ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਸਥਾਨਕ ਅਮਨਦੀਪ ਹਸਪਤਾਲ ਵਿਖੇ ਦੋ ਮੋਟੇ ਮਰੀਜ਼ਾਂ ਦਾ ਸਫਲ ਆਪਰੇਸ਼ਨ ਕੀਤਾ ਹੈ। ਇਸ ਸਬੰਧੀ ਅਯੋਜਿਤ ਇੱਕ ਪ੍ਰੈਸ
ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਜੰਮੂ ਦੇ ਸਤਵਾਰੀ ਵਾਸੀ ਕਰੀਬ 165 ਕਿਲੋ ਵਜ਼ਨ ਦੇ 35 ਸਾਲਾ ਸੁਰੇਸ਼ ਸਿੰਘ ਦੀ ਪੱਟ ਦੀ ਹੱਡੀ ਅਚਾਨਕ ਪੌੜੀਆਂ ‘ਚ ਤਿਲਕ ਕੇ ਬੁਰੀ ਤਰਾਂ ਟੁੱਟ ਗਈ ਸੀ, ਜਿਸ ਨੂੰ ਇਲਾਜ਼ ਲਈ ਉਨਾ ਦੇ ਹਸਪਤਾਲ ਲਿਆਂਦਾ ਗਿਆ।ਇਸੇ ਤਰਾਂ ਤਕਰੀਬਨ 165 ਕਿਲੋਗ੍ਰਾਮ ਭਾਰੀ ਮੁਕਤਸਰ ਵਾਸੀ 12ਵੀਂ ਜਮਾਤ ਦੇ ਵਿਦਿਆਰਥੀ 18 ਸਾਲਾ ਅਰਸ਼ਪ੍ਰੀਤ ਸਿੰਘ ਦੀ ਕਾਰ ਦਾ ਐਕਸੀਡੈਂਟ ਹੋਣ ਨਾਲ ਖੱਬੀ ਬਾਂਹ ਅਤੇ ਲੱਤ ਬੁਰੀ ਤਰਾਂ ਜ਼ਖਮੀ ਹੋ ਗਈ ਅਤੇ ਹੱਡੀਆਂ ਟੁੱਟ ਗਈਆਂ।ਇਹਨਾਂ ਦੋਨਾਂ ਦੀ ਸਫਲ ਸਰਜਰੀ ਅਮਨਦੀਪ ਹਸਪਤਾਲ ਵਿਖੇ ਕੀਤੀ ਗਈ ਅਤੇ ਹੁਣ ਉਹ ਦੋਵੇਂ ਬਿਲਕੁਲ ਤੰਦਰੁਸਤ ਹਨ।
ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਸਰਜਰੀ ਦਾ ਇਹ ਬਹੁਤ ਹੀ ਪੇਚੀਦਾ ਮਾਮਲਾ ਸੀ, ਜਿਸ ਲਈ ਵਿਸ਼ੇਸ਼ ਸਹੂਲਤਾਂ ਦੇ ਨਾਲ-ਨਾਲ ਡਾਕਟਰ ਦੀ ਵਿਸ਼ੇਸ਼ ਮੁਹਾਰਤ ਅਤੇ ਲੰਬਾ ਤਜ਼ਰਬਾ ਵੀ ਜ਼ਰੂਰੀ ਹੁੰਦਾ ਹੈ।ਅਜਿਹੇ ਮਰੀਜਾਂ ਦੇ ਇਲਾਜ਼ ਦੌਰਾਨ ਦਿਲ ਦਾ ਦੌਰਾ ਪੈਣ ਅਤੇ ਆਪਰੇਸ਼ਨ ਵਾਲੇ ਹਿੱਸੇ ਦੇ ਆਸ-ਪਾਸ ਦੀਆਂ ਨਾੜਾਂ ਖਰਾਬ ਹੋਣ ਦੀ ਸੰਭਾਵਨਾ ਆਮ ਮਰੀਜ਼ਾਂ ਨਾਲੋਂ ਪੰਜ ਗੁਣਾ ਵੱਧ ਹੁੰਦੀ ਹੈ। ਇਸ ਤੋਂ ਇਲਾਵਾ ਅਪ੍ਰੇਸ਼ਨ ਤੋਂ ਪਹਿਲਾਂ ਅਜਿਹੇ ਮਰੀਜਾਂ ਦੀ ਮਨੋਵਿਗਿਆਨਕ ਕੌਂਸਲਿੰਗ ਬਹੁਤ ਲਾਜ਼ਮੀ ਹੁੰਦੀ ਹੈ ਤਾਂ ਕਿ ਉਨ੍ਹਾਂ ਨੂੰ ਇਲਾਜ਼ ਲਈ ਮਾਨਸਿਕ ਤੌਰ ‘ਤੇ ਵੀ ਤਿਆਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਵਧੇਰੇ ਭਾਰ ਵਾਲੇ ਮਰੀਜਾਂ ਦੇ ਐਕਸ-ਰੇਅ ਵੀ ਖ਼ਾਸ ਢੰਗ ਨਾਲ ਕਰਨੇ ਪੈਂਦੇ ਹਨ ਅਤੇ ਅਪ੍ਰੇਸ਼ਨ ਟੇਬਲ, ਅਪ੍ਰੇਸ਼ਨ ਯੰਤਰ, ਬੈਡ, ਕੌਰੀਡੋਰ, ਵਾਸ਼-ਰੂਮ ਵਿੱਚ ਲੋੜੀਂਦਾ ਵਾਧਾ ਕਰਨਾ ਪੈਂਦਾ ਹੈ।ਅਜਿਹੇ ਮਰੀਜਾਂ ਲਈ ਅਜਿਹੀਆਂ ਉਚਿਤ ਇਲਾਜ਼ ਸਹੂਲਤਾਂ ਆਮ ਹਸਪਤਾਲਾਂ ਵਿੱਚ ਉਪਲਬਧ ਨਹੀਂ ਹੁੰਦੀਆਂ ਲੇਕਿਨ ਅਮਨਦੀਪ ਹਸਪਤਾਲ ਵਿੱਚ ਸ਼ੁਰੂ ਤੋਂ ਹੀ ਅਜਿਹੀਆਂ ਸਹੂਲਤਾਂ ਉਪਲੱਬਧ ਹਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media