ਧੂਰੀ, 14 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੁੜ ਲਾਕਡਾਊਨ ਦਾ ਐਲਾਨ ਕਰਦਿਆਂ ਸ਼ਨੀਵਾਰ ਨੂੰ ਦੁਕਾਨਾਂ ਖੁੱਲ੍ਹੀਆਂ ਰੱਖਣ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਮਿਲਣ ਨਾਲ ਅੱਜ ਦੁਕਾਨਦਾਰਾਂ ਵਲੋਂ ਭਾਵੇਂ ਕੁੱਝ ਰਾਹਤ ਮਹਿਸੂਸ ਕੀਤੀ ਗਈ।ਪ੍ਰੰਤੂ ਬਜ਼ਾਰਾਂ ਵਿੱਚ ਸ਼ਨੀਵਾਰ ਨੂੰ ਗ੍ਰਾਹਕਾਂ ਦੀ ਭਾਰੀ ਕਮੀ ਦੇਖਣ ਨੂੰ ਮਿਲੀ।
ਵਪਾਰੀ ਆਗੂ ਵਿਕਾਸ ਜੈਨ ਅਤੇ ਪਵਨ ਕੁਮਾਰ ਨੇ ਸਰਕਾਰ ਦੇ ਇਸ ਫੈਸਲੇ ਨੂੰ ਹਾਸੋ-ਹੀਣਾ ਦੱਸਦਿਆਂ ਕਿਹਾ ਕਿ ਪਤਾ ਨਹੀਂ ਕੀ ਸੋਚ ਕੇ, ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਬਜ਼ਾਰ ਖੋਲ੍ਹਣੇ ਹਨ, ਪਰੰਤੂ ਗ੍ਰਾਹਕ ਤਾਲਾਬੰਦੀ ਦਾ ਹੁਕਮ ਜਾਰੀ ਕਰਕੇ ਘਰਾਂ ਅੰਦਰ ਬੰਦ ਰੱਖਣੇ ਹਨ, ਤਾਂ ਦੁਕਾਨਾਂ ਖੁਲਵਾਉਣ ਦਾ ਕੀ ਫਾਇਦਾ।ਉਹਨਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਸੂਬੇ ਦੇ ਮੱਧ ਵਰਗੀ ਲੋਕ ਆਰਥਿਕ ਤੰਗੀ-ਤੁਰਸ਼ੀਆਂ ਦੇ ਚਲਦਿਆਂ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …