Wednesday, October 14, 2026

ਖੇਤੀ ਮਾਹਰਾਂ ਦੀ ਟੀਮ ਨੇ ਗੰਨੇ ਦੀ ਫਸਲ ਦੀ ਕੀਤਾ ਨਿਰੀਖਣ

PPN0906201712ਧੂਰੀ, 9 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਖੇਤੀ ਦੇ ਮਾਹਰਾਂ ਦੀ ਇੱਕ ਟੀਮ ਨੇ ਗੰਨੇ ਦੀ ਫਸਲ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਇਲਾਕੇ ਵਿੱਚ ਨਿਰੀਖਣ ਕੀਤਾ।ਇਸ ਟੀਮ ਵਿੱਚ ਵਿਗਿਆਨੀ ਡਾ. ਰਾਜਿੰਦਰ ਕੁਮਾਰ, ਪਲਾਂਟ ਫੀਡਰ ਰੀਜ਼ਨ ਰਿਸਰਚ ਸੈਂਟਰ ਕਪੂਰਥਲਾ ਦੇ ਡਾ. ਰੁਪਿੰਦਰ ਪਾਲ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ ਧੂਰੀ ਦੇ ਡਾ. ਜਸਕੰਵਲ ਸਿੰਘ ਅਤੇ ਭਗਵਾਨਪੁਰਾ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਜੈਪਾਲ ਸਿੰਘ ਠਾਕੁਰ ਵੱਲੋਂ 9 ਪਿੰਡਾਂ ਵਿੱਚ 43 ਗੰਨਾ ਉਤਪਾਦਕਾਂ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਫਸਲ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ।ਉਹਨਾਂ ਗੰਨੇ ਦੀ ਫਸਲ ਪਹਿਲਾਂ ਦੇ ਮੁਕਾਬਲੇ ਬਿਹਤਰ ਹੋਣ ਦੇ ਆਸਾਰ ਵੀ ਜਤਾਏ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਫਸਲ ਦੀ ਵਧੀਆ ਪੈਦਾਵਾਰ ਲਈ ਜੂਨ ਅਤੇ ਜੂਲਾਈ ਮਹੀਨਿਆਂ ਵਿੱਚ ਫਲਟੇਰਾ, ਜੀ.ਆਰ ਕਾਰਬੋਰਿਯੂਰਨ ਦਾ ਇਸਤੇਮਾਲ ਕਰਨ।ਉਹਨਾਂ ਕਿਸਾਨਾਂ ਨੂੰ ਫਸਲ ਨੂੰ ਬੀਮਾਰੀ ਦੇ ਖਤਰੇ ਦੌਰਾਨ ਖੇਤੀ ਮਾਹਰਾਂ ਨਾਲ ਸੰਪਰਕ ਕਰਨ ਦੀ ਸਲਾਹ ਵੀ ਦਿੱਤੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply