Monday, October 5, 2026

ਸਿੱਖਿਆ ਸੰਸਾਰ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਮੁਹਿੰਮ ਤਹਿਤ ਤੇਲਗੂ ਭਾਸ਼ਾ ਦੀ ਸਿਖਲਾਈ

ਅੰਮ੍ਰਿਤਸਰ, 23 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਵਿਖੇ ਭਾਰਤ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ‘ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ਪ੍ਰੋਗਰਾਮ ਦੇ ਨੋਡਲ ਅਫ਼ਸਰ ਪ੍ਰੋ. ਰਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਆਂਧਰਾ ਪ੍ਰਦੇਸ਼ ਸੂਬੇ ਦੀ ਜਾਣਕਾਰੀ ਦਿੰਦੇ ਹੋਏ ਉਥੋਂ ਦੀ ਰਾਜ ਭਾਸ਼ਾ ਤੈਲਗੂ ਲਿਖਣੀ ਸਿਖਾਈ ਗਈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਇਸ ਕਾਰਜ਼ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆ ਵਿਦਿਆਰਥਣਾਂ ਨੂੰ …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਧਾਰਮਿਕ ਸਮਾਗਮ

ਅੰਮ੍ਰਿਤਸਰ, 23 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬਤ ਦੇ ਭਲੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਧਾਰਮਿਕ ਸਮਾਗਮ ਮੌਕੇ ਸ੍ਰੀ ਜਪੁ ਜੀ ਸਾਹਿਬ ਦੇ ਪਾਠ ਜੀ ਦੇ ਭੋਗ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰ ਜੱਸ ਗਾਇਨ ਕਰਕੇ …

Read More »

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ’ਚ ਗੁਰਮਤਿ ਸਮਾਗਮ

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ ਸੱਗੂ) – ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਪ੍ਰਬੰਧ ਨੂੰ ਕੁਕਰਮੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਮੌਕੇ 22 ਮਈ 1964 ਨੂੰ ਵਾਪਰੇ ਸਾਕੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ …

Read More »

ਆਨਲਾਇਨ ਸਟੱਡੀ ਵੇਲੇ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਜੀੳ ਕੰਪਨੀ ਵਲੋਂ ਲਾਂਚ ਐਪ ਬਾਰੇ ਸੈਮੀਨਾਰ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਟੈਕਲੀਕਨ ਯੁੱਗ ਵਿੱਚ ਬੱਚਿਆ ਨੂੰ ਆਨਲਾਇਨ ਤਰੀਕੇ ਨਾਲ ਜੋੜਣ ਅਤੇ ਆਨਲਾਇਨ ਸਟੱਡੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਰਿਲਾਇੰਸ ਜੀਉ ਕੰਪਨੀ ਵਲੋਂ ਇੱਕ ਐਮਬਾਇਬ ਐਪ ਲਾਂਚ ਕੀਤੀ ਗਈ ਹੈ।ਇਸ ਸੰਬਧੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਿਖੇ ਐਮ.ਡੀ ਮੈਡਮ ਦਲਜੀਤ ਕੌਰ ਅਤੇ ਬਾਬਾ ਸੰਤੋਖ ਸਿੰਘ ਦੀ ਸਰਪ੍ਰਸਤੀ …

Read More »

ਯੂਨੀਵਰਸਿਟੀ `ਚ ਖੇਡੇ ਗਏ `ਜੂਠ` ਨਾਟਕ ਨੇ ਸਭਿਅਤਾ ਤੇ ਜਾਤਪਾਤੀ ਮਾਨਸਿਕਤਾ ਬਾਰੇ ਸੋਚਣ ਲਈ ਕੀਤਾ ਮਜ਼ਬੂਰ

ਅੰਮ੍ਰਿਤਸਰ, 21 ਮਈ (ਖੁਰਮਣੀਆਂ) – ਜਿਨ੍ਹਾਂ ਚਿਰ ਤੱਕ ਅਸੀਂ ਆਪਣੀ ਮਾਨਸਿਕਤਾ ਦੀਆਂ ਗਹਿਰਾਈਆਂ ਵਿਚਲੇ ਕੂੜੇ-ਕਰਕਟ ਵਰਗੇ ਵਿਚਾਰਾਂ ਦੀ ਪਛਾਣ ਕਰਦੇ ਉਨ੍ਹਾਂ ਨੂੰ ਬਾਹਰ ਕੱਢ ਕੇ ਨਹੀਂ ਸੁੱਟਦੇ ਉਨ੍ਹਾਂ ਚਿਰ ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਆਪਣੇ ਆਪ ਵਿਚ ਸਭਿਅਕ ਹੋਣ ਦਾ ਭੁਲੇਖਾ ਹੀ ਪਾਲ ਰਹੇ ਹਾਂ।ਅਜਿਹਾ ਹੀ ਸੁਨੇਹਾ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿਚ …

Read More »

ਸਾਹਿਤ ਦੇ ਵਿਕਾਸ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸੰਭਵ – ਰਿਸ਼ੀ ਕੁਮਾਰ

ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ (ਬਰਨਾਲਾ) ਦਾ ਪਹਿਲਾ ਸਕੂਲ ਮੈਗਜ਼ੀਨ ਪ੍ਰਿੰਸੀਪਲ ਸ੍ਰੀਮਤੀ ਰੇਣੂ ਬਾਲਾ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮਨਜੀਤ ਕੌਰ, ਸੀਨੀਅਰ ਐਸ.ਐਮ.ਸੀ ਮੈਂਬਰ ਅਤੇ ਪੰਚ ਹਰਦੇਵ ਸਿੰਘ ਵਲੋਂ ਜਾਰੀ ਕੀਤਾ ਗਿਆ।ਪ੍ਰਿੰਸੀਪਲ ਰੇਨੂੰ ਬਾਲਾ ਨੇ ਕਿਹਾ ਕਿ ਮੈਗਜ਼ੀਨ ਸਕੂਲ ਦੀਆਂ ਗਤੀਵਿਧੀਆਂ ਦਾ ਦਰਪਣ ਹੈ ਤੇ ਇਸ ਕੰਮ ਲਈ ਬਾਲ ਪਰਵਾਜ਼ ਦੇ ਸੰਪਾਦਕ ਅਵਨੀਸ਼ ਲੌਂਗੋਵਾਲ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਵਿਖੇ ਜੈਵਿਕ ਵਿਭਿੰਨਤਾ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਜੈਵਿਕ ਵਿਭਿੰਨਤਾ ਵਿਸ਼ੇ ‘ਤੇ ਜਾਗਰੂਕਤਾ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਣੀ ਅਤੇ ਜੈਵਿਕ ਵਿਭਿੰਨਤਾ ਵਿਸ਼ੇ ਦੇ ਸਥਾਈ ਵਿਕਾਸ ਨੂੰ ਸਮਝਾਉਣਾ ਸੀ ਅਤੇ ਇਹ ਵੀ ਦੱਸਣਾ ਸੀ …

Read More »

ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

ਤੁੰਗ ਢਾਬ ਡਰੇਨ, ਭਗਤਾਂਵਾਲਾ ਡੰਪ ਤੇ ਸਮਾਰਟ ਸਿਟੀ ਪ੍ਰਾਜੈਕਟਾਂ ਸਮੇਤ ਕਈ ਮਸਲਿਆਂ ਬਾਰੇ ਵਿਚਾਰਾਂ ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਗੰਭੀਰ ਮੁੱਦਿਆਂ ਬਾਰੇ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ।ਜਿਸ ਦੌਰਾਨ ਅੰਮ੍ਰਿਤਸਰ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਚਰਚਾ ਹੋਈ।ਸਭ ਤੋਂ ਮਹੱਤਵਪੂਰਨ ਮੁੱਦਾ ‘ਤੁੰਗ …

Read More »

ਤਾਰਾ ਵਿਵੇਕ ਕਾਲਜ ਵਲੋਂ ਇਕ ਰੋਜ਼ਾ ਟਰਿੱਪ ਦਾ ਆਯੋਜਨ

ਜੌੜੇਪੁਲ ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਸੰਸਥਾ ਦੇ ਸਰਪ੍ਰਸਤ ਡਾ. ਪਰਮਿੰਦਰ ਕੌਰ ਮੰਡੇਰ, ਪ੍ਰਿੰਸੀਪਲ ਡਾ. ਜਗਦੀਪ ਕੌਰ, ਵਾਈਸ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ ਦੀ ਅਗਵਾਈ ਹੇਠ ਇਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਵਿਖੇ ਲਿਜਾਇਆ ਗਿਆ।ਬੱਚਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਵਿਰਸਾਤ-ਏ-ਖਾਲਸਾ ਦੀਆਂ …

Read More »

100 ਫੀਸਦੀ ਰਿਹਾ ਰਾਜਾ ਜਗਦੇਵ ਸਕੂਲ ਪੰਜ਼ਵੀ ਦਾ ਨਤੀਜਾ

ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਰਾਜਾ ਜਗਦੇਵ ਮਾਡਲ ਸੀਨਅਰ ਸੈਕੰਡਰੀ ਸਕੂਲ ਜਰਗ ਦਾ ਪੰਜਵੀਂ ਕਲਾਸ ਦਾ ਨਤੀਜਾ 100% ਫੀਸਦੀ ਰਿਹਾ. ਜਿਸ ਵਿੱਚੋਂ ਏਕਮਪਰੀਤ ਕੌਰ ਸਪੁੱਤਰੀ ਦਲੀਪ ਸਿੰਘ ਨੇ 92.4% ਅੰਕ ਲੈ ਕੇ ਪਹਿਲਾ ਸਥਾਨ, ਪਰਨੀਤ ਕੌਰ ਪੁੱਤਰੀ ਗੁਰਪਰੀਤ ਸਿੰਘ ਨੇ 90.4% ਅੰਕ ਲੈ ਕੇ ਦੂਜਾ ਸਥਾਨ ਅਤੇ ਇਸਮੀਤ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ 89.2% ਅੰਕ ਲੈ ਕੇ ਤੀਜਾ ਸਥਾਨ …

Read More »