Wednesday, July 22, 2026

ਰਾਹਤ ਫਾਊਂਡੇਸ਼ਨ ਵਲੋਂ ਥੈਲੇਸੀਮੀਆ ਪੀੜਿਤ ਬੱਚਿਆਂ ਲਈ 5ਵਾਂ ਖੂਨਦਾਨ ਕੈਂਪ

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਾਥੀਆਂ ਸਮੇਤ ਕੀਤਾ ਖੂਨਦਾਨ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN1405201712ਮਨੁੱਖਤਾ ਦੀ ਭਲਾਈ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਗਠਿਤ ਕੀਤੀ ਗਈ ਰਾਹਤ ਮਨੁਖੀ ਭਲਾਈ ਸੰਸਥਾ (ਰਜਿ) ਵਲੋਂ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਲਈ ਅੱਜ ਇਤਿਹਾਸਿਕ ਗੁਰੂਦੁਆਰਾ ਪਲਾਹ ਸਾਹਿਬ ਵਿਖੇ 5ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਜਨਰਲ ਸਕੱਤਰ ਕੰਵਰਮੀਤ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਥੈਲੇਸੀਮੀਆ ਤੋਂ ਪੀੜਿਤ ਕਰੀਬ 170 ਬੱਚੇ ਹਨ ਜਿਨ੍ਹਾਂ ਨੂੰ ਜਿਉਂਦੇ ਰਹਿਣ ਲਈ ਹਰ ਮਹੀਨੇ ਦੋ ਤੋਂ ਤਿੰਨ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ, ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਸਮਾਜ ਸੇਵਾ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਜਰੂਰਤਮੰਦ ਬੱਚਿਆਂ ਦੀ ਹਰ ਸੰਭਵ ਮਦਦ ਕਰਨਾ ਹੈ।ਅੱਜ ਲਗਾਏ ਖੂਨਦਾਨ ਕੈਂਪ ਵਿੱਚ ਜਿਥੇ ਅਧਿਆਪਕਾਂ ਤੇ ਇਲਾਕਾ ਵਾਸੀਆਂ ਤੋਂ ਇਲਾਵਾ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਸਾਥੀਆਂ ਸਮੇਤ ਖੁਨਦਾਨ ਕੀਤਾ।ਇਸ ਸਮੇਂ ਬੋਲਦਿਆਂ ਔਜਲਾ ਨੇ ਰਾਹਤ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਇਸ ਸੰਸਥਾ ਦਾ ਮੋਢੇ ਨਾਲ ਮੋਢਾ ਜੋੜ੍ਹ ਕੇ ਸਾਥ ਦੇਣਗੇ।ਇਸ ਦੌਰਾਨ ਉਨ੍ਹਾਂ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਹੱਲ ਕਰਨ ਲਈ ਉਹ ਤੁਰੰਤ ਮੁਖ ਮੰਤਰੀ ਪੰਜਾਬ ਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਸੰਧੂ, ਹਰਜਿੰਦਰ ਸਿੰਘ ਮੁੱਧ, ਨਵਦੀਪ ਸਿੰਘ ਵਾਹਲਾ, ਪਰਦੀਪ ਸਿੰਘ ਕੰਬੋ, ਪਰਮਿੰਦਰ ਸਿੰਘ ਕੜਿਆਲ, ਗੁਰਕੰਵਲ ਸਿੰਘ ਪਾਹਵਾ, ਏ.ਡੀ.ਓ ਸੁਖਬੀਰ ਸਿੰਘ ਸੰਧੂ, ਗੁਰਿੰਦਰ ਸਿੰਘ ਰੰਧਾਵਾ, ਹਰਜੀਤ ਸਿੰਘ ਕੰਬੋ, ਮਨਬੀਰ ਸਿੰਘ, ਮੁਲਾਜਮ ਆਗੂ ਅਸ਼ਵਨੀ ਅਵਸਥੀ, ਨਿਰਵੈਰ ਸਿੰਘ ਖੈਰਾਬਾਦ, ਸੁਖਸਿਮਰਤ ਸਿੰਘ, ਡਾ: ਬਲਜੀਤ ਸਿੰਘ ਅਜਨਾਲਾ, ਲਵਲੀਨ ਕੌਰ ਅਜਨਾਲਾ, ਡਾ: ਆਦਰਸ਼ ਸਾਹਨੀ, ਸਵਿਤਰੀ ਕੁਮਾਰੀ, ਪੀ.ਆਰ.ਓ ਰਵੀ ਕੁਮਾਰ ਮਹਾਜਨ, ਜਗਨੰਦਨਬੀਰ ਸਿੰਘ, ਮੁਸਕਾਨਪ੍ਰੀਤ ਕੌਰ ਵਾਹਲਾ, ਕੁੰਵਰਪ੍ਰਤਾਪ ਸਿੰਘ ਵਾਹਲਾ, ਅਭੀਵੰਸ਼ਪਾਲ ਸਿੰਘ ਥਿੰਦ, ਕਮਲ ਚੰਦ ਝੰਡੇਰ, ਠੇਕੇਦਾਰ ਸਾਹਿਬ ਸਿੰਘ, ਹਰਭਜਨ ਸਿੰਘ ਭੋਏਵਾਲੀ ਆਦਿ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply