Friday, June 26, 2026

ਮ੍ਰਿਤਕ ਲੜਕੀ ਦੇ ਦੋਸ਼ੀਆਂ ਖਿਲਾਫ਼ ਦਾਜ ਤੇ ਕਤਲ ਦਾ ਮੁੱਕਦਮਾ ਦਰਜ ਕਰਨ ਦੀ ਮੰਗ

PPN0905201705ਬਠਿੰਡਾ,9 ਮਈ (ਅਵਤਾਰ ਸਿੰਘ ਕੈਂਥ )-ਬੀਤੇ ਦਿਨੀ ਸ਼ਾਦੀ ਸ਼ੂਦਾ ਕਿਰਨਪਾਲ ਕੌਰ ਪੁੱਤਰੀ ਸੁੱਖਾ ਸਿੰਘ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਦਾਜ ਦਹੇਜ ਦੇ ਦੋਸ਼ ਲਗਾਉਂਦਿਆ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਮ੍ਰਿਤਕ ਲੜਕੀ ਦੇ ਪਿਤਾ ਸੁੱਖਾ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਸ਼ਾਦੀ 18 ਅਪ੍ਰੈਲ 2011 ਨੂੰ ਗੋਰਾ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਬਾਘਾ ਤਹਿਸੀਲ ਤਲਵੰਡੀ ਸਾਬੋ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਈ ਸੀ । ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਆਪਸ ਵਿੱਚ ਮਿਲਕੇ ਲੜਕੀ ਨੂੰ ਘੱਟ ਦਾਜ ਦਹੇਜ ਦੇਣ ਦੇ ਸਬੰਧ ਵਿੱਚ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਉਸ ਦੀ ਕੁੱਟ ਮਾਰ ਕਰਦੇ ਸਨ ਅਤੇ ਲੜਕੀ ਤੋਂ ਦਾਜ ਦੇ ਰੂਪ ਵਿੱਚ ਕਾਰ ਦੀ ਮੰਗ ਕਰਦੇ ਸਨ । ਜਿਸ ਕਰਕੇ ਉਨ੍ਹਾਂ ਦੀ ਲੜਕੀ ਨੇ 29 ਜੁਲਾਈ 2015 ਨੂੰ ਇੱਕ ਲਿਖਤੀ ਸ਼ਿਕਾਇਤ ਮੁੱਖ ਥਾਣਾ ਅਫਸਰ ਰਾਮਾਂ ਨੂੰ ਦਿੱਤੀ ਸੀ ਅਤੇ ਬਾਅਦ ਵਿੱਚ ਮੇਰੀ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਆਪਣੀ ਗਲਤੀ ਮੰਨਣ ਤੇ ਪੰਚਾਇਤੀ ਰਾਜੀਨਾਮਾ ਹੋ ਗਿਆ ਸੀ । ਇਸ ਮੌਕੇ ਪਿੰਡ ਦੇ ਹੋਰ ਪਤਵੰਤੇ ਵਿਅਕਤੀਆਂ ਨੇ ਜੁੰਮੇਵਾਰੀ ਲਈ ਸੀ ਕਿ ਲੜਕੀ ਦਾ ਸਹੁਰਾ ਪਰਿਵਾਰ ਅੱਗੇ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗਾ ਅਤੇ ਨਾਂ ਹੀ ਦਾਜ ਦੀ ਮੰਗ ਕਰੇਗਾ । ਉਨ੍ਹਾਂ ਦੱਸਿਆ ਕਿ 27 ਅਪ੍ਰੈਲ 2017 ਦੀ ਸ਼ਾਮ ਨੂੰ ਮੇਰੀ ਲੜਕੀ ਕਿਰਨਪਾਲ ਕੌਰ ਦੀ ਮੌਤ ਬਾਰੇ ਸੁਨੇਹਾ ਮਿਲਿਆ ਜਿਸ ਕਰਕੇ ਸਾਡਾ ਸਾਰਾ ਪਰਿਵਾਰ ਪਿੰਡ ਬਾਘਾ ਪਹੁੰਚ ਗਿਆ ਸੀ ਅਤੇ ਲੜਕੀ ਦਾ ਸਹੁਰਾ ਪਰਿਵਾਰ ਮੌਕੇ ਤੋਂ ਭੱਜ ਗਿਆ ਸੀ । ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਏ ਐਸ ਆਈ ਹਰਬੰਸ ਸਿੰਘ ਥਾਣਾ ਰਾਮਾਂ ਮੌਕੇ ਤੇ ਬਿਆਨ ਲਿਖਣ ਆਇਆ ਅਤੇ ਉਕਤ ਏ ਐਸ ਆਈ ਨੂੰ ਮੇਰੇ ਲੜਕੇ ਗੁਰਮੀਤ ਸਿੰਘ ਨੇ ਜੋ ਬਿਆਨ ਦਿੱਤੇ ਅਤੇ ਇਸ ਨੂੰ ਉਨ੍ਹਾਂ ਸਹੀ ਬਿਅਨ ਕਲਮਬੰਦ ਨਹੀਂ ਕੀਤੇ ਅਤੇ ਕਾਹਲੀ ਕਾਹਲੀ ਵਿੱਚ ਉਸ ਤੋ ਦਸਖ਼ਤ ਕਰਵਾ ਲਏ ਅਤੇ ਬਿਆਨ ਉਸ ਨੂੰ ਪੜ੍ਹਕੇ ਨਹੀਂ ਸੁਣਾਏ। ਉਨ੍ਹਾਂ ਦੇਸ਼ ਲਾਇਆ ਕਿ ਏ ਐਸ ਆਈ ਹਰਬੰਸ ਸਿੰਘ ਨੇ ਦੂਜੀ ਧਿਰ ਨਾਲ ਮਿਲਕੇ ਉਸ ਦੇ ਬਿਆਨ ਨੂੰ ਤੋੜ ਮਰੋੜਕੇ ਲਿਖਕੇ ਉਸ ਤੋਂ ਬਿਨ੍ਹਾਂ ਪੜ੍ਹਾਏ ਦਸਖਤ ਕਰਵਾ ਲਏ। ਉਨ੍ਹਾਂ ਸਹੁਰਾ ਪਰਿਵਾਰ ਤੇ ਦੋਸ਼ ਲਗਾਉਂਂਦਿਆਂ ਕਿਹਾ ਕਿ ਉਸ ਦੀ ਲੜਕੀ ਦਾ ਸਹੁਰਾ ਪਰਿਵਾਰ ਵੱਲੋਂ ਮਿਲਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਐਸ ਐਸ ਪੀ ਬਠਿੰਡਾ ਨੂੰ ਦਰਖਾਸਤ ਦੇਕੇ ਵੀ ਮੰਗ ਕੀਤੀ ਹੈ ਕਿ ਲੜਕੀ ਦੇ ਕਤਲ ਕਰਨ ਦਾ ਮੁੱਕਦਮਾਂ ਦਰਜ ਕੀਤਾ ਜਾਵੇ ਅਤੇ ਸਾਡੇ ਬਿਆਨ ਦੁਬਾਰਾ ਲਏ ਜਾਣ । ਉਨ੍ਹਾਂ ਦੱਸਿਆ ਕਿ ਮੇਰੀ ਲੜਕੀ ਦੇ ਕਤਲ ਦੇ ਦੋਸ਼ੀਆਨ ਗੋਰਾ ਸਿੰਘ,ਸੁਖਦੇਵ ਕੌਰ,ਰਾਜਵਿੰਦਰ ਕੌਰ ਅਤੇ ਨਿੱਕੀ ਕੌਰ ਖਿਲਾਫ ਦਾਜ ਤੇ ਕਤਲ ਦਾ ਮੁਕੱਦਮਾਂ ਦਰਜ ਕੀਤਾ ਜਾਵੇ ਅਤੇ ਉਕਤ ਦਰਜ ਮੁੱਕਦਮੇ ਵਿੱਚ ਇਨ੍ਹਾਂ ਧਰਾਵਾਂ ਦਾ ਵਾਧਾ ਕੀਤਾ ਜਾਵੇੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ, ਉਨ੍ਹਾਂ ਕਿਹਾ ਲੜਕੀ ਦੇ ਦੋ ਬੱਚੇ ਵੀ ਹਨ ਜਿਨ੍ਹਾਂ ਨੂੰ ਇਨ੍ਹਾਂ ਦੋਸੀਆਂ ਵਲੋਂ ਕਿਤੇ ਛਪਾ ਦਿੱਤਾ ਗਿਆ ਹੈ । ਇਸ ਮੌਕੇ ਸਰਪੰਚ ਰਾਮ ਕੁਮਾਰ,ਬਲਾਕ ਸੰਮਤੀ ਚੈਅਰਮੈਨ ਕਰਤਾਰ ਕੌਰ,ਸੁੱਖਾ ਸਿੰਘ ਲੜਕੀ ਦਾ ਪਿਤਾ,ਗੁਰਮੀਤ ਸਿੰਘ ਪੰਚ,ਗੁਰਸੇਵਕ ਸਿੰਘ ਪੰਚ,ਜਸਬੀਰ ਸਿੰਘ ਸਾਬਕਾ ਪੰਚ ਸ਼ੇਖਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਨਾਲ ਆਏ ਹੋਏ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply