Thursday, March 19, 2026

ਰੋਟੀ-ਰਜ਼ੀ ਕਮਾਉਣ ਦੁਬਈ ਗਏ ਜਗਬੀਰ ਦੀ ਲਾਸ਼ ਪਿੰਡ ਪਹੁੰਚਣ `ਤੇ ਨਮ ਹੋਈ ਹਰੇਕ ਅੱਖ

ਡਾ. ਐਸ.ਪੀ. ਉਬਰਾਏ ਦੇ ਯਤਨਾਂ ਸਦਕਾ ਪਰਿਵਾਰ ਨੇ ਕੀਤੇ ਅੰਤਿਮ ਦਰਸ਼ਨ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਇਥੋਂ ਨੇੜਲੇ ਪਿੰਡ ਮੂਧਲ ਦਾ ਨੌਜਵਾਨ ਜਗਬੀਰ ਸਿੰਘ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ 11 ਸਾਲ ਪਹਿਲਾਂ ਦੁਬਈ ਗਿਆ ਸੀ।

ਜਿਸ ਦੀ ਬੀਤੀ 28 ਮਈ ਨੂੰ ਅਚਾਨਕ ਦੁਬਈ ਵਿਖੇ ਮੌਤ ਹੋ ਗਈ।ਮੌਤ ਖਬਰ ਸੁਣਦਿਆਂ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।ਇਸੇ ਦੌਰਾਨ ਪਰਿਵਾਰ ਨੇ ਦੁਨੀਆਂ ਭਰ `ਚ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨਿਭਾ ਰਹੇ ਉੱਘੇ ਸਮਾਜ ਸੇਵਕ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਐਸ.ਪੀ.ਸਿੰਘ ਓਬਰਾਏ ਨਾਲ ਟਰੱਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ। ਜਿਸ ਤੇ ਹਮਦਰਦੀ ਜਾਹਰ ਕਰਦਿਆਂ ਡਾ. ਓਬਰਾਏ ਵੱਲੋਂ ਡੁਬਈ ਵਿੱਚ ਆਪਣਾ ਅਸਰ ਰਸੂਖ ਵਰਤ ਕੇ ਕਈ ਦਿਨਾਂ ਤੋਂ ਲੰਮਕਦੀ ਆ ਰਹੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਸਾਰੀ ਕਾਗਜੀ ਕਾਰਵਾਈ ਕੇਵਲ ਦੋ ਦਿਨਾਂ ਚ ਹੀ ਮੁਕੰਮਲ ਕਰਵਾ ਕੇ ਜਗਬੀਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਜੱਦੀ ਪਿੰਡ ਮੂਧਲ ਵਿਖੇ ਪਹੁੰਚਾਉਣ ਦਾ ਜਿੰਮਾ ਲਿਆ।
ਅੱਜ ਤੜਕਸਾਰ ਜਗਬੀਰ ਸਿੰਘ ਦੀ ਲਾਸ਼ ਨੂੰ ਲੈ ਕੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਪਹੁੰਚੇ ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਪ੍ਰਭਜੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਿੱਥੇ ਕਿਹਾ ਕਿ ਬੇਗਾਨੇ ਦੇਸ਼ ਵਿੱਚ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਉਨ੍ਹਾਂ ਦੀ ਮਦਦ ਕਰਨ ਵਾਲੇ ਉੱਘੇ ਸਮਾਜ ਸੇਵੀ ਡਾ. ਓਬਰਾਏ ਤੇ ਉਨ੍ਹਾਂ ਦੇ ਪੀ.ਆਰ.ਓ ਬਲਦੀਪ ਸਿੰਘ ਦਾ ਉਨ੍ਹਾਂ ਦਾ ਸਮੁੱਚਾ ਹਮੇਸ਼ਾ ਰਿਣੀ ਰਹੇਗਾ ਉੱਥੇ ਹੀ ਉਸ ਦੇ ਪਿਤਾ ਜਨਾਰਦਨ ਸਿੰਘ ਤੋਂ ਇਲਾਵਾ ਬਜ਼ੁੱਰਗ ਮਾਤਾ, ਭਰਾ ਅਤੇ ਪਤਨੀ ਨੇ ਕਿਹਾ ਕਿ ਉਹ ਡਾ. ਓਬਰਾਏ ਦੇ ਯਤਨਾਂ ਸਦਕਾ ਹੀ ਅੱਜ ਜਗਬੀਰ ਸਿੰਘ ਦੇ ਅੰਤਿਮ ਦਰਸ਼ਨ ਕਰ ਸਕੇ ਹਨ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ ਤੇ ਮੀਤ ਪ੍ਰਧਾਨ ਮਨਪ੍ਰੀਤ ਸੰਧੂ ਚਮਿਆਰੀ ਨੇ ਦੱਸਿਆ ਕਿ ਟਰੱਸਟ ਦੇ ਯਤਨ ਸਦਕਾ ਹੁਣ ਤੱਕ ਦੁਬਈ ਵਿਖੇ ਵੱਖ-ਵੱਖ ਕਾਰਣਾਂ ਕਰਕੇ ਆਪਣੀ ਜ਼ਿੰਦਗੀ ਗੁਵਾ ਚੁੱਕੇ 45 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਭੇਜੇ ਗਏ ਹਨ।ਜਗਬੀਰ ਦੇ ਪਰਿਵਾਰਕ ਮੈਂਬਰਾਂ ਤੇ ਇਲਾਕੇ ਭਰ ਦੇ ਸੈਂਕੜੇ ਲੋਕਾਂ ਵੱਲੋ ਨਮ ਅੱਖਾਂ ਨਾਲ ਅੱਜ ਸਵੇਰੇ 7 ਵਜੇ ਦੇ ਕਰੀਬ ਜਗਬੀਰ ਸਿੰਘ ਦਾ ਅੰਤਿਮ ਸੰਸਕਰ ਕਰ ਦਿੱਤਾ ਗਿਆ ਹੈ।ਇਸ ਮੌਕੇ ਮਾਸਟਰ ਸੁਖਚੈਨ ਸਿੰਘ ਬੱਲ, ਜਸਪਾਲ ਸਿੰਘ ਭੱਟੀ ਤੋਂ ਇਲਾਵਾ ਇਲਾਕੇ ਦੇ ਹੋਰ ਮੋਹਤਬਰ ਮੌਜ਼ੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply