ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹੈਲਥ ਇਨਫਾਰਮੇਸ਼ਨ ਸਿਸਟਮਜ਼ ਪ੍ਰੋਗਰਾਮਜ਼ ਇੰਡੀਆ (ਯੂਨੀਵਰਸਿਟੀ ਆਫ਼ ਓਸਲੋ) ਵੱਲੋਂ ਬਾਬਾ ਫ਼ਰੀਦ
ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 6 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ।ਦੱਸਣਯੋਗ ਹੈ ਕਿ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਈ-ਹੈਲਥ ਸਿਸਟਮ ਨੂੰ ਸਥਾਪਿਤ ਕਰਨ ਲਈ ਇੱਕ ਦਹਾਕੇ ਤੋਂ ਕੰਮ ਕਰ ਰਹੀ ਮੁਨਾਫਾ ਰਹਿਤ ਐਨ.ਜੀ.ਓ ਹੈਲਥ ਇਨਫਾਰਮੇਸ਼ਨ ਸਿਸਟਮਜ਼ ਪ੍ਰੋਗਰਾਮਜ਼ ਇੰਡੀਆ ਲਈ ਇਹ ਵਿਦਿਆਰਥੀ ਚੁਣੇ ਗਏ ਹਨ।ਯੂਨੀਵਰਸਿਟੀ ਆਫ਼ ਓਸਲੋ ਨਾਰਵੇ ਦੇ ਤਾਲਮੇਲ ਨਾਲ ਹੈਲਥ ਇਨਫਾਰਮੇਸ਼ਨ ਸਿਸਟਮਜ਼ ਪ੍ਰੋਗਰਾਮਜ਼ ਨੈਟਵਰਕ ਨੂੰ ਸੰਚਾਲਿਤ ਕੀਤਾ ਜਾਦਾਂ ਹੈ ਜੋ ਏਸ਼ੀਆ ਅਤੇ ਅਫ਼ਰੀਕਾ ਦੇ 20 ਤੋਂ ਵਧੇਰੇ ਦੇਸ਼ਾਂ ਵਿੱਚ ਕਾਰਜਸ਼ੀਲ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਹੈਲਥ ਇਨਫਾਰਮੇਸ਼ਨ ਸਿਸਟਮਜ਼ ਪ੍ਰੋਗਰਾਮਜ਼ ਇੰਡੀਆ (ਯੂਨੀਵਰਸਿਟੀ ਆਫ਼ ਓਸਲੋ, ਨਾਰਵੇ) ਦੇ ਅਧਿਕਾਰੀਆਂ ਨੇ ਲਿਖਤੀ ਤਕਨੀਕੀ ਟੈਸਟ ਅਤੇ ਪਰਸਨਲ ਇੰਟਰਵਿਊ ਕਰਕੇ 6 ਮਹੀਨੇ ਦੀ ਇੰਟਰਨਸ਼ਿਪ ਲਈ ਚੁਣਿਆ ਸੀ।ਇੰਟਰਨਸ਼ਿਪ ਦੌਰਾਨ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਆਮ ਗਿਆਨ ਦੇ ਬੇਮਿਸਾਲ ਹੁਨਰ ਨੂੰ ਵੇਖ ਕੇ ਹੈਲਥ ਇਨਫਾਰਮੇਸ਼ਨ ਸਿਸਟਮਜ਼ ਪ੍ਰੋਗਰਾਮਜ਼ ਇੰਡੀਆ ਦੇ ਅਧਿਕਾਰੀਆਂ ਨੇ ਬੀ.ਟੈਕ (ਕੰਪਿਊਟਰ ਸਾਇੰਸ ਐਂਡ ਟੈਕਨਾਲੋਜੀ) ਦੇ ਗੌਰਵ ਸੱਚਦੇਵਾ, ਦੀਕਸ਼ਾ, ਸੁਧਿਕਸ਼ਾ ਨਾਗਵੰਸ਼ੀ, ਦਿਲਰੂਪ ਸਿੰਘ, ਸੋਨਾਕਸ਼ੀ ਚਗਤੀ ਅਤੇ ਬੀ.ਟੈਕ (ਇਨਫਾਰਮੇਸ਼ਨ ਟੈਕਨਾਲੋਜੀ) ਦੇ ਵਿਦਿਆਰਥੀ ਸਿੰਧਾਸ਼ੂ ਮੋਂਗਾ ਨੂੰ 3.36 ਲੱਖ ਸਾਲਾਨਾ ਪੈਕੇਜ਼ ’ਤੇ ਨੌਕਰੀ ਲਈ ਚੁਣ ਲਿਆ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਇਨ੍ਹਾਂ ਚੁਣੇ ਗਏ ਇਸ ਅਹਿਮ ਪ੍ਰਾਪਤੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇੇ ਮਾਪਿਆਂ ਨੂੰ ਵੀ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media