Sunday, December 22, 2024

ਘਰਾਂ ਵਿਚ ਜ਼ਰੂਰੀ ਵਸਤਾਂ ਦੀ ‘ਹੋਮ ਡਿਲਵਰੀ’ ਸ਼ੁਰੂ – ਡੀ.ਸੀ

ਵੱਧ ਰੇਟ ਵਸੂਲਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ਦੌਰਾਨ ਲੋਕਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰਸ਼ਾਸ਼ਨ ਨੇ ਅੱਜ ਤੋਂ PPNJ2603202008ਇੰਨਾਂ ਵਸਤਾਂ ਦੀ ਹੋਮ ਡਿਲਵਰੀ ਸ਼ੁਰੂ ਕਰ ਦਿੱਤੀ ਹੈ।ਵੱਖ-ਵੱਖ ਐਸੋਸੀਏਸ਼ਨਾਂ ਦਾ ਸਹਿਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ।ਕਈ ਥਾਵਾਂ ਤੋਂ ਆਮ ਨਾਲੋਂ ਵੱਧ ਰੇਟ ਵਸੂਲਣ ਦੀਆਂ ਆਈਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਂਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਬੰਧਤ ਵਿਭਾਗਾਂ ਨੂੰ ਇਸ ਮੁੱਦੇ ਉਤੇ ਚੌਕਸ ਕਰਦੇ ਕਿਹਾ ਕਿ ਜਿਥੇ ਕਿਧਰੇ ਵੀ ਅਜਿਹਾ ਕੇਸ ਸਾਹਮਣੇ ਆਵੇ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਲੋਕਾਂ ਨੂੰ ਲੁੱਟਣ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।ਢਿਲੋਂ ਨੇ ਸਾਰੇ ਕਾਰੋਬਾਰੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਨਾ ਚੁੱਕਣ।
               ਦੁੱਧ ਲਈ ਦੋਧੀਆਂ ਵੱਲੋਂ ਸਵੇਰੇ 8 ਵਜੇ ਤੱਕ ਘਰਾਂ ਵਿਚ ਦੁੱਧ ਦਿੱਤਾ ਗਿਆ, ਜਦਕਿ ਵੇਰਕਾ ਤੇ ਅਮੁਲ ਦੁਪਿਹਰ 2 ਵਜੇ ਤੱਕ ਦੁੱਧ ਦੀ ਸਪਲਾਈ ਮੁਹੱਲਿਆਂ ਵਿਚ ਕਰਦੇ ਰਹੇ। ਇਸ ਤੋਂ ਇਲਾਵਾ ਸਬਜੀ ਮੰਡੀ ਖੁੱਲਣ ਕਾਰਨ ਅੱਜ ਸ਼ਹਿਰ ਦੇ ਮੁਹੱਲਿਆਂ ਵਿਚ ਵੀ ਸਬਜੀ ਵੀ ਪੁੱਜੀ।ਅਖਬਾਰਾਂ ਦੀ ਸਪਲਾਈ ਦੀ ਕੰਮ ਬੇਰੋਕ ਚੱਲ ਰਿਹਾ ਹੈ। ਦਵਾਈਆਂ ਦੀਆਂ ਦੁਕਾਨਾਂ ਲਈ ਕੈਮਿਸਟ ਐਸੋਸੀਏਸ਼ਨ ਵੱਲੋਂ ਜੋ ਮੋਬਾਈਲ ਨੰਬਰ ਦਿੱਤੇ ਗਏ ਹਨ, ਉਨਾਂ ਉਤੇ ਫੋਨ ਕਰਕੇ ਲੋਕਾਂ ਨੂੰ ਦਵਾਈ ਘਰ ਮੰਗਵਾਉਣ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ।ਐਲ.ਪੀ.ਜੀ ਦੀ ਬੁਕਿੰਗ ਲੋਕ ਘਰਾਂ ਤੋਂ ਆਪਣੇ ਫੋਨ ‘ਤੇ ਪਹਿਲਾਂ ਦੀ ਤਰਾਂ ਕਰਕੇ ਗੈਸ ਦੀ ਸਪਲਾਈ ਪ੍ਰਾਪਤ ਕਰਨ ਲੱਗੇ ਹਨ। ਕਰਿਆਨਾ ਦੀਆਂ ਦੁਕਾਨਾਂ ਦੀਆਂ ਸੂਚੀਆਂ ਵੀ ਮੋਬਾਈਲ ਨੰਬਰ ਸਮੇਤ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਨਾਂ ਉਤੇ ਫੋਨ ਕਰਕੇ ਲੋਕ ਇਹ ਸਪਲਾਈ ਲੈ ਰਹੇ ਹਨ।
           ਜ਼ਰੂਰੀ ਦਫਤਰਾਂ, ਅਖਬਾਰਾਂ ਦੇ ਕਰਮਚਾਰੀ, ਰੇਡੀਓ ਚੈਨਲਾਂ ਦੇ ਮੁਲਾਜ਼ਮਾਂ ਆਦਿ ਵੀ ਕਰਫਿੳੂ ਪਾਸ ਪ੍ਰਾਪਤ ਕਰਕੇ ਆਪਣੀ ਡਿਊਟੀ ਉਤੇ ਆਉਣ ਲੱਗੇ ਹਨ।ਸ਼ਹਿਰ ਤੋਂ ਇਲਾਵਾ ਮਜੀਠਾ, ਬਾਬਾ ਬਕਾਲਾ ਸਾਹਿਬ, ਅਜਨਾਲਾ ਵਿਖੇ ਵੀ ਸਬੰਧਤ ਐਸ ਡੀ ਐਮਜ਼ ਵੱਲੋਂ ਆਪਣੇ ਪੱਧਰ ਉਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਹੋਮ ਡਿਲਵਰੀ ਸ਼ੁਰੂ ਕਰਵਾ ਦਿੱਤੀ ਗਈ ਹੈ।ਸਮਾਜ ਸੇਵੀ ਸੰਸਥਾਵਾਂ ਵੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਉਨਾਂ ਵੱਲੋਂ ਲੰਗਰ ਤੋਂ ਇਲਾਵਾ ਸੁੱਕਾ ਰਾਸ਼ਨ ਵੀ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ।ਸ਼ਹਿਰ ਵਿਚ ਕੈਮੀਕਲ ਦੀ ਸਪਰੇਅ ਵਾਇਰਸ ਮੁਕਤ ਕਰਨ ਲਈ ਚੱਲ ਰਹੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …