Sunday, March 29, 2026

ਸ਼ਹੀਦੀ ਦਿਹਾੜੇ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ

PPN2905201722ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਦੇਸ਼ ਵਿਦੇਸ਼ ਵਿੱਚ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ । ਮੁੱਖ ਸਮਾਗਮ ਸ੍ਰੀ ਦਰਬਾਰ ਸਾਹਿਬ ਅਤੇ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਅਯੌਜਿਤ ਕੀਤੇ ਗਏ। ਇਹਨਾਂ ਸਮਾਗਮਾਂ ਵਿੱਚ ਤੜਕੇ ਸਵੇਰੇ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ।ਸ਼ਹਿਰ ਦੋ ਵੱਖ-ਵੱਖ ਹਿਸਿਆਂ ਵਿੱਚ ਵੀ ਗੁਰਦੁਆਰਾ ਕਮੇਟੀਆਂ ਤੇ ਇਲਾਕਾ ਵਾਸੀਆਂ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਲਗਾਏ ਗਏ।ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੋਬਿੰਦ ਨਗਰ ਵਿਖੇ ਗੁਰਦੁਆਰਾ ੋਬਿੰਦ ਨਗਰ ਦੀ ਪ੍ਰਬੰਧਕੀ ਕਮੇਟੀ ਵਲੋੰ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਘੁੰਗਣੀਆਂ ਤੇ ਕੜਾਹ ਦਾ ਪ੍ਰਸਾਦਿ ਵਰਤਾਇਆ ਗਿਆ। ਇਸ ਸਮੇਂ ਗੁਰਦੁਆਰਾ ਕਮੇੇਟੀ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿਡ, ਅਜਮੇਰ ਸਿੰਘ ਸੰਧੂ, ਅਮੰਰੀਕ ਸਿੰਘ ਬਾਊ, ਅਨੋਖ ਸਿੰਘ, ਨਿਸ਼ਾਨ ਸਿੰਘ, ਮੋਹਨ ਸਿੰਘ, ਸੰਤੋਖ ਸਿੰਘ, ਬਲਬੀਰ ਸਿੰਘ ਬੀਰਾ ਆਦਿ ਹਾਜਰ ਸਨ।ਇਸੇ ਤਰਾਂ ਸਥਾਨਕ ਮੋਹਨ ਨਗਰ ਵਿਖੇ ਇਲਾਕਾ ਵਾਸੀ ਸੰਗਤਾਂ ਵਲੋਂ ਕੜੀ-ਚਾਵਲ, ਨਮਕੀਨ ਚਾਵਲ, ਦਾਲ ਫੁਲਕਾ ਅਤੇ ਘੁੰਗਣੀਆਂ ਤੇ ਕੜਾਹ ਦਾ ਲੰਗਰ ਲਗਾ ਕੇ ਸੰਗਤਾਂ ਨੂੰ ਛਕਾਇਆ।ਇਸ ਸਮੇਂ ਜਿੰਨਾਂ ਨੋਜਵਾਨਾਂ ਨੇ ਲੰਗਰ ਦੀ ਸੇਵਾ ਵਿੱਚ ਵਧ ਚੜ ਕੇ ਹਿੱਸਾ ਲਿਆ, ਉਨਾਂ ਵਿੱਚ ਮਾਸਟਰ ਗੁਰਿੰਦਰ ਸਿੰਘ, ਹਰਭਜਨ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਪੱਪੂ, ਬਲਜੀਤ ਸਿੰਘ ਕਾਕਾ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਬੋਨੀ, ਲਵਪ੍ਰੀਤ ਸਿੰਘ, ਬਿਨੂੰ, ਅਰਸ਼ਦੀਪ ਸਿੰਘ, ਮਨਜੀਤ ਸਿੰਘ, ਰਾਹੁਲ ਕਾਕਾ, ਹਨੀ, ਸਾਜਨ, ਗੀਤ, ਗੋਪੀ ਆਦਿ ਸ਼ਾਮਲ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply