Wednesday, November 25, 2026

ਪੰਜਾਬੀ

ਮੁਹਾਲੀ ’ਚ ਵੱਧ ਰੇਟ ’ਤੇ ਸੈਨੀਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ

ਚੰਡੀਗੜ, 27 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੀ ਲਈ ਲਗਾਏ ਗਏ ਕਰਫਿਊ ਦੌਰਾਨ ਵਸਤਾਂ ਨੂੰ ਵੱਧ ਭਾਅ ਉਤੇ ਨਾ ਵੇਚਣ ਸਬੰਧੀ ਮੁੱਖ ਡਾਇਰੈਕਟ ਵਿਜੀਲੈਂਸ ਬਿਊਰੋ ਪੰਜਾਬ ਕੇ. ਉਪਲ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਬਿਊਰੋ ਦੇ ਉਡਣ ਦਸਤੇ ਨੇ ਐਸ.ਏ.ਐਸ ਨਗਰ ਦੇ ਫੇਜ਼ 3 ਬੀ-2, ਵਿਖੇ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਕਾਬੂ ਕੀਤਾ ਹੈ। …

Read More »

ਕੈਪਟਨ ਅਮਰਿੰਦਰ ਸਿੰਘ ਵਲੋਂ ਬਾਗਬਾਨੀ ਪੈਦਾਵਾਰ ਨੂੰ ਸੰਭਾਲਣ ਤੇ ਮੰਡੀਕਰਨ ਵਾਸਤੇ ਸ਼ਰਤਾਂ ਨਾਲ ਇਜਾਜ਼ਤ

ਮੌਸਮੀ ਹਾਲਾਤਾਂ ਮੁਤਾਬਕ ਕਣਕ ਦੀ ਵਾਢੀ 12 ਤੋਂ 15 ਅਪ੍ਰੈਲ ਤੱਕ ਸ਼ੁਰੂ ਹੋਵੇਗੀ ਚੰਡੀਗੜ੍ਹ, 27 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਇਤਹਿਆਤੀ ਕਦਮਾਂ ਤਹਿਤ ਸਬੰਧਤ ਲੋੜੀਂਦੀਆਂ ਸ਼ਰਤਾਂ ਨਾਲ ਕਿਸਾਨਾਂ ਨੂੰ ਬਾਗਬਾਨੀ ਦੀ ਪੈਦਾਵਾਰ ਨੂੰ ਸੰਭਾਲਣ ਅਤੇ ਮੰਡੀਕਰਨ ਦੀ ਇਜਾਜ਼ਤ ਦੇਣ ਲਈ ਸਬੰਧਤ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਹਨ।ਇਸ ਦੇ ਨਾਲ ਹੀ …

Read More »

ਰਾਜ ‘ਚ ਕਰਫਿਊ ਦੌਰਾਨ ਔਰਤਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਪੁਲਿਸ ਮੁਲਾਜ਼ਮ – ਮਨੀਸ਼ਾ ਗੁਲਾਟੀ

ਚੰਡੀਗੜ੍ਹ, 27 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਲਗਾਏ ਗਏ ਕਰਫਿਊ ਦੋਰਾਨ ਪੁਲਿਸ ਮੁਲਾਜ਼ਮਾਂ ਵਲੋਂ ਔਰਤਾਂ ਨਾਲ ਠੀਕ ਤਰ੍ਹਾਂ ਨਾਲ ਪੇਸ਼ ਨਹੀਂ ਆਇਆ ਜਾ ਰਿਹਾ ਜਿਸ ਸਬੰਧੀ ਸੂਬੇ ਦੇ ਵੱਖ-ਵੱਖ ਥਾਵਾਂ …

Read More »

