ਬਠਿੰਡਾ,9 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ )-ਬੀਤੇ ਦਿਨੀ ਪਿੰਡ ਜ਼ੀਦਾ ਦੇ ਵਿਕਾਸ ਲਈ ਆਈਆਂ ਗਰਾਂਟਾ ਨੂੰ ਲੈਕੇ ਪਿੰਡ ਵਾਸੀਆਂ ਮਲਕੀਤ ਸਿੰਘ ਪੁੱਤਰ ਬੰਤ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਨੇ ਪਿੰਡ ਦੇ ਸਰਪੰਚ ਤੇ ਘਪਲੇਬਾਜੀ ਦੇ ਦੋਸ਼ ਲਗਾਏ ਸਨ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸਰਪੰਚ ਜਗਸੀਰ ਸਿੰਘ ਵੱਲੋਂ ਪਿੰਡ ਨੂੰ ਮਿਲੀਆਂ ਗਰਾਂਟਾਂ ਦੀ ਦੁਰਵਰਤੋਂ,ਪੰਚਾਇਤੀ ਜ਼ਮੀਨ ਵੀ ਆਪਣੇ ਚਹੇਤਿਆਂ ਨੂੰ ਦਿੱਤੀ ਅਤੇ ਗਲੀਆਂ ਨਾਲੀਆਂ ਕੱਚੀਆਂ,ਪਿੰਡ ਦੇ ਗੁਰਦੁਆਰੇ ਦੀ ਕੰਧ ਸਬੰਧੀ ਆਦਿ ਦੋਸ਼ ਲਗਾਏ ਸਨ। ਅੱਜ ਨਵਾਂ ਮੋੜ ਲੈਂਦਿਆਂ ਪਿੱਡ ਦੇ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੂੰ ਲੈਕੇ ਆਪਣਾ ਪੱਖ ਰੱਖਣ ਲਈ ਪ੍ਰੈਸ ਕਲੱਬ ਵਿਖੇ ਆਏ ਸਰਪੰਚ ਜਗਸੀਰ ਸਿੰਘ ਨੇ ਸਾਰੇ ਦੋਸਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਨ੍ਹਾਂ ਪਿੰਡ ਦੀ ਕੋਈ ਵੀ ਗਲੀ ਕੱਚੀ ਨਹੀਂ ਛੱਡੀ ਅਤੇ ਨਗਰ ਵਾਸੀ ਇਸ ਕੰਮ ਨੂੰ ਮੰਨਦੇ ਹਨ ਸਾਰੇ ਕੰਮ ਸਹੀ ਕੀਤੇ ਹਨ ਅਤੇ ਖੇਤਾਂ ਵਿੱਚ ਜੋ ਢਾਣੀਆਂ ਬੈਠੀਆਂ ਹਨ,ਉਨ੍ਹਾਂ ਦੀਆਂ ਵੀ ਪਹੀਆਂ ਪੱਕੀਆਂ ਕਰ ਦਿੱਤੀਆਂ ਹਨ । ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਗੁਰੂ ਘਰ ਦਾ ਲੰਗਰ ਹਾਲ ਵੀ ਗੁਰੂ ਘਰ ਦੀ ਕੰਧ ਨਾਲ ਮਿੱਟੀ ਲਵਾਕੇ ਲੰਗਰ ਹਾਲ ਬਣਾ ਦਿੱਤਾ ਹੈ ਜਿਸ ਕਰਕੇ ਛੱਪੜ ਦੇ ਨਾਲ ਪਿੰਡ ਵਾਸੀਆਂ ਤੇ ਗੁਰੂ ਘਰ ਦੀ ਕਮੇਟੀ ਦੇ ਕਹਿਣ ਤੇ ਕੰਧ ਕੱਢੀ ਗਈ ਤਾਂ ਜੋ ਗੁਰੂ ਘਰ ਬਚ ਸਕੇ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਅਤੇ ਉਸ ਦੇ ਸਾਥੀ ਤਰਕਸੀਲ ਹਨ ਅਤੇ ਉਹ ਗੁਰੂ ਘਰ ਨੂੰ ਮੰਨਦੇ ਨਹੀ ਅਤੇ ਇਸ ਦੇ ਨਾਲ ਇਹ ਗੁਰੂ ਘਰ ਦਾ ਜ਼ਿਆਦਾ ਵਿਰੋਧ ਕਰਦੇ ਹਨ ਅਤੇ ਜੋ ਤਰਸੇਮ ਪੁੱਤਰ ਸਾਧੂ ਸਿੰਘ ਜਿਸ ਨੇ ਪ੍ਰੈਸ ਕਾਨਫਰੰਸ ਕੀਤੀ ਸੀ,ਉਸ ਨੇ ਇੱਕ ਪੰਚਾਇਤੀ ਗਲੀ ਰੋਕੀ ਹੋਈ ਹੈ ਜਿਸ ਦੇ ਸਬੂਤ ਪੰਚਾਇਤ ਕੋਲ ਹਨ ਅਤੇ ਕੋਰਟ ਕੇਸ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਤੇ ਤਰਸੇਮ ਸਿੰਘ,ਗੁਰਦੇਵ ਸਿੰਘ ਨੇ ਜੋ ਦੋਸ਼ ਲਾਏ ਹਨ ਕਿ ਤਿੰਨ ਗੁਰਦੁਆਰੇ ਦੀ ਕਣਕ ਇੱਕਠੀ ਕਰਕੇ ਪੰਚਾਇਤ ਨੂੰ ਪੈਸੇ ਦਿੱਤੇ ਹਨ,ਉਹ ਨਵਾਂ ਵਾਟਰ ਵਰਕਸ ਬਨਾਉਣ ਵਾਸਤੇ ਉਨ੍ਹਾਂ ਪੈਸੇ ਭਰੇ ਹਨ,ਜਿਨ੍ਹਾਂ ਦੀਆਂ ਰਸੀਦਾਂ ਪੰਚਾਇਤ ਕੋਲ ਹਨ । ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਜਦੋਂ ਨਵੇਂ ਵਾਟਰ ਵਰਕਸ ਦੀ ਗਰਾਹੀ ਇੱਕਠੀ ਕਰਦੇ ਸਨ ਤਾਂ ਇਨ੍ਹਾਂ ਨੇ ਵਿਰੋਧਤਾ ਕਰਕੇ ਰੋਕ ਦਿੱਤੀ ਸੀ, ਪਰ ਫਿਰ ਵੀ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਇਹ ਕੰਮ ਸਿਰੇ ਚੜ੍ਹ ਸਕਿਆ । ਇਸ ਮੌਕੇ ਸਰਪੰਚ ਜਗਸੀਰ ਸਿੰਘ ਦੇ ਨਾਲ ਜਗਦੀਪ ਸਿੰਘ ਪੰਚ,ਮੰਦਰ ਸਿੰਘ ਪੰਚ,ਬੰਤ ਸਿੰਘ ਪੰਚ,ਤਰਸੇਮ ਸਿੰਘ,ਬਲਜਿੰਦਰ ਕਮੇਟੀ ਮੈਂਬਰ,ਜਗਦੇਵ ਸਿੰਘ,ਕੌਰ ਸਿੰਘ,ਰੇਸ਼ਮ ਸਿੰਘ ਆਦਿ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media