Monday, July 14, 2025
Breaking News

ਨਿਤਿਨ ਗਡਕਰੀ ਵਲੋਂ ਘੱਟੋ-ਘੱਟ ਸਮਰਥਨ ਮੁੱਲ ਘਟਾਉਣ ਸਬੰਧੀ ਖਬਰਾਂ ਤੋਂ ਇਨਕਾਰ

ਅਜਿਹੀਆਂ ਖਬਰਾਂ ਨੂੰ ਮੰਦਭਾਵਨਾ ਤੋਂ ਪ੍ਰੇਰਿਤ ਤੇ ਗ਼ਲਤ ਦੱਸਿਆ

ਚੰਡੀਗੜ੍ਹ, 14 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਨਿਤਿਨ ਗਡਕਰੀ ਨੇ ਮੀਡੀਆ ਦੇ ਇੱਕ ਵਰਗ ਵਲੋਂ ਪੇਸ਼ ਕੀਤੀਆਂ ਗਈਆਂ ਉਨ੍ਹਾਂ ਰਿਪੋਰਟਾਂ ਨੂੰ ਝੂਠੀਆਂ ਤੇ ਗਲਤ ਦੱਸਿਆ ਹੈ, ਜਿਸ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਲਿਕਿਆ ਗਿਆ ਸੀ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਘਟਾਏ ਜਾਣ ਦੀ ਸੰਭਾਵਨਾ ਹੈ।ਉਨ੍ਹਾਂ ਅਜਿਹੀਆਂ ਰਿਪੋਰਟਾਂ ਨੂੰ ਮੰਦਭਾਵਨਾ ਤੋਂ ਵੀ ਪ੍ਰੇਰਿਤ ਕਰਾਰ ਦਿੱਤਾ ਹੈ। ਜਾਰੀ ਬਿਆਨ ੋਿਵੱਚ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਸਦਾ ਇਹੋ ਸਟੈਂਡ ਰਿਹਾ ਹੈ ਤੇ ਉਹ ਇਸ ਦੀ ਵਕਾਲਤ ਵੀ ਕਰਦੇ ਰਹੇ ਹਨ ਕਿ ਕਿਸਾਨਾਂ ਦੀਆਂ ਝੋਨੇ/ਚਾਵਲ, ਕਣਕ, ਕਮਾਦ/ਗੰਨਾ ਜਿਹੀਆਂ ਫ਼ਸਲਾਂ ਦੀ ਬਦਲਵੇਂ ਤਰੀਕਿਆਂ ਨਾਲ ਵਰਤੋਂ ਕਰ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਵੱਖ-ਵੱਖ ਢੰਗ-ਤਰੀਕੇ ਲੱਭੇ ਜਾਣ। ਉਨਾਂ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਜਦੋਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ, ਤਦ ਉਹ ਖੁਦ ਉਥੇ ਮੌਜੂਦ ਸਨ, ਇਸ ਲਈ ਉਨ੍ਹਾਂ ਵਲੋਂ ਐਮ.ਐਸ.ਪੀ ਘਟਾਉਣ ਦੀ ਗੱਲ ਆਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
               ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੀ ਸਦਾ ਕਿਸਾਨਾਂ ਨੂੰ ਬਿਹਤਰ ਆਮਦਨ ਮੁਹੱਈਆ ਕਰਵਾਉਣ ਦੀ ਤਰਜ਼ੀਹ ਰਹੀ ਹੈ ਅਤੇ ਉਸੇ ਭਾਵਨਾ ਵਿੱਚ ਐਮ.ਐਸ.ਪੀ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਕੀਮਤਾਂ ਦਿਵਾਉਣ ਲਈ ਫ਼ਸਲਾਂ ਦੀ ਪ੍ਰਣਾਲੀ ਵਿੱਚ ਤਬਦੀਲੀਆਂ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ।ਉਦਾਹਰਣ ਵਜੋਂ ਖ਼ੁਰਾਕੀ ਤੇਲ ਬੀਜ਼ ਉਗਾਉਣ ਵਿੱਚ ਬਹੁਤ ਬਿਹਤਰ ਸੰਭਾਵਨਾਵਾਂ ਹਨ।ਕਿਉਂਕਿ ਭਾਰਤ ਹਰ ਸਾਲ ਇਨ੍ਹਾਂ ਦੀ ਦਰਾਮਦ ‘ਤੇ 90,000 ਕਰੋੜ ਰੁਪਏ ਖ਼ਰਚ ਕਰਦਾ ਹੈ।ਗਡਕਰੀ ਨੇ ਕਿਹਾ ਕਿ ਇਸੇ ਤਰ੍ਹਾਂ ਚਾਵਲ / ਝੋਨੇ / ਕਣਕ / ਮੱਕੀ ਤੋਂ ਈਥਾਨੌਲ ਦੇ ਉਤਪਾਦਨ ਨਾਲ ਵੀ ਉਨ੍ਹਾਂ ਨੂੰ ਨਾ ਸਿਰਫ਼ ਬਿਹਤਰ ਮੁਨਾਫ਼ਾ ਮਿਲੇਗਾ, ਸਗੋਂ ਦਰਾਮਦ ਦੇ ਬਿਲਾਂ ਦੀ ਵੀ ਬੱਚਤ ਹੋਵੇਗੀ।ਇਸ ਤੋਂ ਇਲਾਵਾ ਇਹ ਜੈਵਿਕ-ਈਂਧਣ ਵਧੇਰੇ ਵਾਤਾਵਰਣ-ਮਿੱਤਰ ਵੀ ਹਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …