ਸਮਾਨ ਵਿੱਚ 27 ਵੈਂਟੀਲੇਟਰ, 2 ਐਬੂਲੈਂਸ, 125000 ਮਾਸਕ, 150 ਥਰਮਾਮੀਟਰ ਤੇ 1500 ਪੀ.ਪੀ ਕਿੱਟਾਂ ਸ਼ਾਮਲ ਭੀਖੀ/ਮਾਨਸਾ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਰੋਟਰੀ ਕਲੱਬ ਦੁਆਰਾ ਰੱਖੇ ਇਕ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੱਧੂ ਨੂੰ ‘ਜੀ ਆਇਆਂ’ ਆਖਦਿਆਂ ਦੇਸ਼ ਵਿਚ ਛਾਏ ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਵਿਚ ਅਹਿਮ ਸਹਿਯੋਗ ਦਿੰਦਿਆਂ 42 ਲੱਖ ਰੁਪਏ …
Read More »ਪੰਜਾਬੀ
‘ਘਰ-ਘਰ ਨਿਗਰਾਨੀ’ ਐਪ ਰਾਹੀਂ ਤਿਆਰ ਹੋਵੇਗਾ ਲੋਕਾਂ ਦੀ ਸਿਹਤ ਦਾ ਡਾਟਾਬੇਸ – ਸਿਹਤ ਮੰਤਰੀ ਸਿੱਧੂ
ਕੋਰੋਨਾ ਦੇ ਖ਼ਾਤਮੇ ਤੱਕ ਸੂਬੇ ਦੇ ਹਰ ਘਰ ‘ਤੇ ਰੱਖੀ ਜਾਵੇਗੀ ਨਜ਼ਰਸਾਨੀ ਭੀਖੀ/ਮਾਨਸਾ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਾਨਸਾ ਵਿਖੇ ਇੱਕ ਸਮਾਗਮ ਦੌਰਾਨ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਜੰਗ ਵਿਚ ਹੁਣ ਤੱਕ ਅਹਿਮ ਰੋਲ ਅਦਾ …
Read More »ਸ਼ਹਿਰ ਵਾਸੀ ਹੁਣ ਢਾਬ ਖਟੀਕਾਂ ਹਸਪਤਾਲ ‘ਚ ਦੇ ਸਕਦੇ ਹਨ ਕੋਵਿਡ ਟੈਸਟ ਦੇ ਨਮੂਨੇ – ਸੋਨੀ
ਅਫਵਾਹਾਂ ਤੋਂ ਬਚਣ ਤੇ ਕੋਰੋਨਾ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੰਮ੍ਰਿਤਸਰ ਵਿਚ ਕੋਰੋਨਾ ਨੂੰ ਲੈ ਕੇ ਫੈਲ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਦਾ ਗੰਭੀਰ ਨੋਟਿਸ ਲੈਂਦੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਜੋ ਕੋਵਿਡ ਦੇ ਵੱਧ ਅੰਕੜੇ ਦੇ ਕੇ …
Read More »ਫਰਜ਼ੀ ਦਸਤਾਵੇਜਾਂ ਵਾਲੇੇ ਲੱਖਾਂ ਲੇਬਰ ਬੋਰਡ ਕਾਪੀਆਂ ਦੇ ਫਾਰਮ ਹੋਣਗੇ ਰੱਦ – ਸੁਸ਼ੀਲ ਸ਼ਰਮਾ
ਲੇਬਰ ਵਿਭਾਗ ਕੋਲ ਲੇਬਰ ਸੈਸ ਜਮਾਂ ਕਰਵਾਉਣ ਵਾਲੇ ਠੇਕੇਦਾਰ ਤੇ ਬਿਲਡਿੰਗ ਮਾਲਕ ਹੀ ਕਿਰਤੀਆਂ ਦੀ ਤਸਦੀਕ ਦੇ ਯੋਗ ਧੂਰੀ, 13 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਇਨੀਂ ਦਿਨੀਂ ਲਾਲ ਕਾਪੀਆਂ ਬਨਵਾਉਣ ਵਾਲੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਅਜਿਹੇ ਲੋਕਾਂ ਵਿੱਚ ਬਹੁ-ਗਿਣਤੀ ਅਯੋਗ ਲਾਭਪਾਤਰੀਆਂ ਦੀ ਹੈ।ਇੱਕ-ਦੂਜੇ ਦੇ ਪਿੱਛੇ ਲੱਗ ਕੇ …
Read More »ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਾਪਸੀ ਨਾਲ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ -ਧੂਰਾ
ਧੂਰੀ, 14 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਰਕਿਟ ਕਮੇਟੀ ਧੂਰੀ ਦੇ ਵਾਇਸ ਚੇਅਰਮੈਨ ਅਤੇ ਪਿੰਡ ਧੂਰਾ ਦੇ ਸਰਪੰਚ ਕਾਂਗਰਸੀ ਆਗੂ ਗੁਰਪਿਆਰ ਧੂਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਯੂ.ਪੀ, ਬਿਹਾਰ ਆਪਣੇ ਘਰਾਂ ਨੂੰ ਵਾਪਸ ਪਰਤੇ ਪ੍ਰਵਾਸੀਆਂ ਦੀ ਕਮੀ ਦਾ ਝੋਨੇ ਦੀ ਬਿਜ਼ਾਈ ‘ਤੇ ਭਾਰੀ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।ਪ੍ਰੰਤੂ ਝੋਨੇ ਦੀ ਲਵਾਈ ਦਾ ਕੰਮ …
Read More »ਧੂਰੀ ਵਿੱਚ ਦੁਕਾਨਾਂ ਖੁੱਲੀਆਂ, ਪਰ ਗ੍ਰਾਹਕ ਨਾ-ਮਾਤਰ
ਧੂਰੀ, 14 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੁੜ ਲਾਕਡਾਊਨ ਦਾ ਐਲਾਨ ਕਰਦਿਆਂ ਸ਼ਨੀਵਾਰ ਨੂੰ ਦੁਕਾਨਾਂ ਖੁੱਲ੍ਹੀਆਂ ਰੱਖਣ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਮਿਲਣ ਨਾਲ ਅੱਜ ਦੁਕਾਨਦਾਰਾਂ ਵਲੋਂ ਭਾਵੇਂ ਕੁੱਝ ਰਾਹਤ ਮਹਿਸੂਸ ਕੀਤੀ ਗਈ।ਪ੍ਰੰਤੂ ਬਜ਼ਾਰਾਂ ਵਿੱਚ ਸ਼ਨੀਵਾਰ ਨੂੰ ਗ੍ਰਾਹਕਾਂ ਦੀ ਭਾਰੀ ਕਮੀ …
Read More »ਹਥਿਆਰਾਂ ਸਮੇਤ ਲਸ਼ਕਰ-ਏ-ਤੋਇਬਾ ਦਾ ਤੀਜ਼ਾ ਕਾਰਕੁੰਨ ਪਠਾਨਕੋਟ ਤੋਂ ਕਾਬੂ – ਡੀ.ਜੀ.ਪੀ
ਚੰਡੀਗੜ੍ਹ, 14 ਜੂਨ (ਪੰਜਾਬ ਪੋਸਟ ਬਿਊਰੋ) – ਕਸ਼ਮੀਰ ਵਾਦੀ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜੰਮੂ ਕਸ਼ਮੀਰ ਨਾਲ ਸਬੰਧਤ ਦੋ ਲਸ਼ਕਰ-ਏ-ਤੋਇਬਾ ਦੇ ਕਾਰਕੁੰਨ ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਵਾਨੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ, ਪੰਜਾਬ ਪੁਲਿਸ ਨੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਤੀਜੇ ਸਾਥੀ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ, …
Read More »ਨਿਤਿਨ ਗਡਕਰੀ ਵਲੋਂ ਘੱਟੋ-ਘੱਟ ਸਮਰਥਨ ਮੁੱਲ ਘਟਾਉਣ ਸਬੰਧੀ ਖਬਰਾਂ ਤੋਂ ਇਨਕਾਰ
ਅਜਿਹੀਆਂ ਖਬਰਾਂ ਨੂੰ ਮੰਦਭਾਵਨਾ ਤੋਂ ਪ੍ਰੇਰਿਤ ਤੇ ਗ਼ਲਤ ਦੱਸਿਆ ਚੰਡੀਗੜ੍ਹ, 14 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਨਿਤਿਨ ਗਡਕਰੀ ਨੇ ਮੀਡੀਆ ਦੇ ਇੱਕ ਵਰਗ ਵਲੋਂ ਪੇਸ਼ ਕੀਤੀਆਂ ਗਈਆਂ ਉਨ੍ਹਾਂ ਰਿਪੋਰਟਾਂ ਨੂੰ ਝੂਠੀਆਂ ਤੇ ਗਲਤ ਦੱਸਿਆ ਹੈ, ਜਿਸ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਲਿਕਿਆ ਗਿਆ ਸੀ ਕਿ ਘੱਟੋ-ਘੱਟ ਸਮਰਥਨ ਮੁੱਲ …
Read More »ਜਿਲ੍ਹੇ ਵਿੱਚ ਸ਼ਨੀਵਾਰ ਨੂੰ 4 ਹੋਰਾਂ ਦੀ ਮੈਡੀਕਲ ਰਿਪੋਰਟ ਆਈ ਕਾਰੋਨਾ ਪਾਜੀਟਿਵ
ਕੁੱਲ ਪਾਜ਼ਟਿਵ 142, 75 ਕਰੋਨਾ ਰਿਕਵਰ, ਐਕਟਿਵ ਕੇਸ 63 ਤੇ ਹੁਣ ਤੱਕ ਮੋਤਾਂ ਚਾਰ ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ 295 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 4 ਲੋਕ ਕਰੋਨਾ ਪਾਜੀਟਿਵ ਅਤੇ 291 ਲੋਕ ਕਰੋਨਾ ਨੈਗੇਟਿਵ ਆਏ ਹਨ।ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ …
Read More »ਅੰਮ੍ਰਿਤਸਰ ‘ਚ ਅੱਜ ਚਾਰ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੀ ਮੌਤ – 20 ਹੋਰ ਪਾਜੀਟਿਵ ਕੇਸ ਮਿਲੇ
ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਗੁਰੁ ਨਗਰੀ ਵਿੱਚ 4 ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਜਿਲ੍ਹੇ ਵਿੱਚ ਕੁੱਲ ਮੌਤਾਂ ਦੀ ਸੰਖਿਆ ਵਧ ਕੇ 19 ਹੋ ਗਈ ਹੈ। ਇਸ ਤੋਂ ਇਲਾਵਾ 20 ਹੋਰ ਨਵੇਂ ਕਰੋਨਾ ਪਾਜੀਟਿਵ ਕੇਸ ਵੀ ਮਿਲੇ ਹਨ। ਸਿਹਤ ਵਿਭਾਗ ਤੋਂ ਮਿਲੀ ਵੇਰਵੇ ਅਨੁਸਾਰ ਚਾਰ ਕਰੋਨਾ …
Read More »
Punjab Post Daily Online Newspaper & Print Media