Thursday, June 25, 2026

ਔਲਾਦ ਸੁੱਖ ਲਈ ਖਰੀਦ ਕੇ ਲਿਆਂਦੀ ਅੋਰਤ ਦੇ ਇਰਦ-ਗਿਰਦ ਘੁੰਮਦੀ ਹੈ ਨਾਟਕ `ਕੁਦੇਸਨ` ਦੀ ਕਹਾਣੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਗੰਗਾ ਨਾਮਕ ਇੱਕ ਅਜਿਹੀ ਔਰਤ ਦੇ ਇਰਦ-ਗਿਰਦ ਬੁਣੀ ਗਈ ਨਾਟਕਕਾਰ ਜਤਿੰਦਰ ਸਿੰਘ ਬਰਾੜ ਵਲੋਂ ਲਿਖੇ ਨਾਟਕ ਦੀ ਕਹਾਣੀ ਹੈ, PPN2506201706ਜਿਸ ਨੂੰ ਔਲਾਦ ਸੁੱਖ ਲਈ ਖਰੀਦ ਕੇ ਲਿਆਂਦਾ ਜਾਂਦਾ ਹੈ।ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਹਰ ਹਫਤੇ ਚੱਲ ਰਹੇ ਨਾਟਕਾਂ ਦੀ ਲੜੀ ਦੇ ਤਹਿਤ ਪੰਜਾਬੀ ਨਾਟਕ ਕੁਦੇਸਨ ਦਾ ਅੱਜ ਮੰਚਨ ਕੀਤਾ ਗਿਆ।
ਨਾਟਕ ਕੁਦੇਸਣ ਸੱਚੀ ਘਟਨਾ `ਤੇ ਆਧਾਰਿਤ ਹੈ ਜਿਸ ਵਿਚ ਗੰਗਾ ਦੇ ਗਰੀਬ ਮਾਂ-ਬਾਪ ਉਸ ਨੂੰ ਪੰਜਾਬ ਵਿਚੋਂ ਮੱਝ ਵੇਚਣ ਗਏ ਇੱਕ ਅੱਧਖੜ ਉਮਰ ਦੇ ਕਿਸਾਨ ਨੂੰ ਵੇਚ ਦਿੰਦੇ ਹਨ।ਲੇਖਕ ਨੇ ਇਸ ਨਾਟਕ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਸਮਾਜ ਔਰਤ ਨੂੰ ਜਾਨਵਰ ਵਲੋਂ ਜਿ਼ਆਦਾ ਨਹੀਂ ਸਮਝਦਾ।ਗੰਗਾ ਪੰਜਾਬ ਵਿਚ ਆਉਂਦੀ ਹੈ ਅਤੇ ਬੇਟੇ ਨੂੰ ਜਨਮ ਦਿੰਦੀ ਹੈ।ਇਸ ਦੇ ਬਾਅਦ ਕਿਸਾਨ ਉਸ ਨੂੰ ਅੱਗੇ ਕਿਸੇ ਦੂਜੇ ਨੂੰ ਵੇਚ ਦਿੰਦਾ ਹੈ।ਇਸ ਤਰਾਂ ਗੰਗਾ ਕਿਸੇ ਚੀਜ਼ ਦੀ ਤਰ੍ਹਾਂ ਅੱਗੇ ਤੋਂ ਅੱਗੇ ਵਿਕਦੀ ਰਹਿੰਦੀ ਹੈ।ਅਖੀਰ ਇੱਕ ਸਕੂਲ ਟੀਚਰ ਉਸ ਦੀ ਪੀੜ਼ਾ ਮਹਿਸੂਸ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ ।
ਨਾਟਕ ਦਾ ਨਿਰਦੇਸ਼ਨ ਮੰਚਪ੍ਰੀਤ ਨੇ ਕੀਤਾ ਹੈ, ਜਦਕਿ ਮਨਦੀਪ ਘਈ, ਮਾਸਟਰ ਕੁਲਜੀਤ ਸਿੰਘ, ਕਾਵੇਰੀ ਜੋਸ਼ੀ, ਸੁਦੇਸ਼ ਵਿੰਕਲ, ਡੋਲੀ ਸੰਡਲ, ਮਨਜਿੰਦਰ ਮੱਲੀ, ਰਾਜਿੰਦਰ ਚੌਧਰੀ, ਵਿਕਾਸ ਸੋਨੂ, ਨਵਨੀਤ, ਹਰਦੀਪ, ਜਗਜੀਤ ਸਿੰਘ, ਕੁਲਦੀਪ ਗੁਲਾਟੀ, ਪਰਮਪ੍ਰੀਤ ਕੌਰ ਮਾਸਟਰ ਰਾਜ, ਹਰਪ੍ਰੀਤ ਕੌਰ, ਪਵਨਦੀਪ ਸਿੰਘ, ਸੁਖਦੇਵ ਬੱਲ, ਕੁਮਾਰ ਰਾਜ, ਬਲਜਿੰਦਰ ਕਲਸੀ  ਆਦਿ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply