Wednesday, October 7, 2026

ਸੀ.ਬੀ.ਐਸ.ਈ ਦੇ ਨਾਨ ਮੈਡੀਕਲ ਬਾਰਵੀਂ ਵਿੱਚ ਪੰਜਾਬ `ਚ ਦੂਜੇ ਤੇ ਸੰਗਰੂਰ `ਚੋਂ ਪਹਿਲਾ ਸਥਾਨ `ਤੇ ਰਹੀ ਰਾਧਿਕਾ ਵਧਾਵਨ

ਮਾਲੇਰਕੋਟਲਾ (ਸੰਦੌੜ), 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੀ.ਬੀ.ਐਸ.ਈ ਦੇ ਨਾਨ ਮੈਡੀਕਲ ਬਾਰਵੀਂ ਜਮਾਤ ਦੇ ਨਤੀਜੇ `ਚ ਮਾਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਰਾਧਿਕਾ ਵਧਾਵਨ ਪੁੱਤਰੀ ਵਰਿੰਦਰ ਵਧਾਵਨ ਨੇ 96.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹਾ ਸੰਗਰੂਰ ਚੋਂ ਪਹਿਲਾ ਤੇ ਪੰਜਾਬ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਤੇ ਐਕਸਾਇਜ ਐਂਡ ਟੈਕਸੈਸ਼ਨਜ ਅਤੇ ਇਨਕਮ ਟੈਕਸ ਦੇ ਵਕੀਲ ਯਸ਼ਪਾਲ ਗੋਇਲ ਨੇ ਇੱਕ ਸਮਾਗਮ ਮੌਕੇ ਉਸ ਨੂੰ ਸਨਮਾਨਿਤ ਕਰਦੇ ਹੋਏ ਉਸਦਾ ਮੂੰਹ ਮਿੱਠਾ ਕਰਵਾਇਆ।ਐਡਵੋਕੇਟ ਯਸ਼ਪਾਲ ਗੋਇਲ ਨੇ ਕਿਹਾ ਕਿ ਰਾਧੀਕਾ ਨੇ ਇਹ ਕਾਮਯਾਬੀ ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਸ ਲਈ ਉਸਦੇ ਮਾਤਾ ਪਿਤਾ ਮੁਬਾਰਕਬਾਦ ਦੇ ਹੱਕਦਾਰ ਹਨ।ਰਾਧਿਕਾ ਵਧਾਵਨ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਆਈ.ਆਈ.ਟੀ ਤੋਂ ਏਅਰੋ ਸਪੇਸ ਬ੍ਰਾਂਚ ਵਿੱਚ ਇੰਜਨੀਅਰ ਬਣਕੇ ਅਪਣੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply