ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) ਬੀ.ਐਸ.ਐਫ ਦੀ 70ਵੀਂ ਬਟਾਲੀਅਨ ਨੇ ਸਰਹੱਦੀ ਚੌਂਕੀ ਪੰਜ ਗਰਾਈਆਂ ਨੇੜੇ ਤੜਕੇ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ 6 ਪੈਕੇਟ ਹੈਰੋਇਨ ਤੇ ਪਾਕਿਸਤਾਨੀ ਮਾਅਰਕਾ ਗੋਲਡ ਫਲੈਕ ਸਿਗਰਟ ਦਾ ਇਕ ਪੈਕੇਟ ਬਰਾਮਦ ਕੀਤਾ।ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 30 ਕਰੋੜ ਰੁਪਏ ਦੱਸੀ ਗਈ ਹੈ।
ਬੀ.ਐਸ.ਐਫ ਦੇ ਸਥਾਨਕ ਹੈਡ ਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਆਈ.ਜੀ ਗੁਰਦਾਸਪੁਰ ਗੁਰਪਾਲ ਸਿੰਘ ਨੇ ਦਸਿਆ ਕਿ ਬੀਤੀ ਰਾਤ ਕੰਡਿਆਲੀ ਤਾਰ ਦੇ ਪਾਰ ਕੁਝ ਹਿਲਜੁਲ ਮਹਿਸੂਸ ਹੋਣ `ਤੇ ਬੀ.ਐਸ.ਐਫ ਦੇ ਜਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਪਾਕਿਸਤਾਨੀ ਮਾਅਰਕੇ ਵਾਲਾ ਸਿਗਰਟ ਦਾ ਪੈਕੇਟ ਦੇ ਨਾਲ ਹੀ ਸਰਕੰਢੇ ਵਿਚ ਲੁਕਾਏ 6 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏੇ। ਡੀ.ਆਈ.ਜੀ ਨੇ ਦਸਿਆ ਕਿ ਭਾਰਤ ਪਾਕਿ ਸਰਹੱਦ `ਤੇ ਬੀ.ਐਸ.ਐਫ ਦੀ ਮੁਸਤੈਦੀ ਕਾਰਨ ਸਮਗਲਰਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ।ਇਸ ਸਮੇਂ ਸੀ.ਈ.ਓ ਸੀ.ਪੀ ਮੀਨਾ ਅਤੇ ਸਹਾਇਕ ਕਮਾਂਡੈਂਟ ਮਨੋਜ ਕੁਮਾਰ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media