Wednesday, October 14, 2026

ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ – 25 ਹੋਣਹਾਰ ਵਿਦਿਆਰਥਣਾਂ ਸਨਮਾਨਿਤ

PPN0906201710ਧੂਰੀ, 9 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਧੂਰੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਜਿਸ ਵਿੱਚ ਰਾਮ ਸਿੰਘ ਪੁੱਤਰ ਨੱਥਾ ਸਿੰਘ ਨੇ ਆਪਣੇ ਲੜਕੇ ਦੇ ਵਿਆਹ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਤੇ ਭੋਗ ਪੈਣ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ।ਪ੍ਰੋਗਰਾਮ ਵਿੱਚ ਪ੍ਰਿੰਸੀਪਲ ਬਲਦੇਵ ਸਿੰਘ ਮੋਹਾਲੀ ਨੇ ਭਗਤ ਕਬੀਰ ਜੀ ਦੇ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੇ ਦੱਸੇ ਹੋਏ ਮਾਰਗ ਉਪੱਰ ਚਲੱਣ ਦੀ ਪ੍ਰੇਰਣਾ ਦਿੱਤੀ।ਇਸ ਉਪਰੰਤ ਪ੍ਰਿੰਸੀਪਲ ਬਲਦੇਵ ਸਿੰਘ ਮੋਹਾਲੀ, ਤਰਸੇਮ ਵਰਮਾਂ ਚੇਅਰਮੈਨ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਪੰਜਾਬ, ਹਰਜੀਤ ਸਿੰਘ ਪ੍ਰਧਾਨ, ਬਲਦੇਵ ਸਿੰਘ, ਅਮਰੀਕ ਸਿੰਘ ਕੌਂਸਲਰ, ਲਾਲ ਸਿੰਘ, ਸੰਤ ਸਿੰਘ ਲੈਕਚਰਾਰ, ਡਾ. ਮੱਖਣ ਸਿੰਘ ਬਸਪਾ ਆਗੂ, ਚਮਕੌਰ ਸਿੰਘ ਰਿਟਾ. ਏ.ਆਰ ਅਤੇ ਚਰਨਜੀਤ ਸਿੰਘ ਕੈਂਥ ਵੱਲੋਂ ਇਲਾਕੇ ਦੀਆਂ 25 ਹੋਣਹਾਰ ਵਿਦਿਆਰਥਣਾਂ ਜਿੰਨਾਂ੍ਹ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ ਹਨ, ਨੂੰ ਡਾ. ਬੀ.ਆਰ.ਅੰਬੇਦਕਰ ਜੀ ਦੀਆਂ ਤਸਵੀਰਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੱਖਾਂ ਦੇ ਮਾਹਿਰ ਡਾ. ਧਰਮਵੀਰ ਚਾਲੀਆ, ਧਰਮਪਾਲ, ਜਗਰੂਪ ਸਿੰਘ, ਮੇਵਾ ਸਿੰਘ ਇੰਸਪੈਕਟਰ ਫੂਡ ਸਪਲਾਈ, ਪਿਆਰਾ ਸਿੰਘ ਬੈਂਕ ਮੈਨੇਜਰ, ਹਰਦੇਵ ਸਿੰਘ, ਜਸਵਿੰਦਰ ਸਿੰਘ ਮੈਨੇਜਰ ਐਫ.ਸੀ.ਆਈ, ਪ੍ਰੀਤ ਸਿੰਘ ਸੋਹੀ, ਮਾ. ਮੇਜਰ ਸਿੰਘ ਗੁੰਮਟੀ ਅਤੇ ਲੈਕਚਰਾਰ ਜਸਵੀਰ ਕੌਰ ਖੇੜੀ ਚਹਿਲਾਂ ਆਦਿ ਵੀ ਹਾਜ਼ਰ ਸਨ। ਰਾਮ ਸਰੂਪ ਖੇੜੀ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply