ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਲਘੂਕਥਾ ਸੋਧ ਕੇਂਦਰ ਸੰਮਿਤੀ ਭੁਪਾਲ ਵਲੋਂ 18 ਜੂਨ ਨੂੰ ਕਰਵਾਏ ਜਾ ਰਹੇ ਸਲਾਨਾ ਅਖਿਲ ਭਾਰਤੀਯ ਲਘੂਕਥਾ ਸੰਮੇਲਨ ਚ ਹਿੱਸਾ ਲੈਣ ਲਈ ਪੰਜਾਬ ਤੋਂ ਕਹਾਣੀਕਾਰ ਅਤੇ ਲੇਖਕਾਂ ਦਾ ਇੱਕ ਜਥਾ ਰਵਾਨਾ ਹੋਇਆ। ਰਵਿੰਦਰਨਾਥ ਟੈਗੋਰ ਵਿਸ਼ਵ ਵਿਦਿਆਲਿਆ ਅਤੇ ਵਨਮਾਲੀ ਸਿਰਜਨ ਪੀਠ ਭੁਪਾਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਲਾਨਾ ਉਤਸ਼ਵ ਵਿੱਚ ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਗਿ. ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਤੇ ਗਿ. ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣੇ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਦਾ ਫੈਸਲਾ ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦਾ …
Read More »‘ਅਟਾਰੀ ਜੰਕਸ਼ਨ – ਇੱਕ 161 ਸਾਲ ਪੁਰਾਣਾ ਇਤਿਹਾਸਕ ਰੇਲਵੇ ਸਟੇਸ਼ਨ ਦੀ ਸ਼ੁਰੂ ਕਰਵਾਈ ਸ਼ੂਟਿੰਗ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ‘ਅਟਾਰੀ ਜੰਕਸ਼ਨ – ਇੱਕ 161 ਸਾਲ ਪੁਰਾਣਾ ਇਤਿਹਾਸਕ ਰੇਲਵੇ ਸਟੇਸ਼ਨ’ ਸਿਰਲੇਖ ਵਾਲੀ ਆਗਾਮੀ ਦਸਤਾਵੇਜ਼ੀ ਫਿਲਮ ਦੀ ਸ਼ੂਟਿੰਗ ਅਟਾਰੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਸ਼ਾਟ ਦੇ ਕੇ ਸ਼ੁਰੂ ਕਰਵਾਈ ਗਈ।ਇਹ ਲਘੂ ਫਿਲਮ ਇਸ 161 ਸਾਲ ਪੁਰਾਣੇ ਅਟਾਰੀ ਰੇਲਵੇ ਸਟੇਸ਼ਨ ਦੀ ਇਤਿਹਾਸਕ ਅਮੀਰ ਆਰਕੀਟੈਕਚਰ ਨੂੰ ਦਰਸਾਏਗੀ।ਇੰਡੋ-ਇਸਲਾਮਿਕ ਅਤੇ ਵਿਕਟੋਰੀਅਨ ਆਰਕੀਟੈਕਚਰਲ ਸਟਾਈਲ, ਕਮਾਨ, ਅਤੇ …
Read More »ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਲੋੜਵੰਦ ਵਿਦਿਆਰਥਣਾਂ ਲਈ 3 ਲੱਖ ਦਾ ਚੈਕ ਭੇਂਟ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਬਕਾਇਆ 3 ਲੱਖ ਦਾ ਚੈਕ ਭੇਟ ਕੀਤਾ ਗਿਆ।ਇਹ ਚੈਕ ਗੁਰੂ ਨਾਨਕ ਸਿੱਖਿਆ ਸੇਵਾ ਸੋਸਾਇਟੀ ਚੀਚਾ (ਅੰਮ੍ਰਿਤਸਰ) ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਵਲੋਂ ਸੌਂਪਿਆ …
Read More »ਲੋਕਾਂ ‘ਤੇ ਨਿਗਾਹ ਰੱਖਣ ਲਈ ਚੌਂਕਾਂ ‘ਚ ਲਗਾਏ ਜਾਣਗੇ ਸੀ.ਸੀ.ਟੀ.ਵੀ ਕੈਮਰੇ-ਡਿਪਟੀ ਕਮਿਸ਼ਨਰ
ਵਿਕਾਸ ਸ਼ੁਰੂ ਹੋਣ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਦੇ ਧਿਆਨ ‘ਚ ਲਿਆਉਣਾ ਜਰੂਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਸਮਾਰਟ ਸਿਟੀ ਤਹਿਤ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ਼ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਤਲਵਾੜ ਨੇ …
Read More »ਮਈ 2023 ਤੱੱਕ ਚੱਲਿਆ ‘ਕੈਚ ਦ ਰੇਨ’ ਪ੍ਰੋਜੈਕਟ ਦਾ ਤੀਜਾ ਪੜਾਅ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਜਲ ਸ਼ਕਤੀ ਮੰਤਰਾਲੇ (ਭਾਰਤ ਸਰਕਾਰ) ਵਲੋਂ ਜ਼ਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ ‘ਕੈਚ ਦ ਰੇਨ’ ਪ੍ਰੋਜੈਕਟ ਦਾ ਤੀਜਾ ਪੜਾਅ ਮਈ 2023 ਤੱਕ ਚਲਾਇਆ ਗਿਆ।ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਹਰਸ਼ਾ ਛੀਨਾ, ਰਈਆ, ਚੋਗਾਵਾਂ, ਅਜਨਾਲਾ ਅਤੇ ਵੇਰਕਾ ਬਲਾਕ ਦੇ 50 ਪਿੰਡਾਂ ਵਿੱਚ ਇਹ ਮੁਹਿੰਮ ਚਲਾਈ ਗਈ।ਜ਼ਿਲ੍ਹਾ ਯੂਥ ਅਫ਼ਸਰ …
Read More »ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਦੇੜ ਵਿਖੇ ਨਤਮਸਤਕ ਹੋਏ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਤੋਂ ਤਖ਼ਤ ਸੱਚਖੰਡ ਸਾਹਿਬ ਵਿਖੇ ਗੁਰਦੁਆਰਾ ਸੱਚਖੰਡ ਬੋਰਡ ਦੇ ਪਸ਼ਾਸ਼ਨਿਕ ਅਧਿਕਾਰੀ ਡਾ. ਪਰਵਿੰਦਰ ਸਿੰਘ ਪਸਰੀਚਾ, ਮਨਜਿੰਦਰ ਸਿੰਘ ਸਿਰਸਾ ਸੀਨੀਅਰ ਭਾਜਪਾ ਨੇਤਾ ਅਤੇ ਜਸਬੀਰ ਸਿੰਘ ਧਾਮ ਨੇ ਉਨ੍ਹਾਂ ਨੂੰ ‘ਜੀ ਆਇਆ’ ਕਿਹਾ। ਕੇਂਦਰੀ …
Read More »ਵਿਦੇਸ਼ਾਂ ‘ਚ ਵਸਦੇ ਪੰਜਾਬੀ ਸਾਹਿਤਕਾਰਾਂ/ਕਲਮਕਾਰਾਂ ਨੂੰ ਡਾਇਰੈਕਟਰੀ ਲਈ ਵੇਰਵੇ ਭੇਜਣ ਦੀ ਅਪੀਲ
ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਵਿਦੇਸ਼ਾਂ ਵਿੱਚ ਰਹਿੰਦੇ ਸਾਹਿਤਕਾਰਾਂ (ਕਲਮਕਾਰਾਂ) ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਕਾਰਜਸ਼ੀਲ ਹਨ, ਉਨ੍ਹਾਂ ਮਾਂ ਬੋਲੀ ਪਿਆਰਿਆਂ ਲਈ ਇਕ ਡਾਇਰੈਕਟਰੀ ਪ੍ਰਕਾਸ਼ਿਤ ਕੀਤੀ ਜਾਵੇਗੀ।ਮੀਡੀਆ ਨੂੰ ਜਾਰੀ ਬਿਆਨ ਵਿੱਚ ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਭਾਰਤ ਨੂੰ ਛੱਡ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ, ਯੂਰਪ ਆਦਿ ਦੇਸ਼ਾਂ ਦੇ ਪੰਜਾਬੀ ਲੇਖਕਾਂ …
Read More »ਡਾ. ਪੀ.ਐਸ ਪਸਰੀਚਾ ਨੇ ਪੜਾਈ ‘ਚ ਅੱਵਲ ਆਏ ਵਿਦਿਆਰਥੀ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਬਿਊਰੋ) – ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਸ਼ਾਸ਼ਕ ਡਾ. ਪਰਵਿੰਦਰ ਸਿੰਘ ਪਸਰੀਚਾ ਵਲੋਂ 10ਵੀਂ ਤੇ 12ਵੀਂ ਕਲਾਸ ਵਿੱਚ ਅੱਵਲ ਆਉਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ 10ਵੀਂ ਤੇ 12ਵੀਂ ਕਲਾਸ ਵਿਚੋਂ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਸਿੱਖ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।ਡਾ. ਪਰਵਿੰਦਰ …
Read More »ਬਾਲ ਕਲਾਕਾਰ ਪੁਰਸਕਾਰ ਲਈ ਬਾਲ ਕਵੀ ਦਰਬਾਰਾਂ ਦੀ ਲੜੀ ਸ਼ੁਰੂ
ਗੁਰਮੁਖੀ ਦੇ ਵਾਰਿਸ ਸਾਹਿਤ ਸਭਾ (ਰਜਿ) ਨੇ ਬਾਲ ਕਲਾਕਾਰ ਪੁਰਸਕਾਰ ਕੀਤਾ ਆਰੰਭ ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ) – ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੁਆਰਾ ਸਭਾ ਦੇ ਚੇਅਰਮੈਨ ਗੁਰਵੇਲ ਕੋਹਲਵੀ ਦੀ ਯੋਗ ਅਗਵਾਈ ਵਿੱਚ ਬਾਲ ਕਲਾਕਾਰ ਪੁਰਸਕਾਰ ਆਰੰਭ ਕੀਤਾ ਗਿਆ ਹੈ।ਜਿਸ ਵਿੱਚ ਕਲਾ ਦੇ ਹਰੇਕ ਖੇਤਰ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 5 ਤੋਂ 12 …
Read More »