ਬਠਿੰਡਾ, 22 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਪ੍ਰੀਖਿਆ 2017 ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ।ਜਿਸ ਵਿਚ ਬਠਿੰਡਾ ਜਿਲੇ ਦਾ ਨਤੀਜਾ ਨਿਰਾਸ਼ਾਜਨਕ ਰਿਹਾ, ਕੁੱਲ 13771 ਵਿਦਿਆਰਥੀ ਇਸ ਇਮਤਿਹਾਨ ’ਚ ਬੈਠੇ ਜਿਨਾਂ ਵਿਚੋਂ ਕੇਵਲ 6570 ਵਿਦਿਆਰਥੀ ਹੀ ਪਾਸ ਹੋਏ ਹਨ।ਜੋ ਕਿ ਜਿਲੇ ਵਾਰ ਪ੍ਰਤੀਸ਼ 47.71 ਬਣਦੀ ਹੈ।ਇਨਾਂ ਨਤੀਜਿਆਂ ਵਿਚੋਂ ਬਠਿੰਡਾ ਜਿਲੇ ਦੇ ਮੈਰਿਟ ’ਚ ਆਉਣ ਵਾਲੇ ਵਿਦਿਆਰਥੀ ਕਰਮਦੀਪ ਕੌਰ ਪੁੱਤਰੀ ਸੁਖਦੀਪ ਸਿੰਘ ਰੋਲ ਨੰਬਰ 1017552912 ਜੋ ਕਿ ਸ਼ਹੀਦ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੈਕੰਡਰੀ ਸਕੂਲ ਕੋਟਫੱਤਾ ਦੀ ਵਿਦਿਆਰਥਣ ਜਿਲੇ ਭਰ ਵਿਚੋਂ ਪਹਿਲੇ ਨੰਬਰ ’ਤੇ ਰਹੀ। ਜਿਸ ਦੀ ਨੰਬਰ ਪ੍ਰਤੀਸ਼ਤਾ 97.23 ਹੈ ਜੋ ਕਿ ਪੰਜਾਬ ਭਰ ਵਿਚੋਂ 38 ਵੇਂ ਨੰਬਰ ਤੇ ਬਣਦੀ ਹੈ।ਇਸੇ ਤਰਾਂ ਹੀ ਹਰਪ੍ਰੀਤ ਕੌਰ ਪੁੱਤਰੀ ਹਰਨਰਾਇਣ ਸਿੰਘ ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ 97.08 ਨੰਬਰ ਲੈ ਕੇ 56ਵੇਂ ਨੰਬਰ ’ਤ ਰਹੀ। ਪ੍ਰਦੀਪ ਕੌਰ ਪੁੱਤਰ ਹਰਭਜਨ ਸਿੰਘ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਨੇ 96.15 ਪ੍ਰਤੀਸ਼ਤ ਨੰਬਰ ਮੈਰਿਟ 160 ‘ਚ ਆਈ।ਬਾਬਾ ਫਰੀਦ ਪਬਲਿਕ ਸੀਨੀਅਰ ਸੈਂਕੰਡਰੀ ਸਕੂਲ ਦਾ ਵਿਦਿਆਰਥੀ ਰਣਬੀਰ ਸਿੰਘ ਪੁੱਤਰ ਜਗਤਾਰ ਸਿੰਘ ਮੈਰਿਟ 195 ‘ਚ ਆਇਆ।ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਮੌਡਮੰਡੀ ਦੀ ਵਿਦਿਆਰਥਣ ਮੁਸਕਾਨ ਰਾਣੀ ਪੁੱਤਰੀ ਪਵਨ ਕੁਮਾਰ ਨੇ 95.85 ਪ੍ਰਤੀਸ਼ਤ ਨੰਬਰ ਲੈ ਕੇ ਮੈਰਿਟ ‘ਚ 226ਵਾਂ ਸਥਾਨ ਪ੍ਰਾਪਤ ਕੀਤਾ।ਲਾਲਾ ਕਸਤੂਰੀ ਲਾਲ ਸਰਵ ਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆ ਮੰਦਰ ਮਹਿਰਾਜ ਰੋਡ ਰਾਮਪੁਰਾ ਫੂਲ ਦੀ ਵਿਦਿਆਰਥਣ ਅੰਜਲੀ ਪੁੱਤਰੀ ਸੰਜੀਵ ਕੁਮਾਰ ਨੇ 95.85 ਪ੍ਰਤੀਸ਼ਤ ਨੰਬਰ ਲੈ ਕੇ 230ਵਾਂ ਸਥਾਨ ਪ੍ਰਾਪਤ ਕੀਤਾ। ਜੈ ਤੁਲਸੀ ਅਨੁਵਰਤ ਪਬਲਿਕ ਸਕੂਲ ਰਾਮਪੁਰਾ ਫੂਲ ਦੀ ਵਿਦਿਆਰਥਣ ਪਿ੍ਰਯੰਕਾ ਪੁੱਤਰੀ ਸਤਪਾਲ ਨੇ 95.54 ਪ੍ਰਤੀਸ਼ਤ ਨੰਬਰ ਲੇ ਕੇ 302ਵਾਂ ਸਥਾਨ ਪ੍ਰਾਪਤ ਕੀਤਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media