ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਲਾਲ ਝੰਡਾ ਪੰਜਾਬ ਲੇਬਰ ਯੂਨੀਅਨ ਸਬੰਧਤ ਸੀ.ਟੀ.ਯੂ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੇ ਭੱਠਾ ਮਾਲਕਾਂ ਨੂੰ 17 ਅਪ੍ਰੈਲ 2017 ਨੂੰ ਆਪਣੀਆਂ ਮੰਗਾਂ ਪ੍ਰਤੀ ਦਿੱਤੇ ਗਏ ਮੰਗ ਪੱਤਰ ਦੇ ਆਧਾਰ `ਤੇ ਅੱਜ ਯੂਨੀਅਨ ਆਹੁਦੇਦਾਰਾਂ ਅਤੇ ਭੱਠਾ ਮਾਲਕਾਂ ਵਿੱਚ ਇਕ ਮੀਟਿੰਗ ਕਰਵਾ ਕੇ ਉਨ੍ਹਾਂ ਦੀ ਮੰਗਾ ਪੂਰੀਆਂ ਕੀਤੀਆਂ ਗਈਆਂ।ਇਹ ਜਾਣਕਾਰੀ ਕਰਨੈਲ ਸਿੰਘ ਸਿੱਧੂ ਕਿਰਤ ਤੇ ਸਲਾਹ ਅਫਸਰ ਪਠਾਨਕੋਟ ਅਤੇ ਮਨੋਜ ਸਰਮਾ ਲੈਬਰ ਇੰਸਪੈਕਟਰ ਪਠਾਨਕੋਟ ਨੇ ਸੰਯੂਕਤ ਰੂਪ ਵਿੱਚ ਦਿੱਤੀ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਸਹਿਤ ਯਸਪਾਲ ਨਾਇਬ ਤਹਿਸੀਲਦਾਰ, ਰਾਜ ਪਾਲ ਗੁਪਤਾ ਪ੍ਰਧਾਨ ਜਿਲ੍ਹਾ ਭੱਠਾ ਐਸੋਸੀਏਸ਼ਨ ਪਠਾਨਕੋਟ, ਸੰਜੀਵ ਕੁਮਾਰ ਅਗਰਵਾਲ ਜਰਨਲ ਸਕੱਤਰ, ਬਲਵੀਰ ਮਹਾਜਨ, ਪੰਕਜ ਮਹਾਜਨ, ਸੰਜੇ ਆਨੰਦ, ਅਨਿਲ ਅਗਰਵਾਲ, ਰਮੇਸ਼ ਸਰਮਾ ਕਾਰਜਕਾਰੀ ਮੈਂਬਰ, ਕਿਰਤੀਆਂ ਵੱਲੋਂ ਨੱਥਾ ਸਿੰਘ ਜਨਰਲ ਸਕੱਤਰ, ਜਸਵੰਤ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ/ਪਠਾਨਕੋਟ, ਸ਼ਿਵ ਕੁਮਾਰ ਜਨਰਲ ਸਕੱਤਰ ਅਤੇ ਕਰਮ ਸਿੰਘ ਵਰਸਾਲ ਚੱਕ ਮੀਤ ਪ੍ਰਧਾਨ ਹਾਜ਼ਰ ਸਨ।
ਕਰਨੈਲ ਸਿੰਘ ਸਿੱਧੂ ਕਿਰਤ ਤੇ ਸਲਾਹ ਅਫਸਰ ਪਠਾਨਕੋਟ ਨੇ ਦੱਸਿਆ ਕਿ ਉਕਤ ਸਾਰੇ ਅਧਿਕਾਰੀ, ਭੱਠਾ ਮਾਲਕ ਅਤੇ ਯੂਨੀਅਨ ਆਹੁਦੇਦਾਰਾਂ ਦੀ ਹਾਜ਼ਰੀ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪੈਂਦੇ ਸਾਰੇ ਭੱਠਾ ਮਾਲਕ ਸਾਰੇ ਭੱਠਿਆਂ `ਤੇ ਪਥੇਰ ਦਾ ਕੰਮ ਕਰਦੇ ਕਿਰਤੀਆਂ ਨੂੰ ਮੋਟੀ ਇੱਟ ਦਾ 731 ਰੁਪਏ ਪ੍ਰਤੀ ਹਜ਼ਾਰ ਅਤੇ ਟਾਇਲ ਇੱਟ ਦਾ ਰੇਟ 25 ਰੁਪਏ ਵੱਧ ਦੇ ਹਿਸਾਬ ਨਾਲ ਅਦਾਇਗੀ ਕਰਨਗੇ, ਰੇਹੜੀ, ਕਹੀ ਅਤੇ ਪਿੱੜ ਬਣਾਈ 2 ਰੁਪਏ ਪ੍ਰਤੀ ਹਜ਼ਾਰ ਪਥੇਰ ਰੇਟ ਨਾਲੋਂ ਵੱਧ ਦੇਣਗੇ, ਨਿਕਾਸੀ ਅਤੇ ਕੇਰੀ ਦੇ ਮਜ਼ਦੂਰਾਂ ਨੂੰ 245 ਰੁਪਏ ਪ੍ਰਤੀ ਹਜ਼ਾਰ ਮਜ਼ਦੂਰੀ ਦੇਣਗੇ, ਲੋਡ-ਅਨਲੋਡ ਰੇਟ ਪਿਛਲੇ ਰੇਟ ਮੁਤਾਬਿਕ ਰਹੇਗਾ।ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗਾਂ ਨੂੰ ਦੋਨਾਂ ਧਿਰਾਂ ਵੱਲੋਂ ਆਪਸੀ ਸਹਿਮਤੀ ਨਾਲ ਪੂਰਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਸਮਝੋਤਾ 1 ਮਾਰਚ 2017 ਤੋਂ ਲੈ ਕੇ 28 ਫਰਵਰੀ 2018 ਤੱਕ ਲਾਗੂ ਰਹੇਗਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media