Friday, June 26, 2026

ਪਬਲਿਕ ਲਾਇਬਰੇਰੀ ਵਿਖੇ ਵਿੱਤ ਮੰਤਰੀ ਵਲੋਂ ਵਾਤਾਵਰਣ ਸ਼ੁਧ ਰੱਖਣ ਲਈ ਪੌਦਾ ਲਗਾਇਆ

PPN0905201704ਬਠਿੰਡਾ,9 ਮਈ (ਅਵਤਾਰ ਸਿੰਘ ਕੈਂਥ )-ਸਥਾਨਕ ਸ਼ਹਿਰ ਦੀ ਪਬਲਿਕ ਲਾਇਬਰੇਰੀ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਪੌਦੇ ਲਗਾਉਂਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਕਾਂਗਰਸੀ ਆਗੂਆਂ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਇਕ ਆਪਣੇ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਇਕ ਇਕ ਪੌਦਾ ਲਗਾਉਣ ਤਾਂ ਕਿ ਆਉਂਣ ਵਾਲਾ ਸਮੇਂ ਵਿਚ ਆਪਣੀਆਂ ਆਉਣ ਵਾਲੀਆਂ ਪੀੜੀਆਂ ਸ਼ੁਧ ਵਾਤਵਰਣ ਵਿਚ ਸਾਹ ਲੈ ਸਕਣ ਅਤੇ ਰਿਸਟਪੁਸ਼ਟ ਹੋਣ। ਇਸ ਮੌਕੇ ਸ਼ਹਿਰ ਦਾ ਕਾਂਗਰਸੀ ਲੀਡਰ ਪਵਨ ਮਾਨੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰ ਵੀ ਪਬਲਿਕ ਲਾਇਬਰੇਰੀ ਦੇ ਮੁਲਾਜ਼ਮ ਅਤੇ ਅਹੁਦੇਦਾਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply