Thursday, March 5, 2026

ਗੁਰਦੁਆਰਾ ਸਾਹਿਬ ਜੋਧਾ ਨਗਰੀ ਵਿਖੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ

PPn280616
ਖਜਾਲਾ, 28  ਜੂਨ (ਕਵਲਜੀਤ ਸਿੰਘ) –  ਤਰਸਿੱਕਾ ਦੇ ਨਜ਼ਦੀਕ ਪਿੰਡ ਜੋਧਾ ਨਗਰੀ ਵਿਖੇ ਸਮੂੰਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਬਾਬਾ ਮਾਣਕ ਚੰਦ, ਬਾਬਾ ਮਾਹੀ ਦਾਸ ਵਿਖੇ ਹਾੜ ਦੀ ਮੱਸਿਆ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੇ ਲੰਗਰ ਹਾਲ ਤੇ ਲੈਂਟਰ ਵੀ ਪਾਇਆ ਗਿਆ ਅਤੇ ਲੰਗਰ ਦੇ ਨਾਲ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਹ ਸੇਵਾ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਨਿਭਾਈ। ਇਸ ਮੌਕੇ ਮੁਖਬੈਨ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਕਰਨਜੀਤ ਸਿੰਘ, ਬਿਕਰਮਜੀਤ ਸਿੰਘ, ਗੁਰਭੇਜ ਸਿੰਘ, ਸਰਪੰਚ ਤਰਲੋਕ ਸਿੰਘ, ਮੈਂਬਰ ਅਮਰੀਕ ਸਿੰਘ, ਮੁਖਤਾਰ ਸਿੰਘ, ਜਗਜੀਤ ਸਿੰਘ, ਤਲਵਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਸਵਾ ਨਿਭਾ ਰਹੇ ਬਾਬਾ ਸੁਰਜੀਤ ਸਿੰਘ ਵੀ ਮੌਜੂਦ ਸਨ। 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply