਿਲਡਿੰਗ ਅਤੇ ਕੰਸਟਕਸ਼ਨ ਵਰਕਸ ਵੈਲਫੇਅਰ ਬੋਰਡ ਚੰਡੀਗੜ ਵੱਲੋਂ ਜਿਲਾ ਪਠਾਨਕੋਟ ਦੇ ਉਨਾਂ ਮਜਦੂਰਾਂ ਨੂੰ ਕਰੀਬ 400 ਸਾਇਕਲ ਦੇਣੇ ਮੰਜੂਰ ਕੀਤੇ ਹਨ, ਜਿਨਾਂ ਦੀ ਰਜਿਸਟ੍ਰੇਸ਼ਨ ਹੋਇਆਂ ਕਰੀਬ ਇਕ ਸਾਲ ਤੋਂ ਜਿਆਦਾ ਦਾ ਸਮਾਂ ਹੋਇਆ ਹੈ। ਉਨਾਂ ਦੱਸਿਆ ਕਿ ਇਸੇ ਤਹਿਤ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ 140 ਕਿਰਤੀਆਂ ਨੂੰ ਸਾਇਕਲ ਵੰਡੇ ਗਏ ਹਨ। ਉਨਾਂ ਕਿਹਾ ਕਿ ਮਜਦੂਰ ਵਰਗ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨਾਂ ਦਾ ਲਾਭ ਉਠਾ ਕੇ ਕਿਰਤੀ ਭਵਿੱਖ ਲਈ ਕੰਮਕਾਜ ਦੇ ਵਧੀਆ ਸਾਧਨ ਪੈਦਾ ਕਰ ਸਕਦੇ ਹਨ। ਉਨਾਂ ਵਿਭਾਗੀ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media