Friday, June 26, 2026

ਵਿਸਵ ਰੈਡ ਕਰਾਸ ਦਿਵਸ `ਤੇ ਮੁਫਤ ਜਿਲਾ ਤੇ ਬਲਾਕ ਪੱਧਰੀ ਹੈਲਥ ਚੈਕਅਪ ਕੈਂਪਾਂ ਦਾ ਅਯੋਜਨ

ਪਠਾਨਕੋਟ, 8 ਮਈ (ਪੰਜਾਬ ਪੋਸਟ ਬਿਊਰੋ) – PPN0805201727ਸਿਹਤ ਵਿਭਾਗ ਪਠਾਨਕੋਟ ਵਲੋਂ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੇ ਨਿਰਦੇਸ਼ਾਂ ਅਨੁਸਾਰ ਵਿਸਵ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਹਾੜੇ ਤੇ ਵਿਸਵ ਰੈਡ ਕਰਾਸ ਦਿਵਸ `ਤੇ ਜਿਲਾ ਅਤੇ ਬਲਾਕ ਪੱਧਰ ਤੇ ਮੁਫਤ ਹੈਲਥ ਚੈਕ-ਅੱਪ ਕੈਂਪਾਂ ਦਾ ਅਯੋਜਨ ਕੀਤਾ ਗਿਆ, ਜਿਨਾਂ ਵਿੱਚ 118 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਆਰ.ਬੀ.ਐਸ.ਕੇ ਦੀਆਂ ਟੀਮਾਂ ਦੁਆਰਾ ਸਕੂਲਾਂ ਵਿੱਚ ਵੀ ਕੈਂਪ ਲਗਾ ਕੇ ਵਿਦਿਆਰਥੀਆਂ ਦੀੇ ਸਿਹਤ ਜਾਂਚ ਕੀਤੀ ਗਈ।ਸੀਨੀਅਰ ਮੈਡੀਕਲ ਅਫਸਰ ਪਠਾਨਕੋਟ ਡਾ. ਭੁਪਿੰਦਰ ਸਿੰਘ ਨੇ ਕਿਹਾ ਰੈਡ ਕਰਾਸ ਦਾ ਗਠਨ ਬਿਨਾਂ ਕਿਸੇ ਭੇਦਭਾਵ ਦੇ ਮਾਨਵਤਾ ਦੀ ਸੇਵਾ ਕਰਨ ਲਈ ਕੀਤਾ ਗਿਆ ਸੀ। ਇਸ ਦਿਨ ਨੂੰ ਅੰਤਰਰਾਟਰੀ ਸਵੈਸੇਵਕ ਦੇ ਰੂਪ ਵੀ ਮਨਾਇਆ ਜਾਂਦਾ ਹੈ।ਇਸੀ ਸੰਬਧ ਵਿੱਚ ਅਜ ਮਾਡਲ ਟਾਊਨ, ਬਲਾਕ ਘਰੋਟਾ, ਸੁਜਾਨਪੁਰ, ਆਰ.ਐਸ.ਡੀ ਹਸਪਤਾਲ ਵਿਖੇ ਮੁਫਤ ਹੈਲਥ ਚੈਕਅਪ ਕੈਂਪ ਲਗਾਏ ਗਏ ਅਤੇ ਲੋਕਾਂ ਨੂੰ ਚੰਗੀ ਸਿਹਤ ਲਈ ਨਿਰੰਤਰ ਕਸਰਤ,ਫਲ ਅਤੇ ਸਬਜੀਆਂ ਦਾ ਜਿਆਦਾ ਇਸਤੇਮਾਲ, ਜੰਕ ਫੂਡ ਤੋਂ ਪਰਹੇਜ਼, ਖਾਣੇ ਵਿੱਚ ਆਇਓਡੀਨ ਯੁਕਤ ਨਮਕ ਦੀ ਵਰਤੋਂ ਆਦਿ ਬਾਰੇ ਜਾਗਰੂਕ ਵੀ ਕੀਤਾ ਗਿਆ।ਇਸ ਮੋਕੇ ਤੇ ਰੈੵਡ ਕਰਾਸ ਦੀਆਂ ਗਤੀਵਿਧੀਆਂ ਨੂੰ ਪ੍ਰਫੂਲਤ ਕਰਨ ਲਈ ਤਨ ਮਨ ਨਾਲ ਸੇਵਾ ਕਰਨ ਅਤੇ ਰੈੵਡ ਕਰਾਸ ਦੇ ਸੰਦੇਸ ਨੂੰ ਮਾਨਵਤਾ ਦੀ ਸੇਵਾ ਲਈ ਘਰ-ਘਰ ਤੱਕ ਪੰਹੁਚਾਉਣ ਲਈ ਪ੍ਰਣ ਵੀ ਲਿਆ ਗਿਆ।ਅੱਜ ਵਿਸ਼ਵ ਦੇ ਜਿਆਦਾ ਤਰ ਬਲੱਡ ਬੈਂਕਾਂ ਦੀ ਦੇਖ ਰੇਖ ਰੈਡ ਕਰਾਸ ਅਤੇ ਸਬੰਧਤ ਐਨ.ਜੀ.ਓ ਸੰਸਥਾਵਾਂ ਦੁਆਰਾ ਕੀਤੀ ਜਾ ਰਹੀ ਹੈ।ਰੈਡ ਕਰਾਸ ਦੁਆਰਾ ਚਲਾਏ ਜਾ ਰਹੇ ਖੂਨਦਾਨ ਜਾਗਰੂਕਤਾ ਅਭਿਆਨ ਸਦਕਾ ਹੀ ਅੱਜ ਥੈਲੈਸੀਮੀਆ, ਕੈਂਸਰ, ਅਨੀਮੀਆ ਵਰਗੀਆਂ ਅਨੇਕ ਜਾਨਲੇਵਾ ਬੀਮਾਰੀਆਂ ਤੋਂ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply