ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਮੈਡਮ ਮੋਨਿਕਾ ਸੀ.ਜੇ.ਐਮ-ਕਮ-ਸਕੱਤਰ ਵੱਲੋਂ ਪਿੰਗਲਵਾੜਾ ਮਾਨਾਵਾਲਾ ਕੰਪਲੈਕਸ
ਦਾ ਦੌਰਾ ਕੀਤਾ ਗਿਆ।ਇਸ ਸਮੇਂ ਪਿੰਗਲਵਾੜੇ ਦੇ ਇੰਚਾਰਜ ਅਤੇ ਹੋਰ ਸਾਰਾ ਸਟਾਫ ਮੌਜੂਦ ਸੀ ਇੰਚਾਰਜ ਵੱਲੋਂ ਮੈਡਮ ਮੋਨਿਕਾ ਸ਼ਰਮਾ ਨੂੰ ਸਾਰੇ ਅਦਾਰੇ ਦਾ ਦੌਰਾ ਕਰਵਾਇਆ ਗਿਆ।ਇਸ ਦੌਰੇ ਦੌਰਾਨ ਮੈਡਮ ਮੋਨਿਕਾ ਸ਼ਰਮਾ ਵੱਲੋਂ ਬਜੁੱਰਗ ਔਰਤਾਂ, ਬੱਚਿਆਂ ਨੂੰ ਮਿਲੇ ਜਿਹਨਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੇ ਆਪਣੇ ਘਰੋਂ ਕੱਢ ਦਿੱਤਾ ਹੈ ਜਾਂ ਜ਼ੋ ਅਨਾਥ ਹਨ ਉਹਨਾਂ ਸਾਰਿਆਂ ਨੂੂੰ ਉਹਨਾਂ ਦੇ ਇੱਥੇ ਰਹਿਣ ਜਾਂ ਖਾਣ-ਪੀਣ ਸਬੰਧੀ ਆ ਰਹੀਆਂ ਕਿਸੇ ਵੀ ਤਰਾਂ ਦੀਆਂ ਮੁਸ਼ਕਲਾਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਇੱਥੇ ਬਹੁਤ ਖੁਸ਼ ਹਨ ਅਤੇ ਵਧੀਆਂ ਖਾਂਦੇ-ਪੀਂਦੇ ਹਨ। ਇਹ ਸਭ ਦੇਖ ਕੇ ਮੈਡਮ ਮੋਨਿਕਾ ਸ਼ਰਮਾ ਨੇ ਇਸ ਅਦਾਰੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਅਦਾਰੇ ਨੂੰ ਚਲਾਉਣ ਵਾਲਿਆਂ ਦਾ ਧੰਨਵਾਦ ਵੀ ਕੀਤਾ।ਮੈਡਮ ਮੋਨਿਕਾ ਸ਼ਰਮਾ ਨੇ ਇਸ ਅਦਾਰੇ ਦੇ ਕੰਮ-ਕਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਨਾਲਸਾ ਦੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media