Tuesday, June 30, 2026

ਸਬ-ਡਵੀਜ਼ਨ ਲੀਗਲ ਸਰਵਿਸ ਕਮੇਟੀ ਕੋਰਟ ਕੰਪਲੈਕਸ ਤਲਵੰਡੀ ਸਾਬੋ `ਚ ਮੀਟਿੰਗ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) –  ਅਮਨਦੀਪ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਤਲਵੰਡੀ ਸਾਬੋ ਅਤੇ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਪ੍ਰਧਾਨਗੀ ਹੇਠ ਸਬ-ਡਵੀਜ਼ਨ ਲੀਗਲ ਸਰਵਿਸ਼ ਕਮੇਟੀ ਕੋਰਟ ਕੰਪਲੈਕਸ ਤਲਵੰਡੀ ਸਾਬੋ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ’ਚ ਉਦੇਸ਼ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ, ਲੀਗਲ ਏਡ ਕਲੀਨਿਕ, ਲੀਗਲ ਲਿਟਰੇਸੀ ਕਲੱਬ ਵਿਖੇ 8 ਜੁਲਾਈ ਨੂੰ ਲਗਣ ਵਾਲੀ ਨੈਸ਼ਨਲ ਲੋਕ ਅਦਾਲਤਾਂ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਸੀ। ਸੰਧੂਰਾ ਸਿੰਘ, ਉਪ ਮੰਡਲ ਮੈਜੀਸਟਰੇਟ ਤਲੰਵਡੀ ਸਾਬੋ, ਓ.ਪੀ ਜੈਨ, ਉਪ ਮੰਡਲ ਮੈਜੀਸਟਰੇਟ ਮੌੜ, ਬਰਜਿੰਦਰ ਸਿੰਘ, ਡਿਪਟੀ ਸੁਪਰਡੈਂਟ ਆਫ ਪੁਲਿਸ, ਤਲਵੰਡੀ ਸਾਬੋ,ਸ਼ਿਵ ਚੰਦ, ਐਸ.ਐਚ.ਓ, ਬਾਲਿਆਵਾਲੀ, ਜਸਵੰਤ ਸਿੰਘ, ਬੀ.ਡੀ.ਪੀ.ਓ, ਤਲਵੰਡੀ ਸਾਬੋ, ਸੰਜੀਵ ਲਹਿਰੀ, ਪ੍ਰਧਾਨ ਬਾਰ ਐਸੋਸੀਏਸ਼ਨ, ਮਿਸ ਵੀਰਪਾਲ ਕੌਰ ਵਕੀਲ, ਸਤਿੰਦਰਪਾਲ ਸਿੰਘ, ਵਕੀਲ ਅਤੇ ਅਸੋਕ ਕੁਮਾਰ ਗੋਇਲ ਵਕੀਲ ਇਸ ਮੀਟਿੰਗ ਵਿੱਚ ਹਾਜ਼ਰ ਸਨ। ਲੋਕਾਂ ਵਿੱਚ ਕਾਨੂੰਨੀ ਸਾਖਰਤਾ ਨੂੰ ਫੈਲਾਨਾ ਅਤੇ ਅਸੰਗਠਿਤ ਖੇਤਰਾਂ ਦੇ ਮਜ਼ਦੂਰਾਂ, ਬੱਚਿਆਂ, ਮਾਨਸਿਕ ਰੋਗਾਂ ਤੋਂ ਗ੍ਰਸਤ ਮਰੀਜ਼ਾਂ ਅਤੇ ਸਮਾਜ ਨੂੰ ਨਸ਼ੇ ਦੇ ਜਾਲ ਤੋਂ ਬਚਾਉਣ ਲਈ ਨਾਲਸਾ ਵੱਲੋਂ ਚਲਾਈਆ ਜਾ ਰਹੀਆ ਸਕੀਮਾਂ ਬਾਰੇ ਲੋਕਾਂ ਤੱਕ ਪਹੁਚਾਣਾ ਇਸ ਮੀਟਿੰਗ ਦੇ ਮੁੱਖ ਏਜੰਡਾ ਸੀ।ਆਮ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਲੀਗਲ ਏਡ ਸਬੰਧੀ ਸਹਾਇਤਾ ਲੈਣ ਲਈ ਹੈਲਪ ਲਾਈਨ ਨੰ. 1968 ਤੇ ਫੋਨ ਕਰ ਸਕਦੇ ਹਨ ਅਤੇ ਮਿਤੀ 08.07.2017 ਨੂੰ ਗੰਭੀਰ ਫੌਜਦਾਰੀ ਕੇਸਾਂ ਨੂੰ ਛੱਡ ਕੇ ਸਾਰੇ ਲੰਬਤ ਕੇਸਾਂ ਨਾਲ ਸਬੰਧਿਤ ਨੈਸ਼ਨਲ ਲੋਕ ਆਦਲਤ ਵਿੱਚ ਆਪਣੇ ਕੇਸ ਲਗਾ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ-ਤੋਂ ਵੱਧ ਫਾਇਦਾ ਲੈ ਸਕਣ।ਮੀਟਿੰਗ ਉਪਰੰਤ ਸੀ.ਜੇ.ਐਮ/ਸਕੱਤਰ ਨੇ ਗੁਰੂ ਕਾਂਸੀ ਯੂਨੀਵਰਸਿਟੀ ਵਿਚ ਬਣੇ ਲਾਅ ਡਿਪਾਰਟਮੈਂਟ ਦਾ ਵੀ ਦੌਰਾ ਕੀਤਾ।ਉਸ ਉਪਰੰਤ ਸੀ.ਜੇ.ਐਮ/ਸਕੱਤਰ ਨੇ ਦਮਦਮਾ ਸਾਹਿਬ ਗੁਰੂਦੁਆਰਾ ਵਿਖੇ ਬਣੇ ਲੀਗਲ ਕੇਅਰ ਸਪੋਰਟ ਸੈਂਟਰ ਦਾ ਵੀ ਨਿਰੀਖਣ ਕੀਤਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply