Wednesday, January 15, 2025

ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥੀਣ ਨੂੰ ਮਿਲਿਆ ਕੇ.ਵੀ.ਪੀ.ਵਾਈ ਵਜੀਫਾ

ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਵਿਦਿਆਰਥਣ ਭਵਰੀਤ ਕੌਰ (ਜਮਾਤ ਬਾਰ੍ਹਵੀ੍, ਸਾਇੰਸ) ਨੇ ਸਖ਼ਤ ਮਿਹਨਤ ਕਰਕੇ ਕੇ.ਵੀ.ਪੀ.ਵਾਈ (KVPY) ਵਜੀਫਾ ਜਿੱਤ ਕੇ ਸਕੂਲ ਦੇ ਲਈ ਇੱਕ ਵੱਡੀ ਉਪਲਬੱਧੀ ਹਾਸਲ ਕੀਤੀ।ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਦੁਆਰਾ ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਕੇ.ਵੀ.ਪੀ.ਵਾਈ ਦਾ ਪ੍ਰਬੰਧ ਕਰਵਾਇਆ ਗਿਆ।ਜਿਸ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਵਿਦਿਆਰਥੀ ਵਿਗਿਆਨ ਅਤੇ ਤਕਨੀਕੀ ਖੋਜ਼ ਨੂੰ ਆਪਣੇ ਕਿੱਤੇ ਵਜੋਂ ਅਪਣਾ ਸਕਣ।ਭਾਰਤ ਇੰਸਟੀਚਿਊਟ ਆਫ਼ ਸਾਇੰਸ ਦੁਆਰਾ ਇਸ ਦਾ ਆਯੋਜਨ ਕੀਤਾ ਗਿਆ।
ਭਵਰੀਤ ਕੌਰ ਨੂੰ ਭਵਿੱਖ ਵਿੱਚ ਕਰਨ ਵਾਲੀ ਪੜ੍ਹਾਈ ਦੇ ਲਈ ਮਾਸਿਕ ਵਜੀਫਾ ਮਿਲਿਆ ਹੈ।ਉਸ ਨੂੰ ਪ੍ਰੀਮੀਅਰ ਇੰਸਟੀਚਿਊਟ ਜਿਵੇਂ ਆਈ.ਆਈ.ਐਸ.ਸੀ ਅਤੇ ਆਈ.ਆਈ.ਐਸ.ਈ.ਆਰ ਵਿੱਚ ਵੀ ਦਾਖਲਾ ਮਿਲਿਆ ਹੈ।
               ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਵਿਦਿਆਰਥਣ ਦੀ ਇਸ ਸ਼ਾਨਦਾਰ ਉਪਲੱਬਧੀ ਦੇ ਲਈ ਵਿਦਿਆਰਥਣ ਦੀ ਪ੍ਰਸੰਸਾ ਕੀਤੀ ਕੀਤੀ ਹੈ।
ਸਕੂਲ ਕਾਰਜ਼ਕਾਰੀ ਅਧਿਆਪਕ ਇੰਚਾਰਜ਼ ਡਾ. ਰੇਸ਼ਮ ਸ਼ਰਮਾ ਨੇ ਵਿਦਿਆਰਥੀਣ ਨੂੰ ਉਸਦੀ ਅਤਿਅੰਤ ਪ੍ਰਭਾਵਸ਼ਾਲੀ ਉਪਲੱਬਧੀ ਦੇ ਲਈ ਵਧਾਈ ਦਿੱਤੀ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …