ਅੰਮ੍ਰਿਤਸਰ, 6 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ `ਤੇ ਸੱਤ ਰੋਜ਼ਾ ਆਨਲਾਈਨ ਸੰਪੰਨ ਹੋ ਗਿਆ।ਇਸ ਵਿਚ ਵੱਖ ਵਿਭਾਗਾਂ ਅਤੇ ਸੰਸਥਾਵਾਂ ਤੋਂ ਖੋਜਾਰਥੀਆਂ ਅਤੇ ਵਿਗਿਆਨੀਆਂ ਨੇ ਭਾਗ ਲਿਆ। ਸਮਾਪਤੀ ਸਮਾਰਹ ਦੀ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ, ਪ੍ਰੋ. ਹਰਦੀਪ ਸਿੰਘ ਨੇ …
Read More »ਸਿੱਖਿਆ ਸੰਸਾਰ
ਨਵੀਂ ਸਿਖਿਆ ਨੀਤੀ ਤਹਿਤ ਹੁਣ ਨੌਵੀਂ ਜਮਾਤ ‘ਚ ਹੀ ਮਨਭਾਉਂਦੇ ਵਿਸ਼ੇ ਚੁਣ ਸਕਣਗੇ ਵਿਦਿਆਰਥੀ
ਪੰਜਵੀਂ ਜਮਾਤ ਤੱਕ ਮਾਂ ਬੋਲੀ ‘ਚ ਸਿੱਖਿਆ ਦਾ ਮਾਧਿਅਮ ਲਾਗੂ ਕਰਨ ਚੰਗਾ ਕਦਮ – ਮੰਚ ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰੀ ਸਰਕਾਰ ਵਲੋਂ ਨਵੀਂ ਕੌਮੀ ਸਿੱਖਿਆ ਨੀਤੀ ਦੇ ਖਰੜੇ ‘ਚ ਪੰਜਵੀਂ ਸ਼੍ਰੇਣੀ ਤੱਕ ਦੀ ਪੜ੍ਹਾਈ ਸਥਾਨਕ ਭਾਸ਼ਾ ਯਾਨੀ ਕਿ ਮਾਂ ਬੋਲੀ ’ਚ ਕਰਵਾਏ ਜਾਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਚੰਗਾ ਕਦਮ ਦੱਸਿਆ ਹੈ।ਮੰਚ …
Read More »ਮਾਣ ਧੀਆਂ ‘ਤੇ ਸੰਸਥਾ ਨੇ ਕਰਵਾਇਆ ਆਨਲਾਈਨ ਰੱਖੜੀ ਮੇਕਿੰਗ ਮੁਕਾਬਲਾ
ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵੱਲੋਂ ਰੱਖੜੀ ਦੇ ਤਿਉਹਾਰ ‘ਤੇ ਚਾਈਨੀਜ ਰੱਖੜੀਆਂ ਦਾ ਬਾਈਕਾਟ ਕਰਨ ਲਈ ਅੰਤਰ-ਸਕੂਲ ਆਨਲਾਈਨ ਰਾਖੀ ਮੇਕਿੰਗ ਮੁਕਾਬਲੇ ਦਾ ਆਯੋਜਨ ਕਰਾਇਆ ਗਿਆ।ਜਿਸ ਤਹਿਤ 15 ਸਕੂਲਾਂ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੇ ਵਟੱਸਐਪ ਨੰਬਰ ‘ਤੇ ਆਪਣੇ ਹੱਥਾਂ ਨਾਲ ਬਣੀਆਂ ਰੱਖੜੀਆਂ ਭੇਜੀਆਂ।ਮੁਕਾਬਲੇ ਵਿੱਚ …
Read More »ਯੂਨੀਵਰਸਿਟੀ ਵੱਲੋਂ ਕਰੋਨਾ ਦੌਰਾਨ ਹੋਟਲਾਂ ਵਿੱਚ ਸਾਫ ਸਫਾਈ ਵਿਸ਼ੇ `ਤੇ ਵੈਬੀਨਾਰ
ਅੰਮ੍ਰਿਤਸਰ, 3 ਅਗਸਤ (ਖੁਰਮਣੀਆਂ) – ਮੌਜੂਦਾ ਕਰੋਨਾ ਸਥਿਤੀ ਨੇ ਜੀਵਨ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਹਰ ਪਹਿਲੂ ਨੂੰ ਮੁੜ ਤੋਂ ਘੋਖਣ ਲਈ ਖੋਜਾਰਥੀ ਤੇ ਹੋਰ ਮਾਹਿਰ ਨਵੇਂ ਦਿਸਹਦਿਆਂ ਨੂੰ ਖੋਜਣ ਵਿਚ ਲੱਗੇ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰਸਪਾਟਾ ਅਤੇ ਪ੍ਰਾਹੁਣਚਾਰੀ ਵਿਭਾਗ ਵੱਲੋਂ ਹੋਟਲਾਂ ਵਿਚ ਕੋਵਿਡ 19 ਕਰਕੇ ਕਮਰਿਆਂ ਦੀ ਸਫਾਈ ਅਤੇ ਰੱਖ ਰਖਾਉ ਸਬੰਧੀ ਇਕ ਵਿਸ਼ੇਸ਼ ਅੰਤਰਰਾਸ਼ਟਰੀ …
Read More »ਬਾਬਾ ਫ਼ਰੀਦ ਕਾਲਜ ਵਿਖੇ ਬੀ.ਬੀ.ਏ. ਤੀਜਾ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
ਬਠਿੰਡਾ, 3 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਬੀ.ਏ ਸਮੈਸਟਰ ਤੀਜਾ ਦੇ ਨਤੀਜਆਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ।ਕਾਲਜ ਦੀ ਵਿਦਿਆਰਥਣ ਪਰਮਿੰਦਰ ਨੇ 86 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਚੋਂ ਪਹਿਲਾ ਸਥਾਨ, ਸਿਮਰਪ੍ਰੀਤ ਕੌਰ ਨੇ 85.7 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ …
Read More »ਪ੍ਰਿੰਸੀਪਲ ਸੁਖਬੀਰ ਸਿੰਘ ਸਿੰਡੀਕੇਟ ਤੇ ਸੈਨੇਟ ਮੈਂਬਰ ਨਿਯੁੱਕਤ
ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਕਾਲਜ ਅਮਰਗੜ੍ਹ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਪ੍ਰਿੰਸੀਪਲ ਸੁਖਬੀਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਸਿੰਡੀਕੇਟ ਅਤੇ ਸੈਨੇਟ ਮੈਂਬਰ ਨਿਯੁੱਕਤ ਕੀਤਾ ਗਿਆ। ਕਾਲਜ ਦੇ ਦਫਤਰ ਇੰਚਾਰਜ ਗੁਰਦੀਪ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਸੁਖਬੀਰ ਸਿੰਘ ਵਲੋਂ ਵਿੱਦਿਅਕ/ਅਕਾਦਮਿਕ ਅਤੇ ਪ੍ਰਬੰਧਕੀ ਖੇਤਰ `ਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਮਾਣ ਮਿਲਿਆ …
Read More »ਬਾਬਾ ਫ਼ਰੀਦ ਕਾਲਜ ਵਿਖੇ ਐਮ.ਸੀ.ਏ ਸਮੈਸਟਰ ਪਹਿਲਾ ਦਾ ਨਤੀਜਾ 100 ਫ਼ੀਸਦੀ ਰਿਹਾ
ਬਠਿੰਡਾ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਸੀ.ਏ ਸਮੈਸਟਰ ਪਹਿਲਾ ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ।ਐਮ.ਸੀ.ਏ ਪਹਿਲਾ ਸਮੈਸਟਰ ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਬੇਅੰਤ ਕੌਰ ਨੇ 9.04 ਐਸ.ਜੀ.ਪੀ.ਏ ਗਰੇਡ ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ ਅਤੇ ਜਸ਼ਨਪ੍ਰੀਤ ਕੌਰ ਨੇ …
Read More »ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਨੇ ਅਮ੍ਰਿਤਸਰ ਲਾਅ ਕਾਲਜ ਦੀ ਕੀਤੀ ਸ਼ੁਰੂਆਤ
ਜੰਡਿਆਲਾ ਗੁਰੂ, 3 ਅਗਸਤ (ਹਰਿੰਦਰਪਾਲ ਸਿੰਘ) – ਅੰਮ੍ਰਿਤਸਰ ਗਰੁੱਪ ਆਫ ਕਾਲਜਿਸ ਨੇ ਅੰਮ੍ਰਿਤਸਰ ਲਾਅ ਕਾਲਜ (ਏ.ਐਲ.ਸੀ) ਸ਼ੁਰੂ ਕੀਤਾ ਹੈ, ਜੋ ਤੀਜਾ ਕਾਲਜ ਹੈ।ਅੰਮ੍ਰਿਤਸਰ ਲਾਅ ਕਾਲਜ ਨੂੰ ਬਾਰ ਕੌਂਸਲ ਆਫ ਇੰਡੀਆ ਵਲੋਂ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿਤਸਰ ਨਾਲ ਸਬੰਧਤ ਹੈ।ਆਪਣੇ ਪਹਿਲੇ ਅਕਾਦਮਿਕ ਸੈਸ਼ਨ 2020-2021 ਵਿਚ ਏ.ਐੈਲ.ਸੀ ਨੇ ਦੋ ਡਿਗਰੀ ਕੋਰਸਾਂ ਜਿਵੇਂ ਬੀ.ਏ ਐਲ.ਐਲ.ਬੀ (5 ਸਾਲ) …
Read More »ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ਼ ਵਿਖੇ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਜੰਡਿਆਲਾ ਗੁਰੁ, 1 ਅਗਸਤ (ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ਼ ਵਿਖੇ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਸਮੇਂ ਸ਼ਹੀਦ ਦੇ ਬੁੱਤ ‘ਤੇ ਫੁੱਲ ਭੇਟ ਕੀਤੇ ਗਏ।ਸਟਾਫ ਅਤੇ ਸਕੂਲ ਦੇ ਡਾਇਰੈਕਟਰ ਨੇ ਸ਼ਹੀਦ ਉਧਮ ਸਿੰਘ ਅਮਰ ਰਹੇ ਦੇ ਨਾਹਰੇ ਲਗਾ ਕੇ ਸ਼ਹੀਦ ਨੂੰ ਯਾਦ ਕੀਤਾ।ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਬਣੇ ਅਸਿਸਟੈਂਟ ਸੁਪਰਵਾਈਜ਼ਰ
ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਦੇ ਸੀਨੀਅਰ ਸੁਰੱਖਿਆ ਗਾਰਡਾਂ ਰਾਜਬੀਰ ਸਿੰਘ, ਜੋਗਿੰਦਰ ਸਿੰਘ ਅਤੇ ਅਰਜਨ ਸਿੰਘ ਨੂੰ ਯੂਨੀਵਰਸਿਟੀ ਵੱਲੋਂ ਅਸਿਸਟੈਂਟ ਸੁਪਰਵਾਈਜ਼ਰ ਵਜੋਂ ਤਰੱਕੀ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਨ੍ਹਾਂ ਦੇ ਮੋਢਿਆਂ ਉਪਰ ਸਟਾਰ ਲਗਾ ਕੇ ਉਨ੍ਹਾਂ ਨੂੰ ਭਵਿੱਖ …
Read More »
Punjab Post Daily Online Newspaper & Print Media