ਜੰਡਿਆਲਾ ਗੁਰੂ, 3 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਟੋਲ ਟੈਕਸ ਮਾਫ ਕਰਨ ਦੇ ਬਾਵਜੂਦ ਮਾਨਾਂਵਾਲਾ ਅਤੇ ਢਿਲਵਾਂ ਵਿਖੇ ਪੱਤਰਕਾਰਾਂ ਨੂੰ ਆ ਰਹੀਆਂ
ਮੁਸ਼ਕਿਲਾਂ ਦੇ ਸਬੰਧ ਵਿਚ ਜਿਲਾ ਕਪੂਰਥਲਾ ਦੀਆਂ ਪੱਤਰਕਾਰ ਜਥੇਬੰਦੀਆਂ ਵੱਲੋਂ ਮਾਝਾ ਪੈ੍ਰੇਸ ਕਲੱਬ ਤੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਵਿੱਢੇ ਸੰਘਰਸ਼ ਨੂੰ ਉਸ ਵੇਲੇ ਬੂਰ ਪੈ ਗਿਆ ਜਦੋਂ ਦੋਵਾਂ ਟੋਲ ਬੇਰੀਅਰਾਂ ਦੇ ਇੰਚਾਰਜ ਰੈਡੀ ਨੇ ਜਿਥੇ ਪਿਛਲੇ ਦਿਨੀ ਕਪੂਰਥਲਾਂ ਦੇ ਦੋ ਪੱਤਰਕਾਰ ਸਾਥੀਆਂ ਨਾਲ ਟੋਲ ਪਲਾਜਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਬਦਸਲੂਕੀ ਦੀ ਮੁਆਫੀ ਮੰਗੀ, ਉਥੇ ਮਾਨਾਵਾਲਾ ਅਤੇ ਢਿਲਵਾਂ ਦੇ ਟੋਲ ਬੈਰੀਅਰ ਤੋਂ ਪੱਤਰਕਾਰਾਂ ਦੇ ਲਾਂਘੇ ਦੀ ਮੰਗ ਨੂੰ ਮੰਨਣ ਦਾ ਐਲਾਣ ਕੀਤਾ।ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਨੇੇ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਨਾਗੀ ਪ੍ਰਧਾਨ ਮਾਝਾ ਪ੍ਰੈਸ ਕਲੱਬ ਸਤਿੰਦਰ ਬੀਰ ਸਿੰਘ ਹੁੰਦਲ, ਭੁਪਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਭੁੱਲਰ, ਅਨਿਲ ਕੁਮਾਰ, ਪਰਗਟ ਸਿੰਘ ਘਨਗਸ, ਗੋਪਾਲ ਸਿੰਘ, ਜਗਤਾਰ ਸਿੰਘ, ਹਰੀਸ਼ ਕੱਕੜ, ਲਖਬੀਰ ਸਿੰਘ ਗਿਲ, ਰਵਿੰਦਰ ਗਿੱਲ, ਸਤਿੰਦਰ ਅਠਵਾਲ, ਮਨਜੀਤ ਸਿੰਘ ਮਿੰਟੂ, ਡਾ: ਨਰਿੰਦਰ ਸਿੰਘ, ਮਲਕੀਤ ਚੀਦਾ, ਸ਼ਿੰਦਾ ਲਹੌਰੀੀਆ ਅਤੇ ਹੋਰ ਮੈਬਰ ਸ਼ਾਮਿਲ ਹੋਏ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media