ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਯੂਨਾਈਟਿਡ 2/29 (ਯੂ.ਐਨ) ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਐਕਸ਼ਨ
ਕੈਂਮਪੈਂਨ (ਯੂ.ਐਨ-ਐਸ.ਡੀ.ਜੀ) ਵੱਲੋਂ ਡਾ. ਅਮੀਤੋਜ ਸਿੰਘ, ਸਹਾਇਕ ਪ੍ਰੋਫੈਸਰ, ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ਼ੀ. ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੂੰ ਆਪਣੇ ਉਤਪਾਦ 173 ਮੈਂਬਰ ਸਟੇਟ ਮੁਖੀਆਂ ਤੇ ਐਸ.ਡੀ.ਜੀ ਰਾਜਦੂਤਾਂ ਦੇ ਸਾਹਮਣੇ ਰੱਖਣ ਲਈ ਸੱਦਾ ਦਿੱਤਾ ਗਿਆ, ਜੋ ਕਿ ਅਮਰੀਕਾ ਦੇ ਯੂ.ਐਨ ਹੈਡਕੁਆਟਰਜ਼ ਨਿਊਯਾਰਕ ਵਿੱਚ ਇੱਕ ਸਾਇੰਸ ਅਤੇ ਟੈਕਨਾਲੋਜੀ ਫੋਰਮ ਦੌਰਾਨ ਪੇਸ਼ ਕੀਤਾ ਗਿਆ।ਡਾ. ਅਮੀਤੋਜ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅੰਨ੍ਹੇ ਬੱਚਿਆਂ ਦੀ ਸਿੱਖਿਆ ਲਈ ਬਰੇਲ ਸਲੇਟ ਦੇ ਰੂਪ ਵਿੱਚ ਇੱਕ ਯੰਤਰ ਵਿਕਸਿਤ ਕੀਤਾ ਹੈ।ਇਸ ਬਰੇਲ ਸਲੇਟ ਨੇ ਵਿਸ਼ਵ ਪੱਧਰ ਉੱਤੇ ਇਨਫਲੈਕਸ ਟਰੱਸਟ ਯੂ.ਕੇ. ਵੱਲੋਂ ਕਰਵਾਏ ਗਏ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ। ਇਹ ਮੁਕਾਬਲਾ 5 ਮਹਾਂਦੀਪਾਂ ਦੇ 9 ਖੇਤਰਾਂ ਵਿੱਚ ਕਰਵਾਇਆ ਗਿਆ ਜਿਸ ਵਿੱਚ 800 ਤੋਂ ਵੱਧ ਪ੍ਰਤੀਯੋਗੀਆ ਨੇ ਯੂ ਐਨ-ਐਸ.ਡੀ.ਜੀ ਦੁਆਰਾ ਸਥਾਪਿਤ 3 ਟੀਚਿਆ ਨੂੰ ਮੁਖ ਰੱਖ ਕੇ ਆਪਣੇ ਉ੍ਤਪਾਦ ਪੇਸ਼ ਕੀਤਾ।ਇਨ੍ਹਾਂ ਨੇ ਡਾ. ਅਮੀਤੋਜ ਸਿੰਘ ਦੇ ਉਤਪਾਦ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ। ਡਾ. ਅਮੀਤੋਜ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਯੂ.ਐਨ ਜਨਰਲ ਐਸਬਲੀ ਦੇ ਰਾਸ਼ਟਰਪਤੀ ਐਚ.ਈ ਪੀਟਰ ਥਾਮਸਨ ਵੱਲੋਂ ਬੁਲਾਇਆ ਗਿਆ ਅਤੇ ਵਿਸ਼ੇਸ਼ ਤੋਰ ਤੇ ਉਹਨਾ ਦੇ ਉਤਪਾਦ ਬਾਰੇ ਜਾਣਕਾਰੀ ਹਾਸਿਲ ਕੀਤੀ।ਰਾਸ਼ਟਰਪਤੀ ਦੁਆਰਾ ਟੀਮ ਦੀ ਸ਼ਲਾਘਾਂ ਕੀਤੀ ਗਈ ਅਤੇ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਜਿਹੇ ਆਧੁਨਿਕ ਅਤੇ ਨਵੀਨਤਾਕਾਰੀ ਹੱਲ ਕੱਢੇ ਜਾਣ ਦੀ ਲੋੜ ਬਾਰੇ ਵੀ ਦੱਸਿਆ।ਉਹਨਾ ਨੇ ਹਾਸ਼ੀਏ ਤੇ ਰਹਿ ਰਹੇ ਅਪਾਹਿਜ ਬੱਚਿਆਂ ਦੇ ਪੂਰਨ ਵਿਕਾਸ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਅਤੇ ਹੋਰ ਖੋਜ਼ ਕਰਨ ਲਈ ਟੀਮ ਨੂੰ ਉਤਸਾਹਿਤ ਕੀਤਾ ਉੱਪ ਕੁੱਲਪਤੀ ਪ੍ਰੋ: ਮੋਹਨ ਪੌਲ ਸਿੰਘ ਈਸ਼ਰ, ਮ.ਰ.ਸ.ਪ.ਟ.ਯ ਨੇ ਡਾ. ਅਮੀਤੋਜ ਸਿੰਘ ਨੂੰ ਉਨ੍ਹਾਂ ਦੀ ਇਸ ਉੱਪਲਬਧੀ ਤੇ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਡਾ. ਸਿੰਘ ਦੇ ਇਸ ਪ੍ਰਾਜੈਕਟ ਲਈ ਸਲਾਘਾ ਵੀ ਕੀਤੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media