Sunday, June 28, 2026

ਤੰਬਾਕੂਨੋਸ਼ੀ ਵਿਰੋਧੀ ਜਾਗਰੂਕਤਾ ਦਿਵਸ ਮਨਾਇਆ

ਬਠਿੰਡਾ, 30 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ. ਪਰਮਵੀਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਐਨ.ਐਸ.ਐਸ ਪੰਜਾਬੀ

ACD Systems Digital Imaging
ACD Systems Digital Imaging

ਯੂਨੀਵਰਸਿਟੀ ਪਟਿਆਲਾ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਕਾਲਜ ਦੇ ਪ੍ਰਿੰਸੀਪਲ  ਡਾ. ਪਰਮਿੰਦਰ ਕੌਰ ਤਾਂਘੀ ਅਤੇ ਡਾ. ਊਸ਼ਾ ਸ਼ਰਮਾ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਯੂਨਿਟਾਂ ਵੱਲੋਂ ‘ਵਰਲਡ ਤੰਬਾਕੂ ਵਿਰੋਧੀ ਦਿਵਸ’ ਮਨਾਇਆ ਗਿਆ। ਜਿਸ ਤਹਿਤ ਐਨ.ਐਸ.ਐਸ ਵਲੰਟੀਅਰਾਂ ਵੱਲੋਂ ‘ਪਾਪਾ ਜੀ ਨਾ ਲਾਓ ਜਰਦਾ, ਨਾਸ਼ ਹੋਜੂ ਸਾਰੇ ਘਰ ਦਾ’ ਅਤੇ ‘ਉਠੋ ਜਾਗੋ, ਨਸ਼ੇ ਤਿਆਗੋ’ ਦੇ ਨਾਅਰੇ ਲਾਉਂਦੇ ਹੋਏ ਕਾਲਜ ਤੋਂ ਰੇਲਵੇ ਰੋਡ ਹੁੰਦੇ ਹੋਏ ਰੇਲਵੇ ਸਟੇਸ਼ਨ ਤੱਕ ਜਾਗਰੂਕਤਾ ਰੈਲੀ ਕੱਢੀ ਗਈ।ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਸਰਦਾਰ ਬਲਦੇਵ ਸਿੰਘ ਏ. ਐਸ. ਆਈ. ਰੇਲਵੇ ਪੁਲਿਸ ਬਠਿੰਡਾ ਅਤੇ ਟੈਂਪੂ ਯੂਨੀਅਨ ਦੇ ਪ੍ਰਧਾਨ ਨਾਨੂ ਰਾਮ ਦੇ ਸਹਿਯੋਗ ਨਾਲ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਆਟੋ ਰਿਕਸ਼ਾ ਡਰਾਈਵਰਾਂ ਨੂੰ ਇਕੱਠੇ ਕੀਤਾ ਗਿਅ।ਉਨ੍ਹਾਂ ਨੂੰ ਜਾਗਰੂਕ ਕਰਦਿਆਂ ਕਦੇ ਵੀ ਤੰਬਾਕੂ ਜਾਂ ਕੋਈ ਹੋਰ ਨਸ਼ਾ ਨਾ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਡਾ. ਊਸ਼ਾ ਸ਼ਰਮਾ ਨੇ ਪਹਿਲਾਂ ਆਟੋ ਰਿਕਸ਼ਾ ਡਰਾਈਵਰਾਂ ਨੂੰ ਤੰਬਾਕੂ ਦਾ ਕਦੇ ਵੀ ਸੇਵਨ ਨਾ ਕਰਨ ਦੀ ਸਹੁੰ ਚੁਕਵਾਈ ਅਤੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਜੀਭ ਅਤੇ ਗਲੇ ਦਾ ਕੈਂਸਰ ਹੋ ਜਾਂਦਾ ਹੈ। ਬੀੜੀ ਸਿਗਰਟ ਦੇ ਸੇਵਨ ਨਾਲ ਫੇਫੜੇ ਗਲ ਜਾਂਦੇ ਹਨ। ਗੱਲ ਕਿ ਨਸ਼ਿਆਂ ਦੀ ਵਰਤੋਂ ਨਾਲ ਸੋਚ ਖੁੰਢੀ ਹੋ ਜਾਂਦੀ ਹੈ, ਘਰ ਬਰਬਾਦ ਹੋ ਜਾਦੇ ਹਨ ਅਤੇ ਸੜਕ ਹਾਦਸਿਆਂ ਵਿਚ ਵਾਧਾ ਹੋਣ ਦੇ ਨਾਲ ਨਾਲ ਮਨੁੱਖ ਸਮਾਜ ਨਾਲੋਂ ਟੁੱਟ ਕੇ ਹੈਵਾਨ ਬਣ ਜਾਂਦਾ ਹੈ।  ਰੈਲੀ ਦੋਰਾਨ ਪ੍ਰੋ. ਅਮਨਦੀਪ ਕੌਰ ਨੇ ਦੱਸਿਆ ਕਿ ਬੇਸ਼ੱਕ ਇਹ ਨਸ਼ੇ ਦੀ ਲਤ ਨੂੰ ਤੁਸੀਂ ਇੰਨਾ ਸੌਖਾ ਨਹੀਂ ਛੱਡ ਸਕਦੇ ਪਰ ਕੋਸ਼ਿਸ਼ ਕਰੋ ਕਿ ਆਪਣੀ ਸੋਚ ਨੂੰ ਸਾਕਾਰਾਤਮਕ ਬਣਾਓ। ਜਦੋਂ ਤੁਹਾਡਾ ਮਨ ਇੰਨ੍ਹਾ ਭੈੜੇ ਨਸ਼ਿਆਂ ਦੀ ਮੰਗ ਕਰੇ ਤਾਂ ਤੁਸੀ ਸੁੱਕੇ ਹੋਏ ਆਂਵਲੇ ਦੇ ਟੁਕੜੇ, ਸੌਂਫ਼ ਇਲਾਇਚੀ ਤੇ ਮਿਸ਼ਰੀ ਦਾ ਸੇਵਨ ਕਰਕੇ ਆਪਣੇ ਮਨ ਦੀ ਸੰਤੁਸ਼ਟੀ ਕਰ ਸਕਦੇ ਹੋ।ਐਨ.ਐਸ.ਐਸ ਵਲੰਟੀਅਰ ਕੁਮਾਰੀ ਜਸਪ੍ਰੀਤ ਕੌਰ।ਪ੍ਰੋ. ਪ੍ਰਿਅੰਕਾ ਨੇ ਇੰਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੰਦੇ ਹੋਏ ਬੱਦਲਾਂ ਹੇਠ ਆਉਣ ਦੀ ਬਜਾਇ ਚੰਦ ਵਾਂਗ ਚਮਕਣ ਦੀ ਪ੍ਰੇਰਨਾ ਦਿੱਤੀ।ਅੰਤ ਵਿਚ ਡਾ. ਊਸ਼ਾ ਸ਼ਰਮਾ ਅਤੇ ਵਲੰਟੀਅਰਾਂ ਵੱਲੋਂ ਆਟੋ ਰਿਕਸ਼ਾ ਡਰਾਈਵਰਾਂ ਦਾ ਇਸ ਚੰਗੇ ਸੁਨੇਹੇ ਨੂੰ ਸੁਨਣ ਅਤੇ ਮੰਨਣ ਲਈ ਧੰਨਵਾਦ ਕੀਤਾ ਗਿਆ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply