Wednesday, November 25, 2026

ਪੰਜਾਬੀ

ਜਿਲ੍ਹੇ ਵਿੱਚ 6 ਕੋਰੋਨਾ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

3 ਹੋਰ ਵਿਅਕਤੀਆਂ ਦੀ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ – ਡਾ. ਮਲਹੋਤਰਾ ਪਟਿਆਲਾ, 13 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1549 ਸੈਂਪਲਾਂ ਵਿਚੋਂ 691 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 685 ਨੈਗੇਟਿਵ ਅਤੇ 6 ਕੋਵਿਡ-19 ਪੌਜ਼ਟਿਵ ਪਾਏ ਗਏ ਹਨ, ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ ਅਤੇ …

Read More »

ਬਠਿੰਡਾ ਜਿਲੇ ਵਿੱਚ ਮਿਲੀ ਇੱਕ ਪਾਜ਼ਟਿਵ ਰਿਪੋਰਟ – ਇਕ ਹੋਰ ਨੇ ਦਿੱਤੀ ਕਰੋਨਾ ਨੂੰ ਮਾਤ

ਬਠਿੰਡਾ, 13 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿੱਚ ਅੱਜ ਇਕ ਹੋਰ ਮਰੀਜ਼ ਨੇ ਕਰੋਨਾ ਨੂੰ ਮਾਤ ਦਿੱਤੀ ਹੈ।ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਇਹ 10 ਸਾਲ ਦੀ ਬੱਚੀ ਹੈ।ਜਿਸ ਨੇ ਕਰੋਨਾ ਨੂੰ ਹਰਾ ਕੇ ਜਿੰਦਗੀ ਦੀ ਜੰਗ ਜਿੱਤੀ ਹੈ।ਉਨਾਂ ਨੇ ਦੱਸਿਆ ਕਿ ਜੇਕਰ ਅਸੀਂ ਸਾਵਧਾਨੀਆਂ ਰੱਖੀਏ …

Read More »

ਖ਼ਾਲਸਾ ਕਾਲਜ ਦੇ ਪ੍ਰਬੰਧਕੀ ਬਲਾਕ ਵਿਖੇ ਲਗਾਈ ‘ਸੈਨੇਟਾਈਜੇਸ਼ਨ ਟਨਲ’

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਤਹਿਤ ‘ਸੈਨੇਟਾਈਜੇਸ਼ਨ ਟਨਲ’ ਕਾਲਜ ਦੇ ਪ੍ਰਬੰਧਕੀ ਬਲਾਕ ਵਿਖੇ ਲਗਾਈ ਗਈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਜਾਰੀ ਹੁਕਮਾਂ ਤਹਿਤ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਸੈਨੇਟਾਈਜੇਸ਼ਨ ਮਸ਼ੀਨ ਨੂੰ ਕਾਲਜ ਕੰਟੀਨ ਨਾਲ ਸਥਿਤ ਐਡਮਨੀਸਟ੍ਰੇਟਿਵ ਬਲਾਕ ਦੇ ਮੁੱਖ ਦੁਆਰ …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਵੈਬੀਨਾਰ ਆਨ ਕਰੇਂਟ ਲਰਨਿੰਗ ਇੰਮਪੈਕਟ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਵੈਬੀਨਾਰ ਆਨ ਕਰੇਂਟ ਲਰਨਿੰਗ ਇੰਮਪੈਕਟ’ ਦਾ ਆਯੋਜਨ ਕੀਤਾ ਗਿਆ। ਸਿੱਖਿਆ ਦੇ ਵੱਖ-ਵੱਖ ਖੇਤਰ ਤੇ ਇਸ ਮਹਾਂਮਾਰੀ ਸਮੇਂ ਇਸ ਦੇ ਅਸਰ ਨੂੰ ਪੇਸ਼ ਕਰਨ ਲਈ 3 ਦਿਨਾਂ ਦੀ ਲੈਕਚਰ ਲੜੀ ਤਿਆਰ ਕੀਤੀ ਗਈ।ਜਿਸ ’ਚ ਦਿੱਲੀ, ਨੋਇਡਾ, ਅੰਮ੍ਰਿਤਸਰ ਤੋਂ ਤਜਰਬੇਕਾਰ ਵਿਅਕਤੀਆਂ ਨੇ ‘ਮੈਕਸੀਮਾਈਜ਼ਿੰਗ ਦੀ ਇੰਪੈਕਟ ਆਫ਼ ਕਮਿਊਨੀਕੇਸ਼ਨਸ, ਕਸਟਮਰ ਰਿਲੇਸ਼ਨਸ਼ਿਪ …

Read More »

ਮੇਅਰ ਰਿੰਟੂ, ਵਿਧਾਇਕ ਦੱਤੀ ਤੇ ਨਿਗਮ ਕਮਿਸ਼ਨਰ ਮਿੱਤਲ ਵਲੋਂ ਸੜਕਾਂ ਬਣਾਉਣ ਦੇ ਕੰਮ ਦਾ ਸ਼ੁਭਆਰੰਭ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਇਕ ਸੁਨੀਲ ਦੱਤੀ ਅਤੇ ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨਾਲ ਮਿਲ ਕੇ ਟਰਿਲੀਅਮ ਮਾਲ ਦੇ ਬਾਹਰ ਸੜਕਾਂ ਦੇ ਵਿਕਾਸ ਕਾਰਜ਼ਾਂ ਦਾ ਸ਼ੁਭਆਰੰਭ ਕੀਤਾ।ਮੇਅਰ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ-19 ਕਰੋਨਾ ਵਾਇਰਸ ਕਰਕੇ ਜਿਹੜੇ ਵਿਕਾਸ ਦੇ ਕੰਮ ਰੁੱਕ ਗਏ ਸਨ, ਉਨਾਂ ਦੀ ਸ਼ੁਰੂਆਤ ਕਰ ਦਿੱਤੀ …

Read More »

ਲੋੜਵੰਦ ਕਿੰਨਰਾਂ ਦੇ ਚੁੱਲੇ ਵੀ ਤੱਪਦੇ ਰੱਖਣ ਲਈ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ

ਕਿਸੇ ਵੀ ਜਰੂਰਤਮੰਦ ਨੂੰ ਭੁੱਖਿਆਂ ਨਹੀਂ ਰਹਿਣ ਦੇਵਾਂਗੇ – ਡਾ.ਓਬਰਾਏ ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ -ਸੁਖਬੀਰ ਸਿੰਘ) – ਆਪਣੀ ਨਿੱਜੀ ਕਮਾਈ `ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਅੰਦਰ ਵੱਡੇ ਸੇਵਾ ਕਾਰਜ ਕਰਨ ਵਾਲੇ ਡਾ. ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਪੰਜਾਬ ਭਰ `ਚ ਲੋੜਵੰਦ ਕਿਨਰਾਂ ਨੂੰ ਵੀ ਸੁੱਕਾ ਰਾਸ਼ਨ ਦਿੱਤਾ …

Read More »

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਅੰਤਿਮ ਅਰਦਾਸ ਮੌਕੇ ਭਰਪੂਰ ਸ਼ਰਧਾਂਜਲੀਆਂ ਭੇਟ

ਦੋ ਦਿਨ ਦੇ ਲੌਕਡਾਊਨ ਕਾਰਨ ਇੱਕ ਦਿਨ ਪਹਿਲਾਂ ਹੀ ਪਾਉਣਾ ਪਿਆ ਗਿਆ ਭੋਗ ਸਮਰਾਲਾ, 13 ਜੂਨ (ਪੰਜਾਬ ਪੋਸਟ -ਕੰਗ) – ਪੰਜਾਬੀ ਸਾਹਿਤ ਦੀ ਉਘੀ ਸਖਸ਼ੀਅਤ ਪ੍ਰੋ. ਹਮਦਰਵੀਰ ਨੌਸ਼ਹਿਰਵੀ, ਜੋ ਬੀਤੀ 2 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਉਨ੍ਹਾਂ ਦੇ ਗ੍ਰਹਿ ਕਵਿਤਾ ਭਵਨ ਵਿਖੇ …

Read More »

ਸਮਾਜ ਸੇਵੀਆਂ ਨੇ ਟਰੱਸਟ ਨੂੰ ਦਾਨ ਕੀਤੀ ਕਣਕ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਸੰਧੂ) – ਪਿੰਡ ਮੱਜੂਕੇ ਦੇ ਵਸਨੀਕ ਗੁਰਮੀਤ ਸਿੰਘ ਤੇ ਪ੍ਰਦੀਪ ਸਿੰਘ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਖੁਰਦ ਦੇ ਗੁਰਿੰਦਰ ਸਿੰਘ ਬੈਂਸ ਵੱਲੋਂ ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸੱਟ ਰਜਿ. ਸੁਲਤਾਨਵਿੰਡ ਵਿਖੇ 40 ਤੋੜੇ ਕਣਕ ਦੀ ਕੀਤੀ ਗਈ।ਟਰੱਸਟ ਮੁੱਖੀ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਟਰਸੱਟ ਬਜ਼ੁਰਗ ਮਾਤਾਵਾਂ, ਮਹਿਲਾਵਾਂ ਤੇ …

Read More »

ਮੋਹਨ ਸਿੰਘ ਢਾਹੇ ਵੱਲੋਂ ਲੰਗਰ ਗੁਰੂ ਰਾਮਦਾਸ ਜੀ ਲਈ 21 ਹਜ਼ਾਰ ਦੀ ਰਾਸ਼ੀ ਭੇਟ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਜ਼ਿਲ੍ਹਾ ਰੋਪੜ ਦੇ ਪਿੰਡ ਢਾਹੇ ਤੋਂ ਜਥੇਦਾਰ ਮੋਹਨ ਸਿੰਘ ਢਾਹੇ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਨ ’ਤੇ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਸ. ਮਨਜੀਤ ਸਿੰਘ ਬਾਠ, ਪ੍ਰੋ. ਸੁਖਦੇਵ ਸਿੰਘ ਅਤੇ ਹੋਰ।

Read More »

ਕੋਵਿਡ-19 ਸੰਗਤਾਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨ – ਭਾਈ ਮਹਿਤਾ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾ ਮਹਾਮਾਰੀ ਕਾਰਨ ਬਣੇ ਹੋਏ ਅਣਸੁਖਾਵੇਂ ਹਾਲਾਤਾਂ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਸੰਗਤ ਲਈ ਸਾਵਧਾਨੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਚੇਤ ਰੂਪ ਵਿਚ ਕਾਰਜਸ਼ੀਲ ਹੈ।ਇਕ ਵਾਰ ਮੁੜ ਕੋਰੋਨਾ ਦਾ ਪ੍ਰਕੋਪ ਵਧਣ ਕਾਰਨ ਸ਼੍ਰੋਮਣੀ ਕਮੇਟੀ ਨੇ ਸੇਵਾਦਾਰਾਂ ਨੂੰ ਹਰ ਪੱਧਰ ’ਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਯਕੀਨੀ …

Read More »