Monday, June 8, 2026

ਰਾਸ਼ਟਰੀ / ਅੰਤਰਰਾਸ਼ਟਰੀ

ਨਰੇਂਦਰ ਮੋਦੀ ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਗਏ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਨਰੇਂਦਰ ਮੋਦੀ ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਗਏ।ਨਰੇਂਦਰ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਅਤੇ ਐਨ.ਡੀ.ਏ ਭਾਈਵਾਲਾਂ ਵਲੋਂ ਨੇਤਾ ਚੁਣੇ ਜਾਣ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਹ ਸਭ ਦੇਸ਼ ਦੇ ਵਿਕਾਸ ਲਈ ਮਿਲ ਕੇ ਇਕ ਟੀਮ ਵਜੋਂ ਕੰਮ ਕਰਨਗੇ।ਸੰਸਦ ਦੇ ਨੇਤਾ ਚੁਣੇ ਜਾਣ ਉਪਰੰਤ ਮੋਦੀ ਨੇ …

Read More »

ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ `ਚ ਮੀਟਿੰਗ ਅੱਜ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ।ਜਿਸ ਵਿੱਚ ਵੱਡੀ ਹਾਰ ਬਾਰੇ ਚਰਚਾ ਹੋਵੇਗੀ।ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਵੀ ਦੇ ਸਕਦੇ ਹਨ। 

Read More »

ਮੋਦੀ ਤੇ ਸ਼ਾਹ ਨੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਬੇਮਿਸਲਾ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕਰ ਕੇ ਉਨਾਂ ਦਾ ਆਸ਼ੀਰਵਾਦ ਲਿਆ।

Read More »

ਮੋਦੀ ਨੇ ਚਰਨ ਸਪਰਸ਼ ਕਰ ਕੇ ਲਾਲ ਕਿਸ਼ਨ ਅਡਵਾਨੀ ਤੋਂ ਲ਼ਿਆ ਆਸ਼ੀਰਵਾਦ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹੁੰਝਾਫੇਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਲਾਲ ਕਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮੇਂ ਚਰਨ ਸਪਰਸ਼ ਕਰ ਕੇ ਉਨਾਂ ਦਾ ਆਸ਼ੀਰਵਾਦ ਲਿਆ।

Read More »

ਰਾਸ਼ਟਰਪਤੀ ਵਲੋਂ ਮੋਦੀ ਸਰਕਾਰ ਦਾ ਅਸਤੀਫਾ ਪ੍ਰਵਾਨ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੋਦੀ ਸਰਕਾਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।ਉਨਾਂ ਨੇ ਨਰੇੰਦਰ ਮੋਦੀ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਕੰਮ ਕਰਦੇ ਰਹਿਣ ਲਈ ਕਿਹਾ ਹੈ।

Read More »

ਕੇਂਦਰੀ ਕੈਬਨਿਟ ਵਲੋਂ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫਾਰਿਸ਼

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਨਵੀਂ ਦਿੱਲੀ ਵਿੱਚ ਕੇਂਦਰੀ ਕੈਬਨਿਟ ਮੀਟਿੰਗ `ਚ 16ਵੀਂ ਲੋਕ ਸਭਾ ਭੰਗ ਕਰਨ ਦੇ ਫੈਸਲੇ ਉਪਰੰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੀ ਸਰਕਾਰ ਦਾ  ਅਸਤੀਫਾ ਸੌਂਪਿਆ। ਕੈਬਨਿਟ ਮੀਟਿੰਗ ਵਿੱਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਨਿਤਨ ਗਡਕਰੀ, ਮੇਨਕਾ ਗਾਂਧੀ, ਨਿਰਮਲਾ ਸੀਤਾਰਮਨ ਆਦਿ ਵੀ ਮੌਜੂਦ ਰਹੇ।

Read More »

ਵਿਦੇਸ਼ੀ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਨਦਾਰ ਜਿੱਤ `ਤੇ ਦਿੱਤੀ ਵਧਾਈ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਸਪੱਸ਼ਟ ਬਹੁੱਮਤ ਹਾਸਲ ਕਰਨ `ਤੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈ ਦਿੱਤੀ ਹੈ।ਵਧਾਈ ਦੇਣ ਵਾਲੇ ਆਗੁਆਂ ਵਿੱਚ ਜਪਾਨ ਦੇ ਪ੍ਰਧਾਨ ਮੰਤਰੀ, ਭੂਟਾਨ ਦੇ ਰਾਜਾ, ਅਫਗਾਨਿਸਤਾਨ ਦੇ ਰਾਸ਼ਟਰਪਤੀ, ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਚੀਨ ਦੇ ਰਾਸ਼ਟਰਪਤੀ ਆਦਿ ਸ਼ਮਾਲ ਹਨ।

Read More »

ਮੋਦੀ ਦੀ ਅਗਵਾਈ `ਚ ਮੁੜ ਬਣੇਗੀ ਐਨ.ਡੀ.ਏ ਦੀ ਸਰਕਾਰ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਸਪੱਸ਼ਟ ਬਹੁੱਮਤ ਮਿਲਣ `ਤੇ ਕੇਂਦਰ ਵਿੱਚ ਮੋਦੀ ਦੀ ਅਗਵਾਈ `ਚ ਮੁੜ ਐਨ.ਡੀ.ਏ ਦੀ ਸਰਕਾਰ ਬਣੇਗੀ।

Read More »

ਅਮੇਠੀ (ਉਤਰ ਪ੍ਰਦੇਸ਼) ਤੋਂ ਰਾਹੁਲ ਗਾਂਧੀ ਪਿਛੇ – ਭਾਜਪਾ ਦੀ ਸਮ੍ਰਿਤੀ ਇਰਾਨੀ ਅੱਗੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਉਤਰ ਪ੍ਰਦੇਸ਼ ਦੀ ਅਮੇਟੀ ਸੀਟ ਤੋਂ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਿੱਛੇ ਹਨ, ਜਦਕਿ ਭਾਜਪਾ ਦੀ ਸਮ੍ਰਿਤੀ ਇਰਾਨੀ ਅੱਗੇ ਹੈ।

Read More »

ਹਰਿਆਣਾ ਵਿੱਚ ਕਲੀਨ ਸਵੀਪ ਵੱਲ ਵਧ ਰਹੀ ਹੈ ਭਾਜਪਾ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਹਰਿਆਣਾ ਭਾਜਪਾ ਸਾਰੀਆਂ 10 ਸੀਟਾਂ `ਤੇ ਜਿੱਤ ਹਾਸਲ ਕਰ ਕੇ ਕਲੀਨ ਸਵੀਪ ਵੱਲ ਵਧ ਰਹੀ ਹੈ।

Read More »