ਕੋਰੋਨਾ ਦਾ ਅੰਤ ਹੈ ਪੱਕਾ…

ਮੇਰੀ ਇੱਕ ਗੱਲ ‘ਤੇ ਗੌਰ ਫ਼ਰਮਾਓ, ਐਵੇਂ ਨਾਂ ਗੱਲ ਨੂੰ ਮਖ਼ੌਲ `ਚ ਉਡਾਓ, ਬੇਸ਼ੱਕ ਕਰੋਨਾ ਮਹਾਂਮਾਰੀ ਨੇ ਕੀਤਾ ਹੈ ਧੱਕਾ, ਪਰ ਜਿਸ ਦਾ ਜਨਮ ਹੋਇਆ ਹੈ, ਉਸ ਦਾ ਅੰਤ ਵੀ ਹੋਵੇਗਾ ਪੱਕਾ। ਤੁਸੀਂ ਦੇਖਿਓ ਇਸ ਨੂੰ ਕੋਈ ਹਰਾ ਨਾ ਪਾਵੇਗਾ, ਪਰ ਖ਼ਾਤਮਾ ਇਸ ਦਾ ਖ਼ੁਦ-ਬ-ਖ਼ੁਦ ਹੋ ਜਾਵੇਗਾ, ਇਸ ਦੀ ਕੜੀ ਨੂੰ ਤੋੜਨਾ ਸਾਡੇ ਹੀ ਹੱਥ ਹੈ , ਇਸ ਨੂੰ ਫੈਲਾਇਆ …

Read More »

ਡਰ ਕਰੋਨਾ ਦਾ…

             ਚੀਨ, ਇਟਲੀ, ਸਪੇਨ, ਅਮਰੀਕਾ, ਫਰਾਂਸ, ਇਰਾਨ ਅਰਥਾਤ ਪੂਰੀ ਦੁਨੀਆਂ ਨੂੰ ਆਪਣਾ ਪ੍ਰਕੋਪ ਦਿਖਾ ਚੁੱਕਿਆ ਕਰੋਨਾ, ਹੁਣ ਭਾਰਤ ‘ਚ ਵੀ ਆਪਣੇ ਪੈਰ ਪਸਾਰ ਰਿਹਾ ਹੈ।ਦੁਨੀਆਂ ਭਰ ਵਿੱਚ ਇਸ ਖਤਰਨਾਕ ਵਾਇਰਸ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਵਿਕਸਿਤ ਤੇ ਵਿਕਾਸ ਕਰ ਰਹੇ ਮੁਲਕਾਂ ਦੀਆਂ ਸਰਕਾਰਾਂ ਨੇ ਨਾਗਰਿਕਾਂ ਨੂੰ ਘਰਾਂ ਵਿੱਚ ਬੰਦ ਕਰ ਕੇ ਰੱਖ …

Read More »

ਵਾਇਰਸ ਕਰੋਨਾ

ਬਚਾਓ ਵਿੱਚ ਬਚਾਓ ਦੋਸਤੋ, ਗੱਲ ਨਾ ਦਿਲੋਂ ਭੁਲਾਓ ਦੋਸਤੋ। ਆਪਣਾ ਬਚਾਅ ਆਪੇ ਕਰਕੇ, ਨਵੇਂ ਪੂਰਨੇ ਪਾਓ ਦੋਸਤੋ। ਪ੍ਰਸ਼ਾਸ਼ਨ ਦਾ ਵੀ ਸਾਥ ਹੈ ਦੇਣਾ, ਦੂਜਿਆਂ ਨੂੰ ਸਮਝਾਓ ਦੋਸਤੋ। ਟਿਕ ਕੇ ਬਹਿਣ ਦਾ ਘਰ ਹੈ ਫਾਇਦਾ, ਬਾਹਰ ਨਾ ਕਿਧਰੇ ਜਾਓ ਦੋਸਤੋ। ਨਜਿੱਠੀਏ ਕੋਰੋਨਾ ਦੇ ਨਾਲ ਮਿਲ ਕੇ, ਏਕਾ ਕਰ ਦਿਖਾਓ ਦੋਸਤੋ। ਲੁਕਾਈ ਤੇ ਦੇਸ਼ ਦੇ ਹਿੱਤ ਵਿੱਚ, ਚੰਗੇ ਕਰਮ ਕਮਾਓ ਦੋਸਤੋ। ਦੂਰੀ …

Read More »

ਘਰਾਂ ਵਿਚ ਜ਼ਰੂਰੀ ਵਸਤਾਂ ਦੀ ‘ਹੋਮ ਡਿਲਵਰੀ’ ਸ਼ੁਰੂ – ਡੀ.ਸੀ

ਵੱਧ ਰੇਟ ਵਸੂਲਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ਦੌਰਾਨ ਲੋਕਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰਸ਼ਾਸ਼ਨ ਨੇ ਅੱਜ ਤੋਂ ਇੰਨਾਂ ਵਸਤਾਂ ਦੀ ਹੋਮ ਡਿਲਵਰੀ ਸ਼ੁਰੂ ਕਰ ਦਿੱਤੀ ਹੈ।ਵੱਖ-ਵੱਖ ਐਸੋਸੀਏਸ਼ਨਾਂ ਦਾ ਸਹਿਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ।ਕਈ ਥਾਵਾਂ ਤੋਂ ਆਮ ਨਾਲੋਂ ਵੱਧ ਰੇਟ ਵਸੂਲਣ ਦੀਆਂ …

Read More »

ਕੋਰੋਨਾ ਵਾਇਰਸ – ਗੁਰਜੀਤ ਔਜਲਾ ਨੇ ਮੈਡੀਕਲ ਕਾਲਜ ਨੂੰ ਇਕ ਕਰੋੜ ਗ੍ਰਾਂਟ ਦੇਣ ਦਾ ਐਲਾਣ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਪਣੇ ਐਮ.ਪੀ. ਲੈੱਡ ਫੰਡ ਵਿਚੋਂ 1 ਕਰੋੜ ਰੁਪਏ ਮੈਡੀਕਲ ਸੇਵਾਵਾਂ ਲਈ ਮੈਡੀਕਲ ਕਾਲਜ ਨੂੰ ਦੇਣ ਦਾ ਐਲਾਣ ਕੀਤਾ। ਉਨਾਂ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਸਿਵਲ ਸਰਜਨ ਦੀ ਸਲਾਹ ਨਾਲ ਆਮ ਜਨਤਾ ਦੀ ਭਲਾਈ ਲਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵੀ ਜੇਕਰ ਕਿਸੇ ਮੈਡੀਕਲ ਸਹੁਲਤ ਲਈ ਗ੍ਰਾਂਟ …

Read More »

ਰੈਡ ਕਰਾਸ ਸੁਸਾਇਟੀ ਕੋਵਿਡ-19 ਰਲੀਫ ਫੰਡ ਲਈ ਖੁੱਲੇਗਾ ਬੈਂਕ ਖਾਤਾ – ਔਜਲਾ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਜ਼ਿਲ੍ਹਾ ਪੱਧਰ ‘ਤੇ ਸਹਾਇਤਾ ਲਈ ਰੈਡ ਕਰਾਸ ਸੁਸਾਇਟੀ ਕੋਵਿਡ-19 ਰਿਲੀਫ ਫੰਡ ਨਾਮ ‘ਤੇ ਬੈਂਕ ਖਾਤਾ ਖੁਲਵਾਉਣ ਦਾ ਫੈਸਲਾ ਕੀਤਾ ਹੈ।ਔਜਲਾ ਨੇ ਕਿਹਾ ਕਿ ਕਈ ਲੋਕਾਂ ਨੇ ਉਨਾਂ ਨੂੰ ਤੇ ਡਿਪਟੀ ਕਮਿਸ਼ਨਰ …

Read More »

ਗਰੀਬਾਂ ਲਈ ਕਣਕ ਦੇ ਭੰਡਾਰ ਖੋਹਲੇ ਕੇਂਦਰ ਅਤੇ ਸੂਬਾ ਸਰਕਾਰ – ਬੀਬੀ ਖਾਲਸਾ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੰਧੂ) – ਕੋਰੋਨਾ ਵਾਇਰਸ ਦੀ ਆੜ ਵਿਚ ਦੁਕਾਨਾਂ ‘ਤੇ ਮਹਿੰਗੇ ਭਾਅ ਦਾ ਆਟਾ ਵਿੱਕ ਰਿਹਾ ਹੈ।14 ਐਪ੍ਰਲ ਤੱਕ ‘ਲਾਕ ਡਾਊਨ’ ਦੇ ਆਦੇਸ਼ ਹੋਣ ਕਾਰਨ ਸਰਮਾਏਦਾਰਾਂ ਨੇ ਆਟਾ ਆਪਣੇ ਘਰ ਵਿਚ ਸਟੋਰ ਕਰ ਲਿਆ ਹੈ ਅਤੇ ਮਜ਼ਦੂਰ ਵਰਗ ਅਤੇ ਆਮ ਲੋਕ ਰੋਟੀ ਤੋਂ ਮੋਹਤਾਜ਼ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਉਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ …

Read More